ਸਿਡਨੀ (ਸਨੀ ਚਾਂਦਪੁਰੀ) : ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਹੋਏ ਬੱਚੇ ਏ. ਜੇ. ਅਲਫ਼ਾਕ ਨੂੰ ਅੱਜ ਲੱਭ ਲਿਆ ਗਿਆ ਹੈ । ਬੱਚੇ ਦੇ ਮਿਲਣ ਨਾਲ ਜਿਥੇ ਪਰਿਵਾਰ ’ਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਸੂਬਾਈ ਪੁਲਸ ਇਸ ਪਿੱਛੇ ਦੇ ਕਾਰਣਾਂ ਦੀ ਜਾਂਚ ’ਚ ਰੁੱਝੀ ਹੋਈ ਹੈ। ਐਂਥਨੀ ਏ. ਜੇ. ਅਲਫ਼ਾਕ ਸ਼ੁੱਕਰਵਾਰ ਨੂੰ ਅਚਾਨਕ ਲਾਪਤਾ ਹੋ ਗਿਆ ਸੀ, ਜਿਸ ਦੇ ਸਬੰਧ ’ਚ ਸਾਰਿਆਂ ਦਾ ਸ਼ੱਕ ਅਗਵਾ ਦੇ ਕਾਰਣਾਂ ਵੱਲ ਜਾ ਰਿਹਾ ਸੀ । ਸੋਮਵਾਰ ਨੂੰ ਤਿੰਨ ਸਾਲਾ ਬੱਚਾ ਇੱਕ ਛੱਪੜ ’ਚ ਮਿਲਿਆ । ਉਸ ਦੇ ਸਥਾਨ ਦੀ ਪਛਾਣ ਹੈਲੀਕਾਪਟਰ ਰਾਹੀਂ ਹੋਈ, ਜਿਸ ਤੋਂ ਬਾਅਦ ਜ਼ਮੀਨੀ ਖੋਜ ਕਰਮਚਾਰੀਆਂ ਨੂੰ ਉਸ ਪਾਸੇ ਭੇਜਿਆ ਗਿਆ ਤੇ ਬੱਚੇ ਨੂੰ ਸੁਰੱਖਿਅਤ ਕੀਤਾ ਗਿਆ । ਸੁਪਰਡੈਂਟ ਟ੍ਰੇਸੀ ਚੈਪਮੈਨ ਨੇ ਕਿਹਾ ਕਿ ਇਸ ਕੇਸ ’ਚ ਪੁੱਛਗਿੱਛ ਜਾਰੀ ਰਹੇਗੀ। ਪਿਛਲੇ ਤਿੰਨ ਦਿਨਾਂ ’ਚ ਕੀ ਹੋਇਆ, ਨੂੰ ਸਮਝਣ ਦੀ ਕੋਸ਼ਿਸ਼ ਜਾਰੀ ਰਹੇਗੀ । ਜਾਂਚਕਰਤਾ ਸਾਰੇ ਵਾਜਬ ਸਿਧਾਂਤਾਂ ਦੀ ਜਾਂਚ ਕਰ ਰਹੇ ਹਨ ਕਿ ਬੱਚਾ ਕਿਵੇਂ ਅਤੇ ਕਿਉਂ ਗਾਇਬ ਹੋਇਆ।
ਇਹ ਵੀ ਪੜ੍ਹੋ : ਆਕਲੈਂਡ ਨੂੰ ਛੱਡ ਪੂਰੇ ਨਿਊਜ਼ੀਲੈਂਡ ’ਚ ਤਾਲਾਬੰਦੀ ਪਾਬੰਦੀਆਂ ਜਲਦ ਹੋਣਗੀਆਂ ਖ਼ਤਮ
ਏ. ਜੇ. ਦੇ ਲੱਭਣ ਤੋਂ ਕੁਝ ਘੰਟਿਆਂ ਬਾਅਦ ਉਸ ਦੇ ਪਰਿਵਾਰ ਨੇ ਪੁਲਸ, ਬਚਾਅ ਦਲ, ਪਰਿਵਾਰ ਅਤੇ ਦੋਸਤਾਂ ਦਾ ਧੰਨਵਾਦ ਕਰਨ ਲਈ ਇੱਕ ਬਿਆਨ ਜਾਰੀ ਕੀਤਾ ਪਰ ਇਸ ਸਮੇਂ ਦੌਰਾਨ ਗੁਪਤ ਰੱਖਣ ਦੀ ਬੇਨਤੀ ਕੀਤੀ । ਉਨ੍ਹਾਂ ਆਪਣੇ ਬਿਆਨ ’ਚ ਕਿਹਾ ਕਿ ਸਾਡਾ ਪਰਿਵਾਰ ਦੁਬਾਰਾ ਇਕੱਠਾ ਹੋਇਆ ਹੈ। ਇਸ ਲਈ ਅਸੀਂ ਉਨ੍ਹਾਂ ਸਾਰਿਆਂ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਪਿਛਲੇ ਤਿੰਨ ਦਿਨਾਂ ’ਚ ਕਿਸੇ ਵੀ ਤਰੀਕੇ ਨਾਲ ਸਹਾਇਤਾ ਕੀਤੀ ਹੈ। ਐੱਨ. ਐੱਸ. ਡਬਲਿਊ. ਪੁਲਸ ਬਚਾਅ ਸੇਵਾਵਾਂ, ਵਾਲੰਟੀਅਰਾਂ ਕਮਿਊਨਿਟੀ ਮੈਂਬਰਾਂ, ਦੋਸਤਾਂ ਅਤੇ ਪਰਿਵਾਰ ਦਾ ਧੰਨਵਾਦ, ਜਿਨ੍ਹਾਂ ਉਨ੍ਹਾਂ ਦੇ ਬੱਚੇ ਨੂੰ ਲੱਭਣ ਲਈ ਅਣਥੱਕ ਮਿਹਨਤ ਕੀਤੀ । ਉਨ੍ਹਾਂ ਕਿਹਾ ਕਿ ਬੱਚਾ ਠੀਕ ਹੈ ਅਤੇ ਆਪਣੇ ਬੱਚਿਆਂ ਨੂੰ ਹਮੇਸ਼ਾ ਕੋਲ਼ ਰੱਖੋ ।
ਆਕਲੈਂਡ ਨੂੰ ਛੱਡ ਪੂਰੇ ਨਿਊਜ਼ੀਲੈਂਡ ’ਚ ਤਾਲਾਬੰਦੀ ਪਾਬੰਦੀਆਂ ਜਲਦ ਹੋਣਗੀਆਂ ਖ਼ਤਮ
NEXT STORY