ਵਾਸ਼ਿੰਗਟਨ-ਦਵਾਈ ਨਿਰਮਾਤਾ ਕੰਪਨੀ ਮਾਡਰਨਾ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਸ ਦਾ ਪ੍ਰਯੋਗਾਤਮਕ ਕੋਰੋਨਾ-ਰੋਕੂ ਟੀਕਾ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦੇ ਵਿਰੁੱਧ ਵੀ ਅਸਰਦਾਰ ਸੁਰੱਖਿਆ ਪ੍ਰਦਾਨ ਕਰਨ 'ਚ ਸਮਰਥ ਸਾਬਤ ਹੋਇਆ ਹੈ। ਕੋਰੋਨਾ ਰੋਕੂ ਟੀਕਾ ਨਿਰਮਾਤਾ ਅਪਡੇਟ ਖੁਰਾਕ ਨੂੰ ਲੈ ਕੇ ਖੋਜ ਕਰ ਰਹੇ ਹਨ ਤਾਂ ਕਿ ਭਵਿੱਖ 'ਚ ਕੋਰੋਨਾ ਵਾਇਰਸ ਦੇ ਵਧਦੇ ਕਹਿਰ 'ਚ ਲੋਕਾਂ ਨੂੰ ਜ਼ਿਆਦਾ ਪ੍ਰਭਾਵੀ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ। ਕੰਪਨੀ ਨੇ ਕਿਹਾ ਕਿ ਮਾਡਰਨਾ ਦੇ ਸ਼ੁਰੂਆਤ ਖੋਜ ਦੇ ਨਤੀਜਿਆਂ 'ਚ ਸਾਹਮਣੇ ਆਇਆ ਹੈ ਕਿ ਅਪਡੇਟ ਟੀਕੇ ਦੀ ਖੁਰਾਕ ਵਾਲੇ ਲੋਕਾਂ ਦੇ ਸਰੀਰ 'ਚ ਅੱਠ ਗੁਣਾਂ ਜ਼ਿਆਦਾ ਐਂਟੀਬਾਡੀ ਵਿਕਸਿਤ ਹੋਈ ਜੋ ਕਿ ਓਮੀਕ੍ਰੋਨ ਵਿਰੁੱਧ ਵੀ ਅਸਰਦਾਰ ਸੁਰੱਖਿਆ ਦੇਣ 'ਚ ਪ੍ਰਭਾਵਸ਼ਾਲੀ ਹੈ।
ਇਹ ਵੀ ਪੜ੍ਹੋ : ਇਮਰਾਨ ਖਾਨ ਮੁੜ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਚੁਣੇ ਗਏ ਪ੍ਰਧਾਨ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਇਮਰਾਨ ਖਾਨ ਮੁੜ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਚੁਣੇ ਗਏ ਪ੍ਰਧਾਨ
NEXT STORY