ਬ੍ਰਸੇਲਜ਼-ਯੂਰਪੀਅਨ ਸੰਸਦ 'ਚ ਕੰਬਸ਼ਨ ਇੰਜਣ ਵਾਲੇ ਵਾਹਨਾਂ 'ਤੇ ਪਾਬੰਦੀ ਲਾਉਣ ਦੇ ਪ੍ਰਸਤਾਵ 'ਤੇ ਬੁੱਧਵਾਰ ਨੂੰ ਵੋਟਿੰਗ ਕੀਤੀ ਜਾਵੇਗੀ। ਫਰਾਂਸ ਦੇ ਸਟ੍ਰਾਸਬਰਗ 'ਚ ਯੂਰਪੀਅਨ ਯੂਨੀਅਨ ਸੰਸਦ ਦੀ ਬੈਠਕ ਹੋਣ ਵਾਲੀ ਹੈ, ਜਿਸ 'ਚ ਇਸ ਪ੍ਰਸਤਾਵ 'ਤੇ ਵੋਟਿੰਗ ਹੋਵੇਗੀ। ਇਹ ਗਲੋਬਲ ਵਾਰਮਿੰਗ ਵਿਰੁੱਧ ਲੜਾਈ ਨੂੰ ਤੇਜ਼ ਕਰਨ ਲਈ ਈ.ਯੂ. ਦੇ ਮਸੌਦਾ ਪ੍ਰਸਤਾਵ ਦਾ ਹਿੱਸਾ ਹੈ।
ਇਹ ਵੀ ਪੜ੍ਹੋ : ਸਾਡਾ ਅਪਡੇਟ ਕੋਰੋਨਾ-ਰੋਕੂ ਟੀਕਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਵਿਰੁੱਧ ਵੀ ਅਸਰਦਾਰ : ਮਾਡਰਨਾ
ਯੂਰਪ 'ਚ, ਜਲਵਾਯੂ ਪਰਿਵਰਤਨ ਲਈ ਜ਼ਿੰਮੇਵਾਰ ਗ੍ਰੀਨਹਾਊਸ ਗੈਸਾਂ 'ਚ ਕਾਰਾਂ ਦੀ ਹਿੱਸੇਦਾਰੀ ਲਗਭਗ 12 ਫੀਸਦੀ ਹੈ। ਇਸ ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਵਾਹਨ ਨਿਰਮਾਤਾਵਾਂ ਨੂੰ 2035 'ਚ ਕਾਰਬਨ-ਡਾਈਆਕਸਾਈਡ ਦੇ ਨਿਕਾਸ ਨੂੰ 100 ਫੀਸਦੀ ਘੱਟ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਇਮਰਾਨ ਖਾਨ ਮੁੜ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਚੁਣੇ ਗਏ ਪ੍ਰਧਾਨ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸਾਡਾ ਅਪਡੇਟ ਕੋਰੋਨਾ-ਰੋਕੂ ਟੀਕਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਵਿਰੁੱਧ ਵੀ ਅਸਰਦਾਰ : ਮਾਡਰਨਾ
NEXT STORY