ਵੋਬਰਨ (ਭਾਸ਼ਾ): ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ਤੋਂ ਬਾਅਦ ਜਰਮਨੀ ਵਿੱਚ ਤਾਇਨਾਤ ਇੱਕ ਅਮਰੀਕੀ ਸੈਨਿਕ ਦੁਆਰਾ ਮੈਸੇਚਿਉਸੇਟਸ ਵਿੱਚ ਆਪਣੀ ਮਾਂ ਨੂੰ ਭੇਜਿਆ ਗਿਆ ਇੱਕ ਪੱਤਰ 76 ਸਾਲਾਂ ਬਾਅਦ ਇੱਕ ਫ਼ੌਜੀ ਸਾਰਜੈਂਟ ਦੀ ਪਤਨੀ ਨੂੰ ਸੌਂਪਿਆ ਗਿਆ। WFXT-TV ਨੇ ਬੁੱਧਵਾਰ ਨੂੰ ਆਪਣੀ ਇਕ ਖ਼ਬਰ ਵਿਚ ਦੱਸਿਆ ਕਿ ਦਸੰਬਰ 1945 ਵਿੱਚ ਦੂਜੇ ਵਿਸ਼ਵ ਯੁੱਧ ਦੇ ਅਧਿਕਾਰਤ ਤੌਰ 'ਤੇ ਖ਼ਤਮ ਹੋਣ ਤੋਂ ਬਾਅਦ, ਉਸ ਸਮੇਂ 22 ਸਾਲਾ ਆਰਮੀ ਸਾਰਜੈਂਟ ਜੌਨ ਗੋਨਸਾਲਵੇਸ ਨੇ ਵੋਬਰਨ ਵਿੱਚ ਰਹਿ ਰਹੀ ਆਪਣੀ ਮਾਂ ਨੂੰ ਇੱਕ ਪੱਤਰ ਲਿਖਿਆ ਸੀ।
ਪਿਟਸਬਰਗ ਵਿੱਚ ਯੂਐਸ ਪੋਸਟਲ ਸਰਵਿਸ ਡਿਲੀਵਰੀ ਫੈਸਿਲਿਟੀ (ਯੂਐਸਪੀਐਸ) ਦੁਆਰਾ ਪ੍ਰਾਪਤ ਕੀਤਾ ਗਿਆ ਇਹ ਪੱਤਰ, 75 ਸਾਲਾਂ ਤੋਂ ਵੱਧ ਸਮੇਂ ਤੋਂ ਬੰਦ ਸੀ। ਪੱਤਰ ਵਿਚ ਲਿਖਿਆ ਸੀ,''ਪਿਆਰੀ ਮਾਂ, ਅੱਜ ਤੁਹਾਡਾ ਇਕ ਹੋਰ ਪੱਤਰ ਮਿਲਿਆ ਅਤੇ ਮੈਂ ਖੁਸ਼ ਹਾਂ ਕਿ ਸਭ ਠੀਕ-ਠਾਕ ਹੈ। ਜਿੱਥੋਂ ਤੱਕ ਮੇਰਾ ਸਬੰਧ ਹੈ, ਮੈਂ ਵੀ ਠੀਕ ਹਾਂ ਪਰ ਇੱਥੇ ਭੋਜਨ ਜ਼ਿਆਦਾਤਰ ਬਹੁਤ ਖਰਾਬ ਮਿਲਦਾ ਹੈ।'' ਉਸ ਨੇ ਪੱਤਰ ਦੇ ਅੰਤ ਵਿਚ ਆਪਣੇ ਦਸਤਖ਼ਤ ਕੀਤੇ ਅਤੇ ਲਿਖਿਆ ਕਿ ਤੁਹਾਡੇ ਨਾਲ ਪਿਆਰ ਹੈ, ਤੁਹਾਡਾ ਬੇਟਾ ਜੌਨੀ। ਉਮੀਦ ਹੈ ਤੁਹਾਨੂੰ ਜਲਦੀ ਮਿਲਾਂਗਾ।"
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਦੀ ਸੁਪਰੀਮ ਕੋਰਟ ਦੀ ਪਹਿਲੀ 'ਮਹਿਲਾ ਜੱਜ' ਬਣੇਗੀ ਆਇਸ਼ਾ ਮਲਿਕ
ਫ਼ੌਜ ਦੇ ਸਾਰਜੈਂਟ ਜੌਨ ਗੋਂਸਾਲਵੇਸ ਦਾ 2015 ਵਿੱਚ ਦਿਹਾਂਤ ਹੋ ਗਿਆ ਸੀ ਅਤੇ ਉਸਦੀ ਮਾਂ ਦਾ ਵੀ ਦੇਹਾਂਤ ਹੋ ਚੁੱਕਾ ਹੈ। ਹਾਲਾਂਕਿ, ਯੂਐਸਪੀਐਸ ਨੇ ਗੋਂਸਾਲਵੇਸ ਦੀ ਪਤਨੀ ਐਂਜਲੀਨਾ ਦਾ ਪਤਾ ਲਗਾਇਆ ਅਤੇ ਉਸ ਨੂੰ ਪੱਤਰ ਸੌਂਪਿਆ। ਪੱਤਰ ਲਿਖਣ ਤੋਂ ਲਗਭਗ ਪੰਜ ਸਾਲ ਬਾਅਦ ਗੋਂਸਾਲਵੇਸ ਦੀ ਮੁਲਾਕਾਤ ਆਪਣੀ ਪਤਨੀ ਨਾਲ ਹੋਈ ਸੀ। ਇਸ ਪੱਤਰ ਦੇ ਨਾਲ ਹੀ ਯੂ.ਐੱਸ.ਪੀ.ਐੱਸ. ਨੇ ਗੋਂਸਾਲਵੇਸ ਦੇ ਪਰਿਵਾਰ ਨੂੰ ਆਪਣੀ ਤਰਫੋਂ ਇੱਕ ਪੱਤਰ ਵੀ ਭੇਜਿਆ, ਜਿਸ ਵਿੱਚ ਲਿਖਿਆ ਸੀ ਕਿ ਸਾਡੇ ਲਈ ਇਹ ਪੱਤਰ ਭੇਜਣਾ ਬਹੁਤ ਜ਼ਰੂਰੀ ਹੈ। ਗੋਂਸਾਲਵੇਸ ਦੇ ਪਰਿਵਾਰ ਨੇ ਪੱਤਰ ਮਿਲਣ ਤੋਂ ਬਾਅਦ ਯੂ.ਐੱਸ.ਪੀ.ਐੱਸ. ਨੇ ਫ਼ੋਨ ਕਰਕੇ ਉਹਨਾਂ ਦਾ ਧੰਨਵਾਦ ਕੀਤਾ। ਪਤਨੀ ਐਂਜਲੀਨਾ ਨੇ WFXT-TV ਨੂੰ ਕਿਹਾ ਕਿ ਉਨ੍ਹਾਂ 70 ਸਾਲਾਂ ਦੀ ਕਲਪਨਾ ਕਰੋ। ਮੈਨੂੰ ਯਕੀਨ ਨਹੀ ਹੁੰਦਾ। ਉਸ ਦੀ ਲਿਖਤ ਅਤੇ ਸਭ ਕੁਝ ਸ਼ਾਨਦਾਰ ਹੈ। ਐਂਜਲੀਨਾ ਗੋਂਸਾਲਵਿਸ (89) ਨੇ ਕਿਹਾ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਪੱਤਰ ਮਿਲਣ ਤੋਂ ਬਾਅਦ ਇੰਝ ਲੱਗਿਆ "ਜਿਵੇਂ ਉਹ ਵਾਪਸ ਆਇਆ ਹੋਵੇ..."।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦੱਖਣੀ ਆਸਟ੍ਰੇਲੀਆ ਅਤੇ ਵਿਕਟੋਰੀਆ 'ਚ ਕੋਰੋਨਾ ਦਾ ਕਹਿਰ ਜਾਰੀ, 8 ਲੋਕਾਂ ਦੀ ਮੌਤ
NEXT STORY