ਬਰਲਿਨ-ਜਰਮਨੀ ਦੇ ਟ੍ਰਾਇਰ ਸ਼ਹਿਰ 'ਚ ਦਸੰਬਰ 2020 'ਚ ਤੇਜ਼ ਰਫਤਾਰ ਕਾਰ ਨਾਲ ਪੰਜ ਲੋਕਾਂ ਨੂੰ ਕੁਚਲਣ ਅਤੇ ਇਕ ਦਰਜਨ ਤੋਂ ਜ਼ਿਆਦਾ ਲੋਕਾਂ ਨੂੰ ਜ਼ਖਮੀ ਕਰਨ ਦੇ ਮਾਮਲੇ 'ਚ ਮੰਗਲਵਾਰ ਨੂੰ ਇਕ ਵਿਅਕਤੀ ਨੂੰ ਦੋਸ਼ੀ ਪਾਇਆ ਗਿਆ। ਟ੍ਰਾਇਰ ਦੀ ਸਥਾਨਕ ਅਦਾਲਤ ਨੇ 52 ਸਾਲਾ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ : ਸਿਆਸੀ ਸੰਕਟ ਦਰਮਿਆਨ ਇਰਾਕ ਦੇ ਵਿੱਤ ਮੰਤਰੀ ਨੇ ਦਿੱਤਾ ਅਸਤੀਫਾ
ਜਰਮਨੀ ਦੀ ਸਮਾਚਾਰ ਏਜੰਸੀ ਡਾਇਸ਼ੈ ਪ੍ਰੈੱਸ ਏਜੰਸੀ (ਡੀ.ਪੀ.ਏ.) ਦੀ ਖਬਰ ਮੁਤਾਬਕ ਜੱਜ ਇਸ ਸਿੱਟੇ 'ਤੇ ਪਹੁੰਚੇ ਕਿ ਵਿਅਕਤੀ ਨੇ ਲੋਕਾਂ ਦੀ ਜਾਨ ਲੈਣ ਦੇ ਇਰਾਦੇ ਨਾਲ ਜਾਣਬੁੱਝ ਕੇ ਪੈਦਲ ਚੱਲਣ ਵਾਲੀ ਕ੍ਰਾਸਿੰਗ ਦੇ ਆਲੇ-ਦੁਆਲੇ ਗਲਤ ਢੰਗ ਨਾਲ ਕਾਰ ਚਲਾਈ। ਇਸ ਘਟਨਾ 'ਚ 9 ਹਫਤੇ ਦੇ ਬੱਚੇ, ਉਸ ਦੇ ਪਿਤਾ ਅਤੇ 25,52 ਅਤੇ 73 ਸਾਲਾ ਦੀਆਂ ਤਿੰਨ ਮਹਿਲਾਵਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ 18 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ।
ਇਹ ਵੀ ਪੜ੍ਹੋ : ਜਿਲ ਬਾਈਡੇਨ ਨੂੰ ਹੋਇਆ ਕੋਰੋਨਾ, ਕੁਝ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਵੀ ਹੋਏ ਸਨ ਪਾਜ਼ੇਟਿਵ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸਿਆਸੀ ਸੰਕਟ ਦਰਮਿਆਨ ਇਰਾਕ ਦੇ ਵਿੱਤ ਮੰਤਰੀ ਨੇ ਦਿੱਤਾ ਅਸਤੀਫਾ
NEXT STORY