ਵਾਸ਼ਿੰਗਟਨ – ਅਮਰੀਕਾ ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ’ਚ ਟਰੰਪ ਸਮਰਥਕਾਂ ਦੀਆਂ ਨਜ਼ਰਾਂ ਭਾਰਤੀ ਅਮਰੀਕੀ ਭਾਈਚਾਰੇ ’ਤੇ ਟਿਕੀਆਂ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਟੈਕਸਾਸ, ਮਿਸ਼ੀਗਨ, ਫਲੋਰਿਡਾ ਅਤੇ ਪੈਨਸਿਲਵਾਨੀਆ ਕੁਝ ਅਜਿਹੇ ਸੂਬੇ ਹਨ, ਜਿਥੇ ਚੋਣਾਂ ’ਚ ਇਹ ਭਾਈਚਾਰਾ ਅਹਿਮ ਭੂਮਿਕਾ ਨਿਭਾਵੇਗਾ। ਮੰਗਲਵਾਰ ਨੂੰ ਇਕ ਇੰਟਰਵਿਊ ’ਚ ਭਾਰਤੀ ਅਮਰੀਕੀ ਫਾਇਨਾਂਸ ਕਮੇਟੀ ਅਲ ਮੈਸਨ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਟਰੰਪ ਦੀਆਂ ਪ੍ਰਾਪਤੀਆਂ ਦੇ ਕਾਰਣ ਹਮੇਸ਼ਾ ਡੈਮੋਕ੍ਰੇਟਸ ਨੂੰ ਸਮਰਥਨ ਦੇਣ ਵਾਲਾ ਭਾਰਤੀ ਅਮਰੀਕੀ ਭਾਈਚਾਰਾ ਇਸ ਵਾਰ ਰਿਪਬਲੀਕਨ ਨੂੰ ਆਪਣਾ ਸਮਰਥਨ ਦੇ ਸਕਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਮੁੱਖ ਸੂਬਿਆਂ ’ਚ 50 ਫੀਸਦੀ ਤੋਂ ਵੱਧ ਭਾਰਤੀ ਅਮਰੀਕੀ ਜੋ ਹਮੇਸ਼ਾ ਡੈਮੋਕ੍ਰੇਟ ਨੂੰ ਆਪਣਾ ਸਮਰਥਨ ਦਿੰਦੇ ਸਨ, ਇਸ ਵਾਰ ਟਰੰਪ ਦੇ ਪੱਖ ’ਚ ਦਿਖਾਈ ਦੇ ਰਹੇ ਹਨ। ਇਨ੍ਹਾਂ ਸੂਬਿਆਂ ’ਚ ਟਰੰਪ ਦੇ 50000 ਤੋਂ 60000 ਤੱਕ ਵਾਧੂ ਵੋਟਾਂ ਵੱਧ ਜਾਣਗੀਆਂ। ਇਹ ਟਰੰਪ ਦੇ ਪੱਖ ਨੂੰ ਮਜ਼ਬੂਤ ਬਣਾਏਗਾ।
ਮੈਸਨ ਨੇ ਦੱਸਿਆ ਕਿ ਮਿਸ਼ੀਗਨ ’ਚ 70000 ਭਾਰਤੀ ਅਮਰੀਕੀਆਂ ’ਚੋਂ 45000 ਲੋਕ ਜੋ ਹਮੇਸ਼ਾ ਡੈਮੋਕ੍ਰੇਟ ਦੇ ਪੱਖ ’ਚ ਵੋਟ ਪਾਉਂਦੇ ਸਨ, ਇਸ ਵਾਰ ਟਰੰਪ ਦੇ ਪੱਖ ’ਚ ਜਾਂਦੇ ਨਜ਼ਰ ਆ ਰਹੇ ਹਨ। ਫਲੋਰਿਡਾ ’ਚ ਵੀ ਇਸੇ ਤਰ੍ਹਾਂ ਦਾ ਇਕ ਸਰਵੇਖਣ ਕੀਤਾ ਗਿਆ, ਜਿਸ ਤੋਂ ਪਤਾ ਲਗਦਾ ਹੈ ਕਿ ਡੈਮੋਕ੍ਰੇਟ ਨੂੰ ਆਪਣਾ ਵੋਟ ਦੇਣ ਵਾਲੇ 110000 ਭਾਰਤੀ ਅਮਰੀਕੀ ਇਸ ਸਾਲ ਨਵੰਬਰ ’ਚ ਆਪਣਾ ਪਾਸਾ ਬਦਲ ਰਹੇ ਹਨ ਅਤੇ ਇਹ ਸਭ ਟਰੰਪ ਦੀ ਝੋਲੀ ’ਚ ਆਪਣੀਆਂ ਵੋਟਾਂ ਪਾਉਣਗੇ।
ਕੋਰੋਨਾ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਜ਼ਿਆਦਾ ਤਣਾਅ ਲੈਣ ਨਾਲ ਵੱਧ ਜਾਂਦੈ ਮੌਤ ਦਾ ਖਤਰਾ
NEXT STORY