ਸਿੰਗਾਪੁਰ - ਸਿੰਗਾਪੁਰ ਤੋਂ ਚੀਨ ਦੇ ਗਵਾਂਗਝਾਊ ਸ਼ਹਿਰ ਜਾ ਰਿਹਾ ਇਕ ਜਹਾਜ਼ ਤਕਨੀਕੀ ਖਰਾਬੀ ਕਾਰਨ ਹਵਾ ਵਿਚਾਲੇ ਲਹਿਰਾਉਣ ਲੱਗਾ, ਜਿਸ ਕਾਰਨ ਉਸ ’ਚ ਸਵਾਰ ਲੋਕ ਜ਼ਖਮੀ ਹੋ ਗਏ। 'ਦ ਸਟ੍ਰੇਟਸ ਟਾਈਮਸ' ਦੀ ਖਬਰ ਅਨੁਸਾਰ, ਜ਼ਖਮੀਆਂ ’ਚ ਇਕ ਹਸਪਤਾਲ ਲਜਾਇਆ ਗਿਆ ਹੈ। ਕੰਪਨੀ ਨੇ ਕਿਹਾ ਕਿ ਬੋਇੰਗ 787-9 ਡਰੀਮਲਾਈਨਰ ਜਹਾਜ਼ ਸਥਾਨਕ ਸਮੇਂ ਅਨੁਸਾਰ ਸਵੇਰੇ 9.10 ਵਜੇ ਆਪਣੇ ਨਿਸ਼ਾਨੇ 'ਤੇ ਉਤਰਿਆ। ਇਸ ਨੇ ਤੜਕੇ ਲਗਭਗ 5.45 ਵਜੇ ਸਿੰਗਾਪੁਰ ਤੋਂ ਉਡਾਣ ਭਰੀ ਸੀ। ਇਸ ਦੌਰਾਨ ਸਕੂਟ ਨੇ ਕਿਹਾ, "ਗਵਾਂਗਝਾਊ ਪਹੁੰਚਣ ’ਤੇ 4 ਯਾਤਰੀਆਂ ਅਤੇ ਚਾਲਕ ਟੀਮ ਦੇ 3 ਮੈਂਬਰਾਂ ਨੂੰ ਸੱਟ ਲੱਗਣ ਦੀ ਗੱਲ ਸਾਹਮਣੇ ਆਈ ਜਿਨ੍ਹਾਂ ’ਚੋਂ ਇਕ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕੀਤਾ ਗਿਆ।’’
ਇਹ ਵੀ ਪੜ੍ਹੋ - ਸ਼ਰਾਬੀ ਅਧਿਆਪਕ ਦਾ ਕਾਰਾ: ਸਕੂਲ 'ਚ ਵਿਦਿਆਰਥਣ ਦੀ ਕੀਤੀ ਕੁੱਟਮਾਰ, ਕੈਂਚੀ ਨਾਲ ਕੱਟੇ ਵਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਹਿੰਦੂਜ਼ ਫਾਰ ਅਮਰੀਕਾ ਫਸਟ’, ਹੈਰਿਸ ਦੀ ਥਾਂ ਟਰੰਪ ਦੀ ਕਰੇਗੀ ਚੋਣਾਂ 'ਚ ਹਮਾਇਤ
NEXT STORY