ਲੰਡਨ-ਬ੍ਰਿਟੇਨ 'ਚ ਫਾਈਜ਼ਰ/ਬਾਇਓਨਟੈੱਕ ਦੀ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਮੰਗਲਵਾਰ (8 ਦਸੰਬਰ) ਨੂੰ ਦਿੱਤੀ ਜਾਵੇਗੀ। ਬ੍ਰਿਟੇਨ 'ਚ ਨੈਸ਼ਨਲ ਹੈਲਥ ਸਰਵਿਸ (ਐੱਨ.ਐੱਚ.ਐੱਸ.) ਟਰੱਸਟ ਲਈ ਮੈਂਬਰਸ਼ਿਪ ਸੰਸਥਾ 'ਐੱਨ.ਐੱਚ.ਐੱਸ.' ਦੇ ਪ੍ਰਮੁੱਖ ਕ੍ਰਿਸ ਹੋਪਸਨ ਨੇ ਸ਼ੁੱਕਰਵਾਰ ਨੂੰ ਬੀ.ਬੀ.ਸੀ. ਬ੍ਰਾਡਕਾਸਟਰ ਨੂੰ ਕਿਹਾ ਕਿ 50 ਹਸਪਤਾਲ ਹੱਬ ਹਨ ਅਤੇ ਅਸੀਂ ਜਾਣਦੇ ਹਾਂ ਕਿ ਇਹ ਵੈਕਸੀਨ ਮੰਗਲਵਾਰ ਨੂੰ ਟੀਕਾਕਰਨ ਸ਼ੁਰੂ ਕਰਨ ਲਈ ਇਨ੍ਹਾਂ ਹਸਪਤਾਲਾਂ ਤੱਕ ਪਹੁੰਚ ਜਾਵੇਗੀ।
ਇਹ ਵੀ ਪੜ੍ਹੋ:ਕੋਰੋਨਾ ਕਿਥੋਂ ਆਇਆ ਇਹ ਜਾਣਨਾ ਜ਼ਰੂਰੀ : WHO ਚੀਫ
ਬ੍ਰਿਟੇਨ ਦੀ ਸਰਕਾਰ ਨੇ ਫਾਈਜ਼ਰ-ਬਾਇਓਨਟੈੱਕ ਦੀ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦੇਣ ਦੀ ਸੁਤੰਤਰ ਡਰੱਗ ਐਂਡ ਸਿਹਤ ਉਤਪਾਦਨ ਰੈਗੂਲੇਟਰ ਏਜੰਸੀਆਂ ਦੀਆਂ ਸਿਫਾਰਸ਼ਾਂ ਨੂੰ ਬੁੱਧਵਾਰ ਨੂੰ ਸਵੀਕਾਰ ਕਰ ਲਿਆ ਸੀ ਅਤੇ ਕਿਹਾ ਸੀ ਕਿ ਇਹ ਵੈਕਸੀਨ ਅਗਲੇ ਹਫਤੇ ਤੋਂ ਦੇਸ਼ 'ਚ ਉਪਲੱਬਧ ਕਰਵਾਈ ਜਾਵੇਗੀ। ਸਿਹਤ ਮੰਤਰੀ ਮੈਟ ਹੈਂਕਾਕ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਬ੍ਰਿਟੇਨ ਨੇ ਫਾਈਜ਼ਰ/ਬਾਇਓਨਟੈੱਕ ਨਾਲ ਹਾਸਲ ਕੀਤੀ ਗਈ ਚਾਰ ਕਰੋੜ ਖੁਰਾਕਾਂ 'ਚੋਂ ਪਹਿਲਾਂ 8,00,000 ਖੁਰਾਕ ਅਗਲੇ ਹਫਤੇ ਉਪਲੱਬਧ ਹੋ ਜਾਣਗੀਆਂ।
ਇਹ ਵੀ ਪੜ੍ਹੋ:-ਬ੍ਰਿਟੇਨ ਦੇ PM ਦੀ ਚਿਤਾਵਨੀ, ਅਜੇ ਖਤਮ ਨਹੀਂ ਹੋਈ ਕੋਵਿਡ-19 ਵਿਰੁੱਧ ਲੜਾਈ
ਸਥਾਨਕ ਮੀਡੀਆ ਨੇ ਵੀਰਵਾਰ ਨੂੰ ਦੱਸਿਆ ਕਿ ਵੈਕਸੀਨ ਦੀ ਪਹਿਲੀ ਖੇਪ ਯੂਰੋਟਨਲ ਰਾਹੀਂ ਦੇਸ਼ 'ਚ ਪਹੁੰਚ ਗਈ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਮੰਗਲਵਾਰ ਨੂੰ ਦਿੱਤੇ ਜਾਣ ਵਾਲੇ ਟੀਕਿਆਂ ਦੀ ਗਿਣਤੀ ਨੂੰ ਲੈ ਕੇ ਕੋਈ ਟੀਚਾ ਨਿਰਧਾਰਿਤ ਕੀਤਾ ਗਿਆ ਹੈ, ਸ਼੍ਰੀ ਹੋਪਸਨ ਨੇ ਕਿਹਾ ਕਿ ਜਿੰਨਾ ਜ਼ਿਆਦਾ ਸੰਭਵ ਹੋ ਸਕੇ। ਉਨ੍ਹਾਂ ਨੇ ਹਾਲਾਂਕਿ ਇਸ 'ਤੇ ਜ਼ੋਰ ਦਿੱਤਾ ਕਿ ਟੀਕਾਕਰਨ ਪ੍ਰੋਗਰਾਮ ਵੱਡੇ ਪੱਧਰ 'ਤੇ ਅਗਲੇ ਸਾਲ ਜਨਵਰੀ ਤੋਂ ਮਾਰਚ ਤੱਕ ਚਲਾਇਆ ਜਾਵੇਗਾ। ਬ੍ਰਿਟੇਨ ਦੇ ਵਪਾਰੀ ਮੰਤਰੀ ਆਲੋਕ ਸ਼ਰਮਾ ਨੇ ਵੀ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਅਗਲੇ ਹਫਤੇ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਸਾਰੀਆਂ 8,00,000 ਖੁਰਾਕਾਂ ਉਦੋਂ ਤੱਕ ਉਪਲੱਬਧ ਹੋ ਜਾਣਗੀਆਂ।
ਆਬੂ ਧਾਬੀ 'ਚ ਚਮਕੀ ਭਾਰਤੀ ਦੀ ਕਿਸਮਤ, ਜਿੱਤੇ 3 ਮਿਲੀਅਨ ਡਾਲਰ
NEXT STORY