ਇੰਟਰਨੈਸ਼ਨਲ ਡੈਸਕ : ਕੋਰੋਨਾ ਵੈਕਸੀਨ ਦੀ ਕਮੀ ਨਾਲ ਜੂਝ ਰਹੇ ਪਾਕਿਸਤਾਨ ’ਤੇ ਇਕ ਵਾਰ ਫਿਰ ਕੋਰੋਨਾ ਦਾ ਖਤਰਨਾਕ ਮੰਡਰਾਉਣ ਲੱਗਾ ਹੈ। ਦੇਸ਼ ’ਚ ਕੋਰੋਨਾ ਦੀ ਚੌਥੀ ਲਹਿਰ ਨੇ ਦਸਤਕ ਦੇ ਦਿੱਤੀ ਹੈ। ਡੈਲਟਾ ਵੇਰੀਐਂਟ ਦੇ ਵਧਦੇ ਮਾਮਲਿਆਂ ਕਾਰਨ ਕਈ ਸ਼ਹਿਰਾਂ ’ਚ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਦੇਸ਼ ’ਚ ਤਾਇਨਾਤ ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ ਨੇ ਦਿਸ਼ਾ-ਨਿਰਦੇਸ਼ਾਂ ’ਚ ਸੋਧ ਕੀਤੀ ਹੈ। ਪਾਕਿਸਤਾਨ ’ਚ 4858 ਨਵੇਂ ਕੇਸ ਦਰਜ ਕੀਤੇ ਗਏ ਹਨ ਤੇ ਇਸ ਦੇ ਨਾਲ ਹੀ ਦੇਸ਼ ’ਚ ਕੁਲ ਮਾਮਲੇ 10,39,695 ਹੋ ਚੁੱਕੇ ਹਨ। ਐੱਨ. ਸੀ. ਓ. ਸੀ. ਮੁਖੀ ਤੇ ਯੋਜਨਾ ਮੰਤਰੀ ਅਸਦ ਉਮਰ ਨੇ ਕਿਹਾ ਕਿ ਸਰਕਾਰ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਇਹ ਫੈਸਲੇ ਲਏ ਜਾ ਰਹੇ ਹਨ।
ਇਹ ਵੀ ਪੜ੍ਹੋ : ਅਮਰੀਕਾ : ਨਿਊਯਾਰਕ ’ਚ ਨਕਾਬਪੋਸ਼ ਹਮਲਾਵਰਾਂ ਨੇ 10 ਲੋਕਾਂ ’ਤੇ ਕੀਤੀ ਗੋਲੀਬਾਰੀ
ਉਨ੍ਹਾਂ ਦੱਸਿਆ ਕਿ ਪਾਕਿਸਤਾਨ ’ਚ ਇਸ ਸਮੇਂ ਡੈਲਟਾ ਵੇਰੀਐਂਟ ਤੇਜ਼ੀ ਨਾਲ ਫੈਲ ਰਿਹਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ’ਚ ਨਵੀਆਂ ਪਾਬੰਦੀਆਂ 3 ਅਗਸਤ ਤੋਂ ਲਾਗੂ ਹੋਣਗੀਆਂ। ਲਾਹੌਰ, ਰਾਵਲਪਿੰਡੀ, ਇਸਲਾਮਾਬਾਦ, ਪੀ. ਓ.ਕੇ. ਦੇ ਮੁਜ਼ੱਫਰਾਬਾਦ ਤੇ ਮੀਰਪੁਰ, ਫੈਸਲਾਬਾਦ, ਮੁਲਤਾਨ, ਐਬਟਾਬਾਦ, ਪੇਸ਼ਾਵਰ, ਕਰਾਚੀ, ਹੈਦਰਾਬਾਦ, ਗਿਲਗਿਤ ਤੇ ਸਕਾਰਦੂ ’ਚ ਨਵੀਆਂ ਪਾਬੰਦੀਆਂ 3 ਅਗਸਤ ਤੋਂ 31 ਅਗਸਤ ਤੱਕ ਲਾਗੂ ਰਹਿਣਗੀਆਂ। ਪਾਕਿਸਤਾਨ ’ਚ ਵੈਕਸੀਨ ਦੀ ਵੀ ਭਾਰੀ ਕਮੀ ਹੈ। ਪਾਕਿਸਤਾਨ ਕਾਫੀ ਹੱਦ ਤਕ ਚੀਨ ਤੇ ਦਾਨ ’ਚ ਮਿਲੀ ਵੈਕਸੀਨ ਦੇ ਹੀ ਭਰੋਸੇ ਹੈ। ਇਹੀ ਕਾਰਨ ਹੈ ਕਿ ਇਥੇ ਟੀਕਾਕਰਨ ਦੀ ਦਰ ਕਾਫੀ ਹੌਲੀ ਹੈ। ਇਸ ਤੋਂ ਪਹਿਲਾਂ ਸਿੰਧ ਸੂਬੇ ’ਚ ਸਰਕਾਰ ਨੇ ਸ਼ੁੱਕਰਵਾਰ ਨੂੰ ਲਾਕਡਾਊਨ ਐਲਾਨ ਦਿੱਤਾ ਸੀ।
ਹਾਂਗਕਾਂਗ ’ਚ ਲੋਕਤੰਤਰ ਸਮਰਥਕ ਪੌਪ ਗਾਇਕ ਭ੍ਰਿਸ਼ਟਾਚਾਰ ਦੇ ਦੋਸ਼ ’ਚ ਗ੍ਰਿਫ਼ਤਾਰ
NEXT STORY