ਕੈਲੇਫੋਰਨੀਆ— ਆਮਤੌਰ 'ਤੇ ਵੈਂਡਿੰਗ ਮਸ਼ੀਨ ਤੋਂ ਖਾਣ ਦਾ ਸਾਮਾਨ, ਗਿਫਟ ਅਤੇ ਖਿਡੌਣੇ ਨਿਕਲਦੇ ਹਨ ਪਰ ਕੈਲੇਫੋਰਨੀਆ 'ਚ ਇਕ ਹੋਟਲ ਦੀ ਵੈਂਡਿੰਗ ਮਸ਼ੀਨ ਤੋਂ ਕੁਝ ਅਜਿਹਾ ਨਿਕਲਿਆ ਕਿ ਸਾਰੇ ਹੈਰਾਨ ਰਹਿ ਗਏ।
ਇਕ ਔਰਤ ਮੁਤਾਬਕ ਉਹ ਆਪਣੇ ਬੇਟੇ ਨਾਲ 'ਵੋ ਬੇਲ ਗਾਰਡ' ਹੋਟਲ 'ਚ ਗਈ ਸੀ। ਉੱਥੇ ਉਸ ਦੇ ਬੇਟੇ ਨੇ ਵੈਂਡਿੰਗ ਮਸ਼ੀਨ ਤੋਂ 25 ਸੇਂਟ ਦੇ ਕੇ ਗੇਂਦ ਵਾਲੇ ਖਿਡੌਣੇ ਖਰੀਦੇ। ਜਦੋਂ ਘਰ ਆ ਕੇ ਉਸ ਦਾ ਬੇਟਾ ਇਨ੍ਹਾਂ ਖਿਡੌਣਿਆਂ ਨਾਲ ਖੇਡ ਰਿਹਾ ਸੀ ਤਾਂ ਉਨ੍ਹਾਂ ਅੰਦਰੋਂ ਚਮਕਦਾਰ ਰੰਗ ਦਾ ਪਾਊਡਰ ਨਿਕਲਣਾ ਸ਼ੁਰੂ ਹੋ ਗਿਆ। ਇਹ ਦੇਖ ਔਰਤ ਨੇ ਜਲਦੀ ਹੀ ਪੁਲਸ ਨੂੰ ਫੋਨ ਕੀਤਾ।
ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਡ੍ਰਗ ਟੈਸਟਿੰਗ ਕਿਟ ਨਾਲ ਉਸ ਪਾਊਡਰ ਦੀ ਜਾਂਚ ਕਰਨੀ ਸ਼ੁਰੂ ਕੀਤੀ। ਪਹਿਲੀ ਨਜ਼ਰ 'ਚ ਪੁਲਸ ਨੂੰ ਲੱਗਿਆ ਕਿ ਇਹ ਕੋਕੀਨ ਹੈ ਅਤੇ ਉਨ੍ਹਾਂ ਖਿਡੌਣਿਆਂ 'ਚੋਂ ਕੁਲ 136 ਗ੍ਰਾਮ ਦਾ ਪਾਊਡਰ ਕੱਢਿਆ ਗਿਆ।
ਜਦੋਂ ਇਸ ਪਾਊਡਰ ਦਾ ਟੈਸਟ ਕੀਤਾ ਗਿਆ ਤਾਂ ਨਤੀਜਾ ਨਕਾਰਾਤਮਕ ਆਇਆ। ਪੁਲਸ ਨੇ ਦੱਸਿਆ ਕਿ ਸ਼ਾਇਦ ਇਹ ਬੇਕਿੰਗ ਪਾਊਡਰ ਜਾਂ ਟੇਲਕਮ ਪਾਊਡਰ ਹੋ ਸਕਦਾ ਹੈ।
ਆਸਟ੍ਰੇਲੀਆਈ ਅੰਕੜਾ ਵਿਭਾਗ ਨੇ ਮਰਦਮਸ਼ੁਮਾਰੀ ਦੇ ਨਤੀਜੇ ਕੀਤੇ ਜਾਰੀ, ਜਾਣੋ ਭਾਰਤੀਆਂ ਦੀ ਗਿਣਤੀ
NEXT STORY