ਵਾਸ਼ਿੰਗਟਨ (ਬਿਊਰੋ)— ਅਕਸਰ ਲੋਕ ਮੁਸੀਬਤ ਸਮੇਂ ਘਬਰਾ ਜਾਂਦੇ ਹਨ। ਪਰ ਮੁਸ਼ਕਲ ਹਾਲਤਾਂ ਵਿਚ ਸਮਝਦਾਰੀ ਨਾਲ ਕੰਮ ਲੈਣ ਨਾਲ ਵੱਡਾ ਹਾਦਸਾ ਹੋਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਜਾਨ ਬਚਾਈ ਜਾ ਸਕਦੀ ਹੈ। ਅਜਿਹੀ ਹੀ ਸਮਝਦਾਰੀ ਅਮਰੀਕਾ ਦੇ ਇੰਡੀਆਨਾ ਵਿਚ ਸਕੀ ਰਿਜ਼ੋਰਟ ਦੇ ਕਰਮਚਾਰੀਆਂ ਨੇ ਦਿਖਾਈ ਅਤੇ ਇਕ ਬੱਚੀ ਦੀ ਜਾਨ ਬਚਾ ਲਈ। ਇੰਡੀਆਨਾ ਦੇ ਇਕ ਸਕੀ ਰਿਜ਼ੋਰਟ ਵਿਚ ਇਕ ਛੋਟੀ ਲੜਕੀ 25 ਫੁੱਟ ਉੱਚੀ ਸਕੀ ਲਿਫਟ ਵਿਚ ਅਟਕ ਗਈ ਸੀ ਪਰ ਸਟਾਫ ਦੀ ਸਮਝਦਾਰੀ ਨਾਲ ਲੜਕੀ ਨੂੰ ਸੁਰੱਖਿਅਤ ਬਚਾ ਲਿਆ ਗਿਆ। ਇਸ ਪੂਰੀ ਘਟਨਾ ਨੂੰ ਉੱਥੇ ਮੌਜੂਦ ਸੈਲਾਨੀ ਐਡਮ ਬ੍ਰਾਊਨਿੰਗ ਨੇ ਕੈਮਰੇ ਵਿਚ ਕੈਦ ਕਰ ਲਿਆ।
ਐਡਮ ਨੇ ਦੱਸਿਆ ਕਿ ਉਹ ਆਪਣੀ ਸਕੀ ਲਿਫਟ ਵਿਚ ਆਪਣੇ ਪਰਿਵਾਰ ਨਾਲ ਬੈਠਿਆ ਹੋਇਆ ਸੀ। ਉਦੋਂ ਮੈਨੂੰ ਇਕ ਔਰਤ ਦੇ ਚੀਕਣ ਦੀ ਆਵਾਜ ਸੁਣਾਈ ਦਿੱਤੀ। ਮੈਂ ਮੁੜ ਕੇ ਦੇਖਿਆ ਤਾਂ ਉਸ ਦੀ ਬੱਚੀ ਲਿਫਟ ਤੋਂ ਹੇਠਾਂ ਲਟਕੀ ਹੋਈ ਸੀ। ਉਸ ਦੇ ਨਾਲ ਇਕ ਹੋਰ ਬੱਚਾ ਵੀ ਸੀ। ਔਰਤ ਮਦਦ ਲਈ ਆਵਾਜ ਦੇ ਰਹੀ ਸੀ। ਉਸੇ ਸਮੇਂ ਲਿਫਟ ਤਕਰੀਬਨ 25 ਫੁੱਟ ਦੀ ਉੱਚਾਈ 'ਤੇ ਸੀ। ਇਸ ਸਥਿਤੀ ਵਿਚ ਜੇ ਬੱਚੀ ਹੇਠਾਂ ਡਿੱਗਦੀ ਤਾਂ ਉਸ ਨੂੰ ਗੰਭੀਰ ਸੱਟਾਂ ਲੱਗ ਸਕਦੀਆਂ ਸਨ। ਔਰਤ ਨੇ ਕੁਝ ਦੇਰ ਤੱਕ ਬੱਚੀ ਦਾ ਹੱਥ ਫੜੀ ਰੱਖਿਆ।
ਇੰਨੇ ਸਮੇਂ ਵਿਚ ਉੱਥੋਂ ਦਾ ਸਟਾਫ ਹਰਕਤ ਵਿਚ ਆ ਗਿਆ। ਸਟਾਫ ਦੇ ਕੁਝ ਮੈਂਬਰ ਸਕੀ ਲਿਫਟ ਦੀ ਕੁਰਸੀ ਹੇਠਾਂ ਰੈੱਡ ਮੈਟ ਲੈ ਕੇ ਖੜ੍ਹੇ ਹੋ ਗਏ। ਇਸ ਮਗਰੋਂ ਸਟਾਫ ਨੇ ਔਰਤ ਨੂੰ ਇਸ਼ਾਰਾ ਕੀਤਾ ਅਤੇ ਉਸ ਨੇ ਬੱਚੀ ਦਾ ਹੱਛ ਛੱਡ ਦਿੱਤਾ। ਬੱਚੀ ਸਿੱਧੀ ਮੈਟ 'ਤੇ ਡਿੱਗੀ ਅਤੇ ਉਸ ਨੂੰ ਜਰਾ ਜਿੰਨੀ ਵੀ ਸੱਟ ਨਹੀਂ ਲੱਗੀ।
ਕੈਨੇਡਾ : ਬਜ਼ੁਰਗ ਨੇ ਸੜਕਾਂ 'ਤੇ ਜੰਮੀ ਬਰਫ ਨੂੰ ਹਟਾਉਣ ਲਈ ਲੱਭਿਆ ਇਹ ਤਰੀਕਾ
NEXT STORY