ਰੋਮ, (ਕੈਂਥ)- ਇਟਲੀ ਦੇ ਮੌਸਮ ਨੂੰ ਲੈਕੇ ਸਦਾ ਹੀ ਮੌਸਮ ਵਿਭਾਗ ਬਹੁਤ ਜ਼ਿਆਦਾ ਸੰਜੀਦਾ ਰਹਿੰਦਾ ਹੈ ਕਿਉਂਕਿ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਇਟਲੀ ਵਿੱਚ ਖਰਾਬ ਮੌਸਮ ਇਟਲੀ ਦੇ ਬਾਸ਼ਿੰਦਿਆਂ ਨੂੰ ਕਾਫ਼ੀ ਪ੍ਰਭਾਵਿਤ ਕਰਦਾ ਹੈ।
ਬੇਸ਼ੱਕ ਕਿ ਮਾਰਚ ਮਹੀਨਾ ਆਪਣੇ ਮੱਧ ਵਿੱਚ ਪਹੁੰਚ ਗਿਆ ਹੈ ਪਰ ਫਿਰ ਵੀ ਜਾਂਦੇ-ਜਾਂਦੇ ਇਸ ਮਹੀਨੇ ਨੇ ਇਟਲੀ ਦੇ 2 ਸੂਬਿਆਂ ਦੇ ਵਿੱਚ ਖਰਾਬ ਮੌਸਮ ਕਾਰਨ ਲੋਕਾਂ ਦਾ ਜਨ-ਜੀਵਨ ਵੱਡੇ ਪੱਧਰ ਤੇ ਪ੍ਰਭਾਵਿਤ ਕਰ ਦਿੱਤਾ ਹੈ। ਜਿਸ ਦੇ ਮੱਦੇ ਨਜ਼ਰ ਮੌਸਮ ਵਿਭਾਗ ਨੇ ਸੂਬਾ ਟੁਕਸਾਨਾ ਅਤੇ ਇਮਿਲੀਆ ਰੋਮਾਨਾ ਵਿੱਚ ਰੈੱਡ ਆਲਰਟ ਐਲਾਨ ਦਿੱਤਾ ਹੈ। ਇਨ੍ਹਾਂ ਸੂਬਿਆਂ ਦੇ ਕਈ ਇਲਾਕਿਆਂ ਵਿੱਚ ਨਗਰ ਪਾਲਿਕਾਵਾਂ ਨੇ ਸਕੂਲ, ਅਜਾਇਬ ਘਰ, ਸਿਨੇਮਾ ਘਰ ਅਤੇ ਦੁਕਾਨਾਂ ਬੰਦ ਕਰ ਦੀ ਹਦਾਇਤ ਕੀਤੀ ਹੈ।
ਤੁਸਕਾਨਾ ਸੂਬੇ ਦੇ ਮਸ਼ਹੂਰ ਜਿਲ੍ਹਾ ਫਿਰੈਂਸੇ ਵਿੱਚ ਖਰਾਬ ਮੌਸਮ, ਭਾਰੀ ਮੀਂਹ ਅਤੇ ਤੇਜ ਹਵਾਵਾਂ ਕਾਰਨ ਲੋਕਾਂ ਦਾ ਜਨ-ਜੀਵਨ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ ਜਿਨ੍ਹਾਂ ਕਾਰਨ ਸਥਾਨਕ ਪ੍ਰਸ਼ਾਸ਼ਨ ਨੇ ਸਕੂਲ, ਬਾਗ, ਬਾਜ਼ਾਰ, ਕਬਰਸਤਾਨ, ਇੱਥੋ ਤੱਕ ਕਿ ਲਾਇਬ੍ਰੇਰੀਆ ਨੂੰ ਬੰਦ ਕਰਨ ਦੇ ਨਾਲ ਸੱਭਿਆਚਾਰਕ ਅਤੇ ਖੇਡ ਸਮਾਗਮਾਂ ਨੂੰ ਵੀ ਮੁਅਤੱਲ ਕਰ ਦਿੱਤਾ ਹੈ। ਇਹ ਖਤਰਾ 2 ਕੁ ਦਿਨ ਦੱਸਿਆ ਜਾ ਰਿਹਾ ਹੈ ਜਿਸ ਨਾਲ ਨਜਿੱਠਣ ਲਈ ਪ੍ਰਸਾਸ਼ਨ ਪੂਰੀ ਤਿਆਰੀ ਵਿੱਚ ਹੈ।
ਸੂਬਾ ਇਮਿਲੀਆ ਰੋਮਾਨਾ ਵਿੱਚ ਦਰਿਆਵਾਂ ਵਿੱਚ ਇਕੱਠਾ ਹੋਇਆ ਮੀਂਹ ਦਾ ਪਾਣੀ ਖਤਰੇ ਦੇ ਨਿਸ਼ਾਨ 'ਤੇ ਹੈ ਕਿਉਂਕਿ ਕਿਸੇ ਟਾਈਮ ਵੀ ਇਨ੍ਹਾਂ ਦਰਿਆਵਾਂ ਜਾਂ ਨਦੀਆਂ ਦੇ ਕਿਨਾਰੇ ਪਾਣੀ ਦੇ ਤੇਜ ਟਕਰਾ ਨਾਲ ਟੁੱਟ ਸਕਦੇ ਹਨ ਅਤੇ ਇਹ ਪਾਣੀ ਨੇੜੇ ਦੇ ਪਿੰਡਾਂ ਵਿੱਚ ਲੋਕਾਂ ਲਈ ਜਾਨੀ ਤੇ ਮਾਲੀ ਨੁਕਸਾਨ ਕਰ ਸਕਦਾ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਮੌਸਮ ਵਿਭਾਗ ਨੇ ਰੈੱਡ ਅਲਾਰਟ ਐਲਾਨ ਦਿੱਤਾ ਹੈ।
ਮੌਸਮ ਵਿਭਾਗ ਵੱਲੋਂ ਉੱਤਰੀ ਖੇਤਰਾਂ ਵਿੱਚ ਅੱਜ ਵੀ ਤੇਜ ਗਰਜ-ਤੂਫਾਨ ਦੀ ਭੱਵਿਖਬਾਣੀ ਕੀਤੀ ਗਈ ਹੈ ਜਦੋਂ ਕਿ ਦੱਖਣੀ ਖੇਤਰਾਂ ਵਿੱਚ ਤੇਜ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜਿਨ੍ਹਾਂ ਦੀ ਰਫ਼ਤਾਰ 60 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹੋ ਸਕਦੀ ਹੈ। ਇਟਲੀ ਦੇ ਸੂਬਾ ਵੈਨੇਤੋ ਵਿੱਚ ਵੀ ਖਰਾਬ ਮੌਸਮ ਦਾ ਪ੍ਰਭਾਵ ਦੇਖਿਆ ਜਾ ਰਿਹਾ ਹੈ।
ਪਾਕਿਸਤਾਨੀ ਹਿੰਦੂਆਂ ਨੇ ਲਾਹੌਰ ਦੇ ਕ੍ਰਿਸ਼ਨਾ ਮੰਦਰ 'ਚ ਮਨਾਈ ਹੋਲੀ
NEXT STORY