ਕਾਠਮੰਡੂ-ਭਾਰਤੀ ਫੌਜ ਮੁਖੀ ਮਨੋਜ ਪਾਂਡੇ ਅਗਸਤ 'ਚ ਨੇਪਾਲ ਦੀ ਅਧਿਕਾਰਤ ਯਾਤਰਾ 'ਤੇ ਜਾਣਗੇ ਅਤੇ ਇਸ ਦੌਰਾਨ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਉਨ੍ਹਾਂ ਨੂੰ ਨੇਪਾਲ ਸੈਨਾ ਦੇ ਆਨਰੇਰੀ ਜਨਰਲ ਅਹੁਦੇ ਨਾਲ ਸਨਮਾਨਿਤ ਕਰੇਗੀ। ਇਥੇ ਦੇ ਵਿਦੇਸ਼ ਮੰਤਰਾਲਾ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਫੌਜ ਦੇ ਪ੍ਰਧਾਨ ਦੀ ਆਗਾਮੀ ਯਾਤਰਾ ਦੀ ਤਾਰੀਖ਼ ਅਤੇ ਪ੍ਰੋਗਰਾਮ ਨੂੰ ਹੁਣ ਤੱਕ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਭਾਰਤੀ ਫੌਜ ਦੇ ਪ੍ਰਧਾਨ ਨੂੰ ਨੇਪਾਲ ਯਾਤਰਾ ਦੌਰਾਨ ਰਾਸ਼ਟਰਪਤੀ ਭੰਡਾਰੀ ਨੇਪਾਲੀ ਫੌਜ ਦੇ ਆਨਰੇਰੀ ਜਨਰਲ ਅਹੁਦੇ ਨਾਲ ਸਨਮਾਨਿਤ ਕਰੇਗੀ।
ਇਹ ਵੀ ਪੜ੍ਹੋ :ਸਵਾਈਨ ਫਲੂ ਕਾਰਨ ਭਾਜਪਾ ਆਗੂ ਦੀ ਹੋਈ ਮੌਤ, ਇਸ ਸਾਲ ਦਾ ਪਹਿਲਾ ਡੈੱਥ ਕੇਸ ਆਇਆ ਸਾਹਮਣੇ (ਵੀਡੀਓ)
ਨੇਪਾਲੀ ਫੌਜ ਦੇ ਸੂਤਰਾਂ ਨੇ ਦੱਸਿਆ ਕਿ ਭਾਰਤੀ ਫੌਜ ਪ੍ਰਧਾਨ ਦੀ ਯਾਤਰਾ ਹੋਣੀ ਹੈ ਪਰ ਇਸ ਦੀ ਪੁਸ਼ਟੀ ਅਧਿਕਾਰਤ ਤੌਰ 'ਤੇ ਉਸ ਸਮੇਂ ਤੱਕ ਨਹੀਂ ਕਰ ਸਕਦੇ ਜਦ ਤੱਕ ਵਿਦੇਸ਼ ਮੰਤਰਾਲਾ ਯਾਤਰਾ ਦੀ ਜਾਣਕਾਰੀ ਨੇਪਾਲ ਨੂੰ ਨਹੀਂ ਦੇ ਦਿੰਦਾ। ਜ਼ਿਕਰਯੋਗ ਹੈ ਕਿ ਜਨਰਲ ਪਾਂਡੇ ਨੇ 30 ਅਪ੍ਰੈਲ ਨੂੰ ਭਾਰਤੀ ਫੌਜ ਦੇ 29ਵੇਂ ਪ੍ਰਧਾਨ ਦੇ ਤੌਰ 'ਤੇ ਵੀ ਕਾਰਜਭਰ ਸੰਭਾਲਿਆ। ਦੋਵਾਂ ਦੇਸ਼ਾਂ ਦੇ ਫੌਜ ਮੁਖੀਆਂ ਦੇ ਇਕ-ਦੂਜੇ ਦੇ ਦੇਸ਼ਾਂ 'ਚ ਜਾਣ ਅਤੇ ਦੋਵਾਂ ਫੌਜਾਂ ਦੇ ਮੁਖੀਆਂ ਨੂੰ ਮਾਨਰੇਰੀ ਜਨਰਲ ਅਹੁਦੇ ਨਾਲ ਸਨਮਾਨਿਤ ਕਰਨ ਦੀ ਪੁਰਾਣੀ ਪ੍ਰੰਪਰਾ ਰਹੀ ਹੈ। ਨੇਪਾਲੀ ਫੌਜ ਦੇ ਮੁਖੀ ਪ੍ਰਭੂ ਰਾਮ ਸ਼ਰਮਾ ਆਪਣੇ ਭਾਰਤੀ ਹਮਰੁਤਬਾ ਦੇ ਸੱਦੇ 'ਤੇ ਪਿਛਲੇ ਸਾਲ ਨਵੰਬਰ 'ਚ ਭਾਰਤ ਆਏ ਸਨ। ਉਨਸ ਦੌਰਾਨ ਉਨ੍ਹਾਂ ਨੂੰ ਭਾਰਤੀ ਫਔਜ ਦੇ ਮਾਨਰੇਰੀ ਜਨਰਲ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸ਼ਾਹਬਾਜ਼ ਸ਼ਰੀਫ ਨੂੰ ਆਰਥਿਕ ਤੇ ਚੋਣ ਸੁਧਾਰਾਂ ਲਈ ਕੁਝ ਸਮਾਂ ਦਿਓ : ਬਿਲਾਵਲ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸ਼ਾਹਬਾਜ਼ ਸ਼ਰੀਫ ਨੂੰ ਆਰਥਿਕ ਤੇ ਚੋਣ ਸੁਧਾਰਾਂ ਲਈ ਕੁਝ ਸਮਾਂ ਦਿਓ : ਬਿਲਾਵਲ
NEXT STORY