ਨਵੀਂ ਦਿੱਲੀ (ਅਨਸ)- ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ‘ਸਕਾਈਮੇਟ’ ਨੇ ਮੰਗਲਵਾਰ ਕਿਹਾ ਕਿ ਭਾਰਤ ’ਚ ਇਸ ਸਾਲ ਵੀ ਮਾਨਸੂਨ ਦੇ ਆਮ ਵਾਂਗ ਰਹਿਣ ਦੀ ਉਮੀਦ ਹੈ, ਜੋ ਦੇਸ਼ ਦੇ ਖੇਤੀਬਾੜੀ ਸੈਕਟਰ ਲਈ ਚੰਗੀ ਖ਼ਬਰ ਹੈ। ਬੇਤਰਤੀਬੇ ਮਾਨਸੂਨ ਕਾਰਨ ਖੇਤੀਬਾੜੀ ਸੈਕਟਰ ਪਿਛਲੇ ਸਾਲ ਪ੍ਰਭਾਵਿਤ ਹੋਇਆ ਸੀ। ਸਕਾਈਮੇਟ ਅਨੁਸਾਰ ਜੂਨ ਤੋਂ ਸਤੰਬਰ ਦੇ 4 ਮਹੀਨਿਆਂ ਲਈ ਮਾਨਸੂਨ ਦੀ ਲੰਮੀ ਮਿਆਦ ਦੀ ਔਸਤ 868.6 ਮਿਲੀਮੀਟਰ ਮੀਂਹ ਹੈ ਜਿਸ ਦੇ ਇਸ ਵਾਰ ਉਸ ਦਾ 102 ਫੀਸਦੀ ਰਹਿਣ ਦੀ ਉਮੀਦ ਹੈ। ਪੇਸ਼ਗੀ ਅਨੁਮਾਨ ਲਾਉਣ ਵਾਲੀ ਏਜੰਸੀ ਨੇ ਕਿਹਾ ਕਿ ਉਸ ਨੂੰ ਦੇਸ਼ ਦੇ ਦੱਖਣੀ, ਪੱਛਮੀ ਅਤੇ ਉੱਤਰੀ-ਪੱਛਮੀ ਹਿੱਸਿਆਂ ’ਚ ਕਾਫ਼ੀ ਚੰਗੀ ਬਾਰਸ਼ ਦੀ ਉਮੀਦ ਹੈ। ਦੇਸ਼ ਦਾ ਤਕਰੀਬਨ ਅੱਧਾ ਖੇਤੀ ਖੇਤਰ ਸਿੰਚਾਈ ਤੋਂ ਰਹਿਤ ਹੈ। ਕਿਸਾਨਾਂ ਨੂੰ ਫਸਲਾਂ ਉਗਾਉਣ ਲਈ ਮੀਂਹ ’ਤੇ ਨਿਰਭਰ ਰਹਿਣਾ ਪੈਂਦਾ ਹੈ। ਇੱਕ ਚੰਗਾ ਮਾਨਸੂਨ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਪਾਣੀ ਦੀ ਕੋਈ ਕਮੀ ਨਹੀਂ ਤੇ ਇਸ ਨੂੰ ਪੀਣ ਦੇ ਨਾਲ ਹੀ ਸਿੰਚਾਈ ਲਈ ਵੀ ਵਰਤਿਆ ਜਾ ਸਕਦਾ ਹੈ। ਸਕਾਈਮੇਟ ਦੇ ਮੈਨੇਜਿੰਗ ਡਾਇਰੈਕਟਰ ਜਤਿਨ ਸਿੰਘ ਨੇ ਇੱਕ ਬਿਆਨ ’ਚ ਕਿਹਾ ਕਿ ‘ਅਲ ਨੀਨੋ’ ਤੇਜ਼ੀ ਨਾਲ ‘ਲਾ ਨੀਨਾ’ ’ਚ ਬਦਲ ਰਿਹਾ ਹੈ। ‘ਲਾ ਨੀਨਾ’ ਦੌਰਾਨ ਮਾਨਸੂਨ ਮਜ਼ਬੂਤ ਰਹਿੰਦਾ ਹੈ।
ਦੇਰੀ ਨਾਲ ਸ਼ੁਰੂ ਹੋ ਸਕਦੀ ਹੈ ਵਰਖਾ ਰੁਤ
ਸਕਾਈਮੇਟ ਦੇ ਪ੍ਰਬੰਧ ਨਿਰਦੇਸ਼ਕ ਜਤਿਨ ਸਿੰਘ ਨੇ ਇੱਕ ਬਿਆਨ ’ਚ ਕਿਹਾ ਕਿ ‘ਅਲ ਨੀਨੋ’ ਤੇਜ਼ੀ ਨਾਲ ‘ਲਾ ਨੀਨਾ’ ਵਿੱਚ ਬਦਲ ਰਿਹਾ ਹੈ ਅਤੇ ‘ਲਾ ਨੀਨਾ’ ਦੌਰਾਨ ਮਾਨਸੂਨ ਮਜ਼ਬੂਤ ਰਹਿੰਦਾ ਹੈ। ਸਕਾਈਮੇਟ ਨੇ ਕਿਹਾ ਕਿ ‘ਅਲ ਨੀਨੋ’ ਤੋਂ ‘ਲਾ ਨੀਨਾ’ ਤੱਕ ਹਵਾ ਦੀ ਸਥਿਤੀ ’ਚ ਅਚਾਨਕ ਤਬਦੀਲੀ ਕਾਰਨ ਇਸ ਸਾਲ ਵਰਖਾ ਰੁੱਤ ਦੀ ਸ਼ੁਰੂਆਤ ’ਚ ਦੇਰੀ ਹੋ ਸਕਦੀ ਹੈ। ਇਸ ਤੋਂ ਇਲਾਵਾ ਪੂਰੇ ਸੀਜ਼ਨ ਦੌਰਾਨ ਮੀਂਹ ਦੀ ਵੰਡ ਬੇਤਰਤੀਬੀ ਰਹਿਣ ਦੀ ਉਮੀਦ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Breaking News: CM ਮਾਨ ਤੇ ਸੰਜੇ ਸਿੰਘ ਨੂੰ ਨਹੀਂ ਮਿਲੀ ਕੇਜਰੀਵਾਲ ਨੂੰ ਮਿਲਣ ਦੀ ਇਜਾਜ਼ਤ
NEXT STORY