ਇੰਟਰਨੈਸ਼ਨਲ ਡੈਸਕ- ਫਿਲਸਤੀਨੀ ਅੰਦੋਲਨ ਹਮਾਸ ਦੇ ਸਿਆਸੀ ਨੇਤਾ ਇਸਮਾਈਲ ਹਨਿਯੇਹ ਨੂੰ ਜਿਸ ਰਿਮੋਟ-ਕੰਟਰੋਲ ਵਿਸਫੋਟਕ ਉਪਕਰਨ ਨਾਲ ਮਾਰਿਆ ਗਿਆ ਸੀ, ਉਸ ਨੂੰ ਗੈਸਟ ਹਾਊਸ ਦੇ ਕਮਰੇ ’ਚ ਰੱਖਣ ਲਈ ਇਜ਼ਰਾਈਲ ਦੀ ਖੁਫੀਆ ਏਜੰਸੀ ‘ਮੋਸਾਦ’ ਨੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪ (ਆਈ.ਆਰ.ਜੀ.ਸੀ.) ਏਜੰਟਾਂ ਦੀ ਮਦਦ ਲਈ ਸੀ।
ਹਮਾਸ ਦੇ ਮੁਖੀ ਇਸਮਾਈਲ ਹਨਿਯੇਹ ਦੀ ਮੌਤ ਦੇ ਮਾਮਲੇ ’ਚ ਈਰਾਨ ਨੇ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ’ਚ ਈਰਾਨੀ ਇੰਟੈਲੀਜੈਂਸ ਅਫਸਰ, ਫੌਜੀ ਅਧਿਕਾਰੀ ਅਤੇ ਗੈਸਟ ਹਾਊਸ ਦਾ ਸਟਾਫ ਸ਼ਾਮਲ ਹੈ। ਈਰਾਨੀ ਅਧਿਕਾਰੀਆਂ ਦੀ ਮਦਦ ਨਾਲ ਆਈ.ਆਰ.ਜੀ.ਸੀ. ਦੇ ਗੈਸਟ ਹਾਊਸ ਦੇ 3 ਵੱਖ-ਵੱਖ ਕਮਰਿਆਂ ’ਚ ਬੰਬ ਰੱਖੇ ਗਏ ਸਨ।
ਇਹ ਵੀ ਪੜ੍ਹੋ- ਨਾਬਾਲਗਾਂ ਨੂੰ ਵਾਹਨ ਚਲਾਉਣ ਤੋਂ ਰੋਕਣ ਦੇ ਨਿਯਮਾਂ 'ਚ ਨਵੀਂ ਅਪਡੇਟ, ਬੱਚਿਆਂ ਦੇ ਮਾਪੇ ਜ਼ਰੂਰ ਪੜ੍ਹੋ ਇਹ ਖ਼ਬਰ
ਇਹ ਉਹੀ ਗੈਸਟ ਹਾਊਸ ਹੈ, ਜਿੱਥੇ ਹਨਿਯੇਹ ਠਹਿਰਿਆ ਸੀ। ਜਿਸ ਬੰਬ ਵਿਸਫੋਟ ’ਚ ਉਹ ਮਾਰਿਆ ਗਿਆ, ਉਸ ਨੂੰ ਦੋ ਮਹੀਨੇ ਪਹਿਲਾਂ ਲੁਕਾ ਕੇ ਤਹਿਰਾਨ ਦੇ ਉਸ ਗੈਸਟ ਹਾਊਸ ਵਿਚ ਲਾ ਦਿੱਤਾ ਗਿਆ ਸੀ। ਈਰਾਨੀ ਅਧਿਕਾਰੀਆਂ ਨੂੰ ਗੈਸਟ ਹਾਊਸ ’ਚ ਬੰਬ ਲਾਉਣ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਮਿਲੀ ਹੈ।
ਈਰਾਨੀ ਏਜੰਟਸ ਦੇ ਸੂਤਰ ਨੇ ਹੀ 31 ਜੁਲਾਈ ਨੂੰ ਹਨਿਯੇਹ ਦੇ ਆਪਣੇ ਕਮਰੇ ਵਿਚ ਹੋਣ ਦੀ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਬਲਾਸਟ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਬਾਕੀ ਦੋ ਕਮਰਿਆਂ ’ਚ ਲੱਗੇ ਬੰਬ ਮਿਲੇ।
ਇਹ ਵੀ ਪੜ੍ਹੋ- UPSC ਦੀ ਤਿਆਰੀ ਕਰ ਰਹੀ ਵਿਦਿਆਰਥਣ ਨੇ ਡਿਪਰੈਸ਼ਨ 'ਚ ਆ ਕੇ ਚੁੱਕਿਆ ਖ਼ੌਫ਼ਨਾਕ ਕਦਮ, PG 'ਚ ਲਿਆ ਫਾਹਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਜ਼ਰਾਈਲ ਨੇ ਗਾਜ਼ਾ ਸਕੂਲ 'ਤੇ ਕੀਤਾ ਹਮਲਾ, 15 ਫਲਸਤੀਨੀ ਮਾਰੇ; 9 ਅੱਤਵਾਦੀ ਵੀ ਢੇਰ
NEXT STORY