ਗਾਜ਼ਾ-ਗਾਜ਼ਾ ਪੱਟੀ 'ਤੇ ਇਜ਼ਰਾਈਲੀ ਹਮਲੇ 'ਚ ਮਰਨ ਵਾਲੇ ਫਿਲੀਸਨੀਤੀਆਂ ਦੀ ਗਿਣਤੀ ਵਧ ਕੇ 181 ਹੋ ਗਈ ਹੈ ਜਿਨ੍ਹਾਂ 'ਚ 52 ਬੱਚੇ ਵੀ ਸ਼ਾਮਲ ਹਨ। ਸਿਹਤ ਮੰਤਰਾਲਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਦੱਸਿਆ ਕਿ ਸੰਘਰਸ਼ ਦੀ ਸ਼ੁਰੂਆਤ ਤੋਂ ਬਾਅਦ ਤੋਂ ਇਜ਼ਰਾਈਲ ਦੇ ਹਵਾਈ ਹਮਲੇ 'ਚ ਮਾਰੇ ਗਏ ਲੋਕਾਂ ਦੀ ਗਿਣਤੀ 181 ਹੋ ਗਈ ਹੈ ਜਿਨ੍ਹਾਂ 'ਚ 52 ਬੱਚੇ ਅਤੇ 21 ਮਹਿਲਾਵਾਂ ਸ਼ਾਮਲ ਹਨ।
ਇਹ ਵੀ ਪੜ੍ਹੋ-COAI ਨੇ ਕੀਤੀ 5G ਨੂੰ ਕੋਰੋਨਾ ਦੇ ਫੈਲਣ ਨਾਲ ਜੋੜਨ ਵਾਲੀਆਂ ਅਫਵਾਹਾਂ 'ਤੇ ਰੋਕ ਲਾਉਣ ਦੀ ਮੰਗ
ਫਿਲੀਸਤੀਨੀ ਸਿਹਤ ਅਧਿਕਾਰੀ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਹਮਲੇ 'ਚ ਮਰਨ ਵਾਲਿਆਂ ਅਤੇ ਜ਼ਖਮੀਆਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ। ਗਾਜ਼ਾ ਪੱਟੀ 'ਚ ਮੈਡੀਕਲ ਅਤੇ ਬਚਾਅ ਸੇਵਾਵਾਂ ਅਜੇ ਵੀ ਜਾਰੀ ਹਨ ਅਤੇ ਮਲਬੇ 'ਚ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 10 ਮਈ ਦੀ ਸ਼ਾਮ ਨੂੰ ਇਜ਼ਰਾਈਲ ਅਤੇ ਫਿਲੀਸਤੀਨ ਦੀ ਗਾਜ਼ਾ ਪੱਟੀ ਦੀ ਸਰਹੱਦ 'ਤੇ ਤਣਾਅ ਵਧ ਗਿਆ। ਗਾਜ਼ਾ ਪੱਟੀ ਤੋਂ ਇਜ਼ਰਾਈਲ 'ਚ 16 ਮਈ ਦੀ ਸਵੇਰ ਤੱਕ ਲਗਭਗ 2900 ਰਾਕਟ ਦਾਗੇ ਗਏ ਜਿਨ੍ਹਾਂ 'ਚੋਂ ਇਜ਼ਰਾਈਲ ਨੇ 1150 ਰਾਕਟ ਨੂੰ ਹਵਾ 'ਚ ਹੀ ਤਬਾਹ ਕਰ ਦਿੱਤਾ ਸੀ।
ਇਹ ਵੀ ਪੜ੍ਹੋ-ਇਸ ਦੇਸ਼ 'ਚ ਕੋਰੋਨਾ ਵੈਕਸੀਨ ਲਵਾਉਣ 'ਤੇ ਮੁਫਤ ਮਿਲ ਰਹੀ ਹੈ 'ਬੀਅਰ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਪੋਪ ਨੇ ਇਜ਼ਰਾਈਲ ਤੇ ਹਮਾਸ ਦਰਮਿਆਨ ਹੋ ਰਹੀ ਹਿੰਸਾ ਦੀ ਕੀਤੀ ਨਿੰਦਾ
NEXT STORY