ਲੰਡਨ— ਬ੍ਰਿਟੇਨ ਦੇ ਲੰਡਨ ਸ਼ਹਿਰ 'ਚ ਵਾਈਟ ਕਾਲਰ ਫੈਕਟਰੀ ਦੇ ਕਰਮਚਾਰੀ ਹੁਣ ਜੇਕਰ ਕਸਰਤ ਕਰਨ ਤੋਂ ਰਹਿ ਜਾਂਦੇ ਹੋ ਤਾਂ ਉਹ ਦਫਤਰ ਪਹੁੰਚ ਕੇ ਵੀ ਇਸ ਨੂੰ ਪੂਰਾ ਕਰ ਸਕਦੇ ਹਨ ਕਿਉਂਕਿ ਦਫਤਰ ਦੀ 16ਵੀਂ ਮੰਜ਼ਿਲ ਦੀ ਛੱਤ ਉੱਤੇ ਰਨਿੰਗ ਟ੍ਰੈਕ ਬਣਾਇਆ ਗਿਆ ਹੈ। 230 ਫੁੱਟ ਦੀ ਉਚਾਈ ਉੱਤੇ ਦੋ ਲਾਇਨਾਂ ਵਾਲੇ ਟ੍ਰੈਕ ਉੱਤੇ ਕਰਮਚਾਰੀ ਰਨਿੰਗ ਕਰ ਸਕਦੇ ਹਨ। ਇਸ ਨਾਲ ਉਹ ਜੇਕਰ ਘਰ 'ਚ ਵੀ ਕਸਰਤ ਕਰਨ ਤੋਂ ਰਹਿ ਜਾਂਦੇ ਹਨ ਤਾਂ ਇੱਥੇ ਉਸ ਦੀ ਭਰਪਾਈ ਕਰ ਸਕਦੇ ਹਨ। ਇਸ 'ਤੇ ਬਕਾਇਦਾ ਪੇਸ਼ੇਵਰ ਟ੍ਰੈਕ ਦੀ ਤਰ੍ਹਾਂ ਲੇਈਨਾਂ ਦੀ ਮਾਰਕਿੰਗ ਕੀਤੀ ਗਈ ਹੈ। ਲੰਡਨ 'ਚ ਪਹਿਲੀ ਵਾਰ ਕਿਸੇ ਦਫਤਰ ਦੀ ਇਮਾਰਤ ਉੱਤੇ ਅਜਿਹਾ ਟ੍ਰੈਕ ਬਣਾਇਆ ਗਿਆ ਹੈ। ਇਸ ਨੂੰ ਐਲਫੋਰਡ ਹਾਲ ਮੋਨੇਗਨ ਮੋਰਿਸ ਨੇ ਡਿਜ਼ਾਇਨ ਕੀਤਾ ਹੈ। ਕੰਪਨੀ ਨੇ ਕਰਮਚਾਰੀਆਂ ਨੂੰ ਹੋਰ ਹਵਾ ਅਤੇ ਮੋੜ ਉੱਤੇ ਸੁਰੱਖਿਅਤ ਰੱਖਣ ਲਈ ਵਿਸ਼ੇਸ਼ ਗਲਾਸ ਵਾਲੀ ਕਲੈਡਿੰਗ ਲਗਾਈ ਹੈ। ਇਸ ਇਮਾਰਤ 'ਚ ਰਨਿੰਗ ਟ੍ਰੈਕ ਤੋਂ ਇਲਾਵਾ ਰੈਸਟੋਰੈਂਟ, ਸਟੂਡੀਓ, ਕੈਫੇ ਅਤੇ ਘਰ ਵੀ ਬਣੇ ਹੋਏ ਹਨ। ਕੰਪਨੀ ਦਾ ਕਹਿਣਾ ਹੈ ਕਿ ਜੇਕਰ ਟ੍ਰੈਕ ਉੱਤੇ ਦੌੜਨ ਲਈ ਕਰਮਚਾਰੀਆਂ ਦੀ ਗਿਣਤੀ ਵਧਦੀ ਹੈ ਤਾਂ ਅਗਲੀ ਵਾਰ ਉਨ੍ਹਾਂ ਨੂੰ ਬੁਕਿੰਗ ਵੀ ਕਰਵਾਉਣੀ ਪੈ ਸਕਦੀ ਹੈ।
ਗੂਗਲ ਨੂੰ ਵੀ ਮਿਲੀ ਆਗਿਆ
ਇਸ ਕੰਪਨੀ ਤੋਂ ਬਾਅਦ ਇੰਟਰਨੈੱਟ ਸੇਵਾ ਦੇਣ ਵਾਲੀ ਕੰਪਨੀ ਗੂਗਲ ਵੀ ਆਪਣੇ ਕਿੰਗਸ ਕਰਾਸ ਸਥਿਤ ਦਫ਼ਤਰ ਦੀ ਛੱਤ ਉੱਤੇ ਅਜਿਹਾ ਹੀ ਟ੍ਰੈਕ ਬਣਾਉਣ ਜਾ ਰਹੀ ਹੈ। 200 ਮੀਟਰ ਲੰਬੇ ਇਸ ਟ੍ਰੈਕ ਲਈ ਆਗਿਆ ਮਿਲ ਗਈ ਹੈ। ਛੇਤੀ ਹੀ ਇਸ ਉੱਤੇ ਕੰਮ ਸ਼ੁਰੂ ਹੋਵੇਗਾ।
ਸਿਡਨੀ ਤੱਕ ਪੁੱਜੀ ਰੋਹਿੰਗਿਆ ਮੁਸਲਮਾਨਾਂ ਨਾਲ ਹੁੰਦੀ ਹਿੰਸਾ ਦੀ ਤੱਤੀ ਹਵਾ
NEXT STORY