ਸੋਮਰਸੇਟ(ਬਿਊਰੋ)— ਇੰਗਲੈਂਡ ਦੇ ਸੋਮਰਸੇਟ ਵਿਚ ਇਕ ਜੋੜੇ ਨੇ 6 ਕਰੋੜ ਦਾ ਬੰਗਲਾ ਖਰੀਦਿਆ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਸ ਦੇ ਹੇਠਾਂ ਸਾਲਾਂ ਪੁਰਾਣਾ ਇਕ ਰਾਜ਼ ਦਫਨ ਹੈ। ਘਰ ਖਰੀਦਣ ਤੋਂ ਬਾਅਦ ਜਦੋਂ ਜੋੜਾ ਇਸ ਵਿਚ ਸ਼ਿਫਟ ਹੋਇਆ ਤਾਂ ਇਕ ਦਿਨ ਉਨ੍ਹਾਂ ਦੀ ਨਜ਼ਰ ਬੇਸਮੈਂਟ 'ਤੇ ਪਈ।
ਬੇਸਮੈਂਟ ਵਿਚ ਲੁਕਿਆ ਸੀ ਇਹ ਰਾਜ਼
47 ਸਾਲ ਦੇ ਰਿਚਰਡ ਅਸਾਰੇ ਜਦੋਂ ਪਤਨੀ ਨਾਲ ਬੇਸਮੈਂਟ ਦੇਖਣ ਗਏ ਤਾਂ ਉਨ੍ਹਾਂ ਦੀਆਂ ਅੱਖਾਂ ਫਟੀਆਂ ਰਹਿ ਗਈਆਂ। ਉਨ੍ਹਾਂ ਦੇ ਬੇਸਮੈਂਟ ਵਿਚ ਕੋਲਡ ਵਾਰ ਦੌਰਾਨ ਇਸਤੇਮਾਲ ਕੀਤਾ ਗਿਆ ਕੁਝ ਸਮਾਨ ਅਤੇ ਮਸ਼ੀਨਾਂ ਸਨ। ਬਾਅਦ ਵਿਚ ਰਿਚਰਡ ਨੂੰ ਪਤਾ ਲੱਗਾ ਕਿ ਇਹ ਯੁੱਧ ਦੌਰਾਨ ਬਣਾਇਆ ਗਿਆ ਬੰਕਰ ਸੀ, ਜਿਸ ਤੋਂ ਜਰਮਨ ਹਵਾਈ ਜਹਾਜ਼ਾਂ 'ਤੇ ਨਜ਼ਰ ਰੱਖੀ ਜਾਂਦੀ ਸੀ।
ਨਿਊਕਲੀਅਰ ਹਮਲਾ ਝੱਲਣ ਦੀ ਤਾਕਤ
ਇਸ ਦਾ ਅੱਧਾ ਹਿੱਸਾ ਜ਼ਮੀਨ ਦੇ ਹੇਠਾਂ ਕੁਝ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਸੀ ਕਿ ਨਿਊਕਲੀਅਰ ਹਮਲਾ ਹੋਣ ਦੀ ਸਥਿਤੀ ਵਿਚ ਇਹ ਸੁਰੱਖਿਅਤ ਰਹੇ ਅਤੇ ਇਥੇ ਰਹਿਣ ਵਾਲੇ ਵੀ। 8000 ਵਰਗ ਫੁੱਟ ਦੇ ਰਹੇ ਇਸ ਬੰਕਰ ਦੇ ਅਦੰਰ ਏਅਰ ਫਿਲਟਰ ਸਿਸਟਮ, ਬੈਡਰੂਮਜ਼, ਜਨਰੇਟਰਜ਼, ਡੀਕੰਟੇਮੀਨੇਸ਼ਨ ਰੂਮ ਅਤੇ 3 ਹਫਤਿਆਂ ਦਾ ਖਾਣਾ ਰੱਖਣ ਦੀ ਜਗ੍ਹਾ ਸੀ।
ਬੰਕਰ ਨੂੰ ਬਣਾ ਦਿੱਤਾ ਬੰਗਲਾ
1963 ਵਿਚ ਬਣੇ ਇਸ ਬੰਕਰ ਦਾ ਨਾਂ ਰਾਇਲ ਅਬਜ਼ਰਵਰ ਕੋਪਸ (ROC) ਸੀ। ਬਾਅਦ ਵਿਚ ਜਦੋਂ ਇਕ ਨਵਾਂ ਬੰਕਰ ਬਣਾ ਦਿੱਤਾ ਗਿਆ ਤਾਂ ਇਸ ਨੂੰ ਬੰਦ ਕਰ ਦਿੱਤਾ ਗਿਆ। ਇਕ ਰੀਅਲ ਅਸਟੇਟ ਕੰਪਨੀ ਨੇ ਇਸ ਨੂੰ ਖਰੀਦ ਕੇ 5 ਬੈਡਰੂਮਜ਼ ਦੇ ਬੰਗਲੇ ਵਿਚ ਤਬਦੀਲ ਕਰ ਦਿੱਤਾ। ਹਾਲਾਂਕਿ ਇਸ ਦੇ ਬੇਸਮੈਂਟ ਵਿਚ ਸ਼ੀਤ ਯੁੱਧ ਵਿਚ ਇਸਤੇਮਾਲ ਕੀਤੀਆਂ ਗਈਆਂ ਮਸ਼ੀਨਾਂ ਅਜੇ ਵੀ ਮੌਜੂਦ ਹਨ।
ਕੈਲਗਰੀ ਦੇ ਇਕ ਘਰ 'ਚੋਂ ਸ਼ੱਕੀ ਹਾਲਾਤਾਂ 'ਚ ਮਿਲੀ ਲਾਸ਼, ਜਾਂਚ ਸ਼ੁਰੂ
NEXT STORY