ਪੈਰਿਸ - ਦੁਨੀਆ ਭਰ ਵਿਚ ਸੈਰ-ਸਪਾਟੇ ਦੀਆਂ ਸਭ ਤੋਂ ਜ਼ਿਆਦਾ ਪਸੰਦੀਦਾ ਥਾਂਵਾਂ ਵਿਚੋਂ ਇਕ ਪੈਰਿਸ ਦਾ ਆਈਫਲ ਟਾਵਰ 3 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਫਿਰ ਤੋਂ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਫਰਾਂਸ ਵਿਚ ਲਾਕਡਾਊਨ ਲੱਗਣ ਦੇ ਨਾਲ ਹੀ ਆਈਫਲ ਟਾਵਰ ਨੂੰ ਵੀ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਇੰਨੇ ਲੰਬੇ ਸਮੇਂ ਦੇ ਲਈ ਆਈਫਲ ਟਾਵਰ ਆਮ ਲੋਕਾਂ ਦੇ ਲਈ ਬੰਦ ਕੀਤਾ ਗਿਆ ਸੀ। ਪਰ ਹੁਣ ਵੀ ਉਥੇ ਜਾਣ ਵਾਲਿਆਂ ਦੇ ਲਈ ਕਈ ਤਰ੍ਹਾਂ ਦੀਆਂ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ।
ਸੈਲਾਨੀਆਂ ਦੀ ਗਿਣਤੀ ਸੀਮਤ ਕਰ ਦਿੱਤੀ ਗਈ ਹੈ, 11 ਸਾਲ ਤੋਂ ਘੱਟ ਉਮਰ ਦੇ ਸਾਰੇ ਲੋਕਾਂ ਨੂੰ ਫੇਸ ਮਾਸਕ ਪਾਉਣਾ ਲਾਜ਼ਮੀ ਹੈ ਅਤੇ ਦੂਜੀ ਮੰਜ਼ਿਲ ਦੇ ਉਪਰ ਆਮ ਲੋਕ ਨਹੀਂ ਜਾ ਸਕਣਗੇ। ਸੈਲਾਨੀਆਂ ਨੂੰ ਪੌੜੀਆਂ ਦਾ ਇਸਤੇਮਾਲ ਕਰਨਾ ਹੋਵੇਗਾ ਕਿਉਂਕਿ 1 ਜੁਲਾਈ ਤੱਕ ਲਿਫਟ ਦੇ ਇਸਤੇਮਾਲ 'ਤੇ ਪਾਬੰਦੀ ਲੱਗੀ ਹੋਈ ਹੈ। ਆਈਫਲ ਟਾਵਰ ਨੂੰ 1889 ਵਿਚ ਬਣਾਇਆ ਗਿਆ ਸੀ। ਹਾਰ ਸਾਲ ਇਥੇ ਕਰੀਬ 70 ਲੱਖ ਲੋਕ ਘੁੰਮਣ ਆਉਂਦੇ ਹਨ ਅਤੇ ਉਨ੍ਹਾਂ ਵਿਚੋਂ ਕਰੀਬ 75 ਫੀਸਦੀ ਲੋਕ ਫਰਾਂਸ ਦੇ ਬਾਹਰ ਦੇ ਹੁੰਦੇ ਹਨ। ਫਰਾਂਸ ਯੂਰਪ ਵਿਚ ਕੋਰੋਨਾ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ ਵਿਚੋਂ ਇਕ ਹੈ। ਜਾਨਸ ਹਾਪਕਿੰਸ ਯੂਨੀਵਰਸਿਟੀ ਮੁਤਾਬਕ ਫਰਾਂਸ ਵਿਚ ਹੁਣ ਤੱਕ 1,97,885 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 29,734 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਚੀਨ ਨਾਲ ਸਰਹੱਦੀ ਵਿਵਾਦ 'ਤੇ ਨੇਪਾਲ ਨੇ ਦਿੱਤਾ ਸਪੱਸ਼ਟੀਕਰਨ
NEXT STORY