ਜੇਨੇਵਾ-ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਕੋਵਿਡ-19 ਦੇ ਨਵੇਂ ਮਾਮਲਿਆਂ 'ਚ ਲਗਾਤਾਰ ਪਿਛਲੇ ਹਫਤੇ ਵੀ ਕਮੀ ਆਈ ਅਤੇ ਵਿਸ਼ਵ 'ਚ 36 ਲੱਖ ਨਵੇਂ ਮਾਮਲੇ ਸਾਹਮਣੇ ਆਏ, ਜਦਕਿ ਇਸ ਤੋਂ ਪਹਿਲੇ ਦੇ ਹਫਤੇ 'ਚ ਇਨਫੈਕਸ਼ਨ ਦੇ 40 ਲੱਖ ਨਵੇਂ ਮਾਮਲੇ ਸਾਮਹਣੇ ਆਏ ਸਨ। ਪਿਛਲੇ ਹਫਤੇ ਮਾਮਲਿਆਂ 'ਚ ਆਈ ਕਮੀ ਦੋ ਮਹੀਨੇ ਤੋਂ ਜ਼ਿਆਦਾ ਸਮੇਂ 'ਚ ਪਹਿਲੀ ਵਾਰ ਜ਼ਿਆਦਾ ਕਮੀ ਸੀ। ਵਿਸ਼ਵ ਦੇ ਹਰ ਖੇਤਰ 'ਚ ਮਾਮਲਿਆਂ 'ਚ ਕਮੀ ਆਈ ਸੀ।
ਇਹ ਵੀ ਪੜ੍ਹੋ : ਅਮਰੀਕਾ 'ਚ ਕੋਰੋਨਾ ਮੌਤਾਂ ਦੀ ਗਿਣਤੀ 1918 ਦੀ ਫਲੂ ਮਹਾਮਾਰੀ ਦੀਆਂ ਮੌਤਾਂ ਨਾਲੋਂ ਵਧੀ
ਮਹਾਮਾਰੀ ਨਾਲ ਜੁੜੀ ਰਿਲੀਜ਼ 'ਚ ਮੰਗਲਵਾਰ ਨੂੰ ਡਬਲਯੂ.ਐੱਚ.ਓ. ਨੇ ਕਿਹਾ ਕਿ ਦੋ ਖੇਤਰਾਂ 'ਚ ਇਨਫੈਕਸ਼ਨ ਦੇ ਨਵੇਂ ਮਾਮਲਿਆਂ 'ਚ ਵੱਡੀ ਕਮੀ ਦਰਜ ਕੀਤੀ ਗਈ। ਪੱਛਮੀ ਏਸ਼ੀਆ 'ਚ 22 ਫੀਸਦੀ ਕਮੀ ਹੋਈ ਅਤੇ ਦੱਖਣੀ ਪੂਰਬੀ ਏਸ਼ੀਆ 'ਚ 16 ਫੀਸਦੀ ਕਮੀ ਆਈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਕਿਹਾ ਕਿ ਪਿਛਲੇ ਹਫਤੇ ਕੋਵਿਡ-19 ਨਾਲ ਸੱਤ ਫੀਸਦੀ ਘੱਟ ਮੌਤਾਂ ਹੋਈਆਂ ਹਨ ਅਤੇ ਇਹ ਗਿਣਤੀ 60,000 ਤੋਂ ਘੱਟ ਰਹੀ।
ਇਹ ਵੀ ਪੜ੍ਹੋ : ਅਮਰੀਕਾ ਤੇ ਰੂਸ ਦੇ ਚੋਟੀ ਦੇ ਫੌਜੀ ਅਧਿਕਾਰੀਆਂ ਨੇ ਕੀਤੀ ਮੁਲਾਕਾਤ
ਦੱਖਣੀ ਪੂਰਬੀ ਏਸ਼ੀਆ 'ਚ ਕੋਵਿਡ ਨਾਲ ਮੌਤਾਂ 'ਚ 30 ਫੀਸਦੀ ਦੀ ਕਮੀ ਦਰਜ ਕੀਤੀ ਗਈ ਜਦਕਿ ਪੱਛਮੀ ਪ੍ਰਸ਼ਾਂਤ ਖੇਤਰ 'ਚ ਸੱਤ ਫੀਸਦੀ ਵਾਧਾ ਦਰਜ ਕੀਤਾ ਗਿਆ। ਡਬਲਯੂ.ਐੱਚ.ਓ. ਨੇ ਕਿਹਾ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਜ਼ਿਆਦਾਤਰ ਨਵੇਂ ਮਾਮਲਿਆਂ 'ਚ ਅਮਰੀਕਾ, ਭਾਰਤ, ਬ੍ਰਿਟੇਨ, ਤੁਰਕੀ ਅਤੇ ਫਿਲੀਪੀਨ ਤੋਂ ਸਾਹਮਣੇ ਆਏ। ਸਿਹਤ ਸੰਗਠਨ ਨੇ ਕਿਹਾ ਕਿ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਦਾ ਡੈਲਟਾ ਵੇਰੀਐਂਟ ਹੁਣ 185 ਦੇਸ਼ਾਂ 'ਚ ਪਾਇਆ ਜਾ ਰਿਹਾ ਹੈ ਅਤੇ ਇਹ ਵਿਸ਼ਵ ਦੇ ਹਰੇਕ ਹਿੱਸੇ 'ਚ ਹਨ।
ਇਹ ਵੀ ਪੜ੍ਹੋ : ਸਾਡੋ ਕੋਵਿਡ-19 ਰੋਕੂ ਟੀਕੇ ਦੀ ਬੂਸਟਰ ਖੁਰਾਕ ਲੈਣ ਵਾਲਿਆਂ ਦੀ ਪ੍ਰਤੀਰੋਧਕ ਸਮਰਥਾ ਵਧੀ : J&J
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ ਤੇ ਰੂਸ ਦੇ ਚੋਟੀ ਦੇ ਫੌਜੀ ਅਧਿਕਾਰੀਆਂ ਨੇ ਕੀਤੀ ਮੁਲਾਕਾਤ
NEXT STORY