ਵਾਸ਼ਿੰਗਟਨ : ਮੰਨਿਆ ਜਾ ਰਿਹਾ ਹੈ ਕਿ ਡੋਨਾਲਡ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਬੰਦੂਕਧਾਰੀ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਦੇ ਨਿਰਧਾਰਤ ਪ੍ਰੋਗਰਾਮ ਤੋਂ ਪਹਿਲਾਂ ਪੈਨਸਿਲਵੇਨੀਆ ਰੈਲੀ ਵਾਲੀ ਥਾਂ ਦੇ ਆਲੇ-ਦੁਆਲੇ ਡਰੋਨ ਉਡਾਇਆ ਸੀ, ਤਾਂ ਜੋ ਉਹ ਸਮਾਗਮ ਤੋਂ ਪਹਿਲਾਂ ਸਥਾਨ ਦਾ ਜਾਇਜ਼ਾ ਲੈ ਸਕੇ। ਇਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਨੇ ਡਰੋਨ ਬਰਾਮਦ ਕਰ ਲਿਆ ਹੈ।
ਐਫਬੀਆਈ ਪਿਛਲੇ ਸ਼ਨੀਵਾਰ ਨੂੰ ਰੈਲੀ ਵਿੱਚ 20 ਸਾਲਾ ਥਾਮਸ ਮੈਥਿਊ ਕਰੂਕਸ ਦੀ ਗੋਲੀਬਾਰੀ ਦੀ ਜਾਂਚ ਦੀ ਅਗਵਾਈ ਕਰ ਰਹੀ ਹੈ। ਕਰੂਕਸ ਨੇ ਬਟਲਰ ਫਾਰਮ ਸ਼ੋਅ ਦੇ ਮੈਦਾਨ ਦੇ ਨੇੜੇ ਸਥਿਤ ਇਮਾਰਤ ਦੀ ਛੱਤ ਤੋਂ ਕਈ ਗੋਲੀਆਂ ਚਲਾਈਆਂ, ਜਿੱਥੇ ਟਰੰਪ ਬੋਲ ਰਹੇ ਸਨ। ਇਸ ਤੋਂ ਬਾਅਦ ‘ਸੀਕ੍ਰੇਟ ਸਰਵਿਸ’ ਸਨਾਈਪਰ ਵੱਲੋਂ ਗੋਲੀ ਲੱਗਣ ਨਾਲ ਕਰੂਕਸ ਦੀ ਮੌਤ ਹੋ ਗਈ। ਡਰੋਨ ਦਾ ਵਰਣਨ ਕਰਨ ਵਾਲੇ ਅਧਿਕਾਰੀਆਂ ਨੂੰ ਇਸ ਮਾਮਲੇ 'ਤੇ ਜਨਤਕ ਤੌਰ 'ਤੇ ਟਿੱਪਣੀ ਕਰਨ ਦਾ ਅਧਿਕਾਰ ਨਹੀਂ ਸੀ ਅਤੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਐਸੋਸੀਏਟਿਡ ਪ੍ਰੈਸ ਨਾਲ ਗੱਲ ਕੀਤੀ। ਡਰੋਨ ਬਾਰੇ ਵਿਸਤ੍ਰਿਤ ਜਾਣਕਾਰੀ ਸਭ ਤੋਂ ਪਹਿਲਾਂ 'ਵਾਲ ਸਟ੍ਰੀਟ ਜਨਰਲ ਨੇ ਦਿੱਤੀ ਸੀ।
ਰੈਲੀ ਦੌਰਾਨ ਹੋਏ ਹਮਲੇ ਵਿੱਚ ਇੱਕ ਗੋਲੀ ਟਰੰਪ ਦੇ ਕੰਨ ਵਿੱਚੋਂ ਨਿਕਲ ਗਈ ਸੀ। ਟਰੰਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਬਾਰੀ ਵਿਚ ਫਾਇਰਫਾਈਟਰ ਕੋਰੀ ਕੰਪੇਰੇਟੋਰ (50) ਦੀ ਮੌਤ ਹੋ ਗਈ ਅਤੇ ਦੋ ਹੋਰ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਭਾਰਤੀ ਮੂਲ ਦੇ ਅਮਿਤ ਪਟੇਲ 'ਤੇ 22 ਮਿਲੀਅਨ ਡਾਲਰ ਤੋਂ ਵੱਧ ਦੀ ਚੋਰੀ ਦਾ ਕੇਸ ਦਾਇਰ
NEXT STORY