ਇੰਟਰਨੈਸ਼ਨਲ ਡੈਸਕ : ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐੱਨਸੀਐੱਸ) ਮੁਤਾਬਕ, ਐਤਵਾਰ ਦੇਰ ਰਾਤ ਨੂੰ ਇੰਡੋਨੇਸ਼ੀਆ ਵਿੱਚ 5.4 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਘਰਾਂ ਵਿੱਚ ਸੁੱਤੇ ਲੋਕ ਭੱਜ ਕੇ ਬਾਹਰ ਨਿਕਲ ਆਏ। ਭੂਚਾਲ ਦਾ ਕੇਂਦਰ ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ 'ਤੇ ਕੋਟਾਮੋਬਾਗੂ ਦੇ ਦੱਖਣ-ਪੂਰਬ ਵਿੱਚ ਸਥਿਤ ਸੀ। ਇਹ ਭੂਚਾਲ ਭਾਰਤੀ ਸਮੇਂ ਮੁਤਾਬਕ ਰਾਤ 2:50 ਵਜੇ ਦਰਜ ਕੀਤਾ ਗਿਆ।
ਇਸ ਤੋਂ ਪਹਿਲਾਂ ਐਤਵਾਰ ਨੂੰ ਜਾਪਾਨ ਦੇ ਟੋਕੀਓ ਸ਼ਹਿਰ ਦੇ ਉੱਤਰ-ਪੱਛਮੀ ਹਿੱਸੇ ਵਿੱਚ 4.3 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ ਸੀ। ਹਾਲਾਂਕਿ, ਦੋਵਾਂ ਦੇਸ਼ਾਂ ਵਿੱਚ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਇਹ ਵੀ ਪੜ੍ਹੋ : 17 ਕਰੋੜ Cash, ਸੋਨੇ ਦੇ ਬਿਸਕੁਟ..., ਏਅਰਪੋਰਟ 'ਤੇ ਭਾਰਤੀ ਬੰਦੇ ਦਾ ਬੈਗ ਖੋਲ੍ਹਦਿਆਂ ਉੱਡੇ ਸਾਰਿਆਂ ਦੇ ਹੋਸ਼
ਭਾਰਤ 'ਚ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਇਸ ਤੋਂ ਪਹਿਲਾਂ ਸ਼ਨੀਵਾਰ, 19 ਅਪ੍ਰੈਲ 2025 ਨੂੰ ਦੁਪਹਿਰ ਲਗਭਗ 12:20 ਵਜੇ ਕਸ਼ਮੀਰ ਘਾਟੀ ਵਿੱਚ ਧਰਤੀ ਅਚਾਨਕ ਹਿੱਲ ਗਈ। ਲੋਕ ਆਪਣੇ ਘਰਾਂ, ਦਫਤਰਾਂ ਅਤੇ ਬਾਜ਼ਾਰਾਂ ਵਿੱਚ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਰੁੱਝੇ ਹੋਏ ਸਨ ਜਦੋਂ ਇੱਕ ਭਿਆਨਕ ਭੂਚਾਲ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। ਰਿਕਟਰ ਪੈਮਾਨੇ 'ਤੇ 5.9 ਦੀ ਤੀਬਰਤਾ ਵਾਲਾ ਭੂਚਾਲ ਅਫ਼ਗਾਨਿਸਤਾਨ-ਤਜ਼ਾਕਿਸਤਾਨ ਦੇ ਸਰਹੱਦੀ ਖੇਤਰ ਵਿੱਚ ਆਇਆ, ਜਿਸ ਦੇ ਝਟਕੇ ਜੰਮੂ-ਕਸ਼ਮੀਰ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਮਹਿਸੂਸ ਕੀਤੇ ਗਏ।
ਇਹ ਵੀ ਪੜ੍ਹੋ : ਘਰ 'ਤੇ ਡਿਲੀਵਰ ਨਹੀਂ ਹੋਣਗੇ LPG ਸਿਲੰਡਰ! ਹੋਣ ਵਾਲੀ ਹੈ ਵੱਡੀ ਹੜਤਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
17 ਕਰੋੜ Cash, ਸੋਨੇ ਦੇ ਬਿਸਕੁਟ..., ਏਅਰਪੋਰਟ 'ਤੇ ਭਾਰਤੀ ਬੰਦੇ ਦਾ ਬੈਗ ਖੋਲ੍ਹਦਿਆਂ ਉੱਡੇ ਸਾਰਿਆਂ ਦੇ ਹੋਸ਼
NEXT STORY