ਨਵੀਂ ਦਿੱਲੀ (ਇੰਟ.)- ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਵੀਜ਼ਾ ਨੀਤੀਆਂ ਕਾਰਨ ਅਮਰੀਕੀ ਯੂਨੀਵਰਸਿਟੀਆਂ ’ਚ ਸਰਦ ਸਮੈਸਟਰ ਦੀ ਸ਼ੁਰੂਆਤ ਤੋਂ ਪਹਿਲਾਂ ਅਗਸਤ ’ਚ ਅਮਰੀਕਾ ’ਚ ਭਾਰਤੀ ਵਿਦਿਆਰਥੀਆਂ ਦੀ ਆਮਦ ਵਿਚ ਭਾਰੀ ਗਿਰਾਵਟ ਆਈ ਹੈ। ਵਿਦਿਆਰਥੀਆਂ ਦੀ ਆਮਦ ਦੀ ਇਹ ਗਿਣਤੀ ਕੋਵਿਡ ਮਹਾਮਾਰੀ (2020) ਤੋਂ ਬਾਅਦ ਸਭ ਤੋਂ ਘੱਟ ਦੱਸੀ ਜਾ ਰਹੀ ਹੈ, ਜਦਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਇਹ ਗਿਰਾਵਟ 44 ਫੀਸਦੀ ਤੋਂ ਵੱਧ ਹੈ।
ਇਹ ਵੀ ਪੜ੍ਹੋ: ਉੱਡਦਾ-ਉੱਡਦਾ ਟਰੱਕਾਂ 'ਤੇ ਆ ਡਿੱਗਾ ਜਹਾਜ਼ ! ਸਾਰੇ ਸਵਾਰਾਂ ਦੀ ਹੋਈ ਮੌਤ (ਵੀਡੀਓ)
ਕੋਵਿਡ ਮਹਾਮਾਰੀ ਤੋਂ ਬਾਅਦ ਗਿਣਤੀ ਸਭ ਤੋਂ ਘੱਟ
ਵਣਜ ਵਿਭਾਗ ਦੇ ਅਧੀਨ ਇਕ ਅਮਰੀਕੀ ਸਰਕਾਰੀ ਏਜੰਸੀ ਅੰਤਰਰਾਸ਼ਟਰੀ ਵਪਾਰ ਪ੍ਰਸ਼ਾਸਨ ਦੇ ਅੰਕੜਿਆਂ ਅਨੁਸਾਰ ਇਸ ਸਾਲ ਅਗਸਤ ’ਚ 41,540 ਭਾਰਤੀ ਵਿਦਿਆਰਥੀ ਵੀਜ਼ਾ (ਐੱਫ ਅਤੇ ਐੱਮ ਸ਼੍ਰੇਣੀਆਂ) ’ਤੇ ਅਮਰੀਕਾ ਪਹੁੰਚੇ। ਇਹ ਗਿਣਤੀ 2020 ਤੋਂ ਬਾਅਦ ਸਭ ਤੋਂ ਘੱਟ ਹੈ, ਜਦੋਂ ਮਹਾਮਾਰੀ ਕਾਰਨ ਯਾਤਰਾ ਪਾਬੰਦੀਆਂ ਲਾਗੂ ਸਨ। 2021 ਵਿਚ ਸਟੂਡੈਂਟ ਵੀਜ਼ਾ ’ਤੇ 56,000 ਤੋਂ ਵੱਧ ਭਾਰਤੀ ਆਏ, ਜੋ 2022 ’ਚ ਵਧ ਕੇ 80,486 ਅਤੇ 2023 ਵਿਚ 93,833 ਹੋ ਗਏ। ਅਗਸਤ 2024 ’ਚ ਇਹ ਗਿਣਤੀ ਘਟ ਕੇ 74,825 ਹੋ ਗਈ ਸੀ। ਮਹਾਮਾਰੀ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਭਾਵ ਪਹਿਲੇ ਸਾਲ ਅਗਸਤ 2017 ਵਿਚ ਭਾਰਤੀ ਵਿਦਿਆਰਥੀਆਂ ਦੀ ਆਮਦ ਘਟ ਕੇ 41,192 ਹੋ ਗਈ ਸੀ ਅਤੇ 2018 ਅਤੇ 2019 ’ਚ ਇਹ ਲੱਗਭਗ 41,000 ਰਹੀ। ਮਹਾਮਾਰੀ ਤੋਂ ਪਹਿਲਾਂ ਓਬਾਮਾ ਪ੍ਰਸ਼ਾਸਨ ਦੇ ਦੂਜੇ ਕਾਰਜਕਾਲ ਦੇ ਆਖਰੀ ਦੋ ਸਾਲਾਂ ’ਚ ਅਮਰੀਕਾ ’ਚ ਭਾਰਤੀ ਵਿਦਿਆਰਥੀਆਂ ਦੀ ਆਮਦ ਇਸ ਅਗਸਤ ਦੇ ਮੁਕਾਬਲੇ ਵੱਧ ਸੀ। ਪਿਛਲੇ ਸਾਲਾਂ ਦੇ ਅੰਕੜੇ ਦਰਸਾਉਂਦੇ ਹਨ ਕਿ ਅਗਸਤ/ਸਤੰਬਰ ’ਚ ਸ਼ੁਰੂ ਹੋਣ ਵਾਲੇ ਸਮੈਸਟਰ ਦੇ ਨਾਲ ਸਟੂਡੈਂਟ ਵੀਜ਼ਾ ’ਤੇ ਆਮਦ ਆਮ ਤੌਰ ’ਤੇ ਅਗਸਤ ’ਚ ਸਿਖਰ ’ਤੇ ਹੁੰਦੀ ਹੈ।
ਇਹ ਵੀ ਪੜ੍ਹੋ: ਮਸ਼ਹੂਰ Singer ਦਾ ਕਤਲ ! ਜੇਲ੍ਹ 'ਚ ਚਾਕੂਆਂ ਨਾਲ ਵਿੰਨ੍ਹ ਕੇ ਦਿੱਤੀ ਰੂਹ ਕੰਬਾਊ ਮੌਤ
ਚੀਨੀ ਵਿਦਿਆਰਥੀਆਂ ਦੀ ਗਿਣਤੀ ’ਚ ਗਿਰਾਵਟ ਜ਼ਿਆਦਾ ਨਹੀਂ
ਇਸ ਸਾਲ ਜੂਨ ਅਤੇ ਜੁਲਾਈ ’ਚ ਵੀ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਭਾਰਤੀ ਵਿਦਿਆਰਥੀਆਂ ਦੀ ਆਮਦ ’ਚ 40 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ ਅਤੇ ਦੋਵਾਂ ਮਹੀਨਿਆਂ ਦੇ ਅੰਕੜੇ 2022 ਤੋਂ ਬਾਅਦ ਸਭ ਤੋਂ ਘੱਟ ਹਨ। ਜੁਲਾਈ ’ਚ ਭਾਰਤੀ ਵਿਦਿਆਰਥੀਆਂ ਦੀ ਆਮਦ ਪਿਛਲੇ ਸਾਲ ਇਸੇ ਮਹੀਨੇ 24,298 ਤੋਂ ਘਟ ਕੇ 13,027 ਰਹਿ ਗਈ। ਜੂਨ ਵਿਚ ਇਹ ਗਿਣਤੀ ਪਿਛਲੇ ਸਾਲ 14,418 ਤੋਂ ਘਟ ਕੇ 8,545 ਰਹਿ ਗਈ। ਇਸ ਸਾਲ ਜੂਨ, ਜੁਲਾਈ ਅਤੇ ਅਗਸਤ ਵਿਚ ਭਾਰਤੀ ਵਿਦਿਆਰਥੀਆਂ ਦੀ ਕੁੱਲ ਆਮਦ 63,112 ਸੀ, ਜੋ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਇਨ੍ਹਾਂ ਮਹੀਨਿਆਂ ’ਚ ਸਭ ਤੋਂ ਘੱਟ ਹੈ। ਇਸ ਦੇ ਮੁਕਾਬਲੇ ਅਗਸਤ ਵਿਚ 86,647 ਚੀਨੀ (ਹਾਂਗ ਕਾਂਗ ਨੂੰ ਛੱਡ ਕੇ) ਵਿਦਿਆਰਥੀ ਅਮਰੀਕਾ ਪਹੁੰਚੇ, ਜੋ ਕਿ ਭਾਰਤੀ ਅੰਕੜੇ ਨਾਲੋਂ ਦੁੱਗਣੇ ਤੋਂ ਵੀ ਵੱਧ ਹਨ। ਹਾਲਾਂਕਿ ਚੀਨ ਵਿਚ ਵੀ ਪਿਛਲੇ ਸਾਲ ਅਗਸਤ (98,867) ਦੇ ਮੁਕਾਬਲੇ ਗਿਰਾਵਟ ਦੇਖੀ ਗਈ, ਪਰ ਇਹ ਅੰਤਰ ਇੰਨਾ ਜ਼ਿਆਦਾ ਨਹੀਂ ਸੀ। ਜੂਨ ਤੋਂ ਅਗਸਤ ਤੱਕ ਕੁੱਲ ਚੀਨੀ ਵਿਦਿਆਰਥੀਆਂ ਦੀ ਆਮਦ 1.11 ਲੱਖ ਸੀ, ਪਿਛਲੇ ਸਾਲ ਇਹ ਗਿਣਤੀ 1.32 ਲੱਖ , 2023 ’ਚ 1.27 ਲੱਖ ਅਤੇ 2022 ’ਚ 67,324 ਸੀ। ਕੋਵਿਡ ਤੋਂ ਪਹਿਲਾਂ ਦੇ ਅੰਕੜੇ ਬਹੁਤ ਜ਼ਿਆਦਾ ਸਨ, ਜੋ 2019 ਵਿਚ 2.30 ਲੱਖ ਤੱਕ ਪਹੁੰਚ ਗਏ ਸਨ।
ਇਹ ਵੀ ਪੜ੍ਹੋ: 3 ਮਹੀਨੇ ਰੀਚਾਰਜ ਦੀ ਟੈਨਸ਼ਨ ਖਤਮ ! ਇਸ ਜੁਗਾੜੂ ਪਲਾਨ ਨੇ ਕਰਾਈ Users ਦੀ ਮੌਜ
ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ’ਚ ਵੀ 19 ਫੀਸਦੀ ਦੀ ਗਿਰਾਵਟ
ਓਪਨ ਡੋਰਸ 2024 ਦੇ ਅੰਕੜਿਆਂ ਅਨੁਸਾਰ 2023-24 ਅਕਾਦਮਿਕ ਸਾਲ ਵਿਚ ਭਾਰਤੀ ਚੀਨੀ ਵਿਦਿਆਰਥੀਆਂ ਨੂੰ ਛੱਡ ਕੇ ਅਮਰੀਕਾ ’ਚ ਸਭ ਤੋਂ ਵੱਡਾ ਅੰਤਰਰਾਸ਼ਟਰੀ ਵਿਦਿਆਰਥੀ ਸਮੂਹ ਬਣ ਗਿਆ ਸੀ। ਇਸ ਅਗਸਤ ਵਿਚ ਅਮਰੀਕਾ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕੁੱਲ ਗਿਣਤੀ 3.13 ਲੱਖ ਰਹੀ, ਜੋ ਪਿਛਲੇ ਸਾਲ ਅਗਸਤ ’ਚ ਲੱਗਭਗ 3.87 ਲੱਖ ਤੋਂ 19 ਫੀਸਦੀ ਘੱਟ ਹੈ। ਇਹ 2020 ਅਤੇ 2021 ਦੇ ਕੋਵਿਡ ਸਾਲਾਂ ਨੂੰ ਛੱਡ ਕੇ ਇਕ ਦਹਾਕੇ ’ਚ ਸਭ ਤੋਂ ਘੱਟ ਹੈ। 2015 ਤੋਂ 2019 ਤੱਕ ਅਗਸਤ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਹਰ ਸਾਲ 4 ਲੱਖ ਤੋਂ ਵੱਧ ਰਹੀ ਹੈ, 2015 ’ਚ ਸਭ ਤੋਂ ਜ਼ਿਆਦਾ 4.55 ਲੱਖ ਵੀਜ਼ੇ ਜਾਰੀ ਕੀਤੇ ਗਏ ਸਨ।2020 ’ਚ ਇਹ ਗਿਣਤੀ ਘਟ ਕੇ 52,821 ਹੋ ਗਈ ਅਤੇ ਫਿਰ 2021 ’ਚ ਵਧ ਕੇ 3.08 ਲੱਖ, 2022 ਵਿਚ 3.28 ਲੱਖ ਅਤੇ 2023 ’ਚ 3.94 ਲੱਖ ਹੋ ਗਈ। ਇਸ ਅੰਕੜੇ ਵਿਚ ਕੈਨੇਡਾ ਅਤੇ ਮੈਕਸੀਕੋ ਰਾਹੀਂ ਆਉਣ ਵਾਲੇ ਲੋਕ ਸ਼ਾਮਲ ਨਹੀਂ ਹਨ।
ਇਹ ਵੀ ਪੜ੍ਹੋ: ਸਾਬਕਾ ਕੈਨੇਡੀਅਨ PM ਟਰੂਡੋ ਦੀਆਂ ਮਸ਼ਹੂਰ Singer ਨਾਲ ਇੰਟੀਮੇਟ ਤਸਵੀਰਾਂ ਵਾਇਰਲ ! ਸ਼ਰੇਆਮ ਹੋਏ ਰੋਮਾਂਟਿਕ
ਅੰਤਰਰਾਸ਼ਟਰੀ ਵਿਦਿਆਰਥੀਆਂ ’ਤੇ ਕਾਰਵਾਈ ਦਾ ਨਤੀਜਾ
ਗਿਣਤੀ ’ਚ ਇਹ ਗਿਰਾਵਟ ਟਰੰਪ ਪ੍ਰਸ਼ਾਸਨ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ’ਤੇ ਕੀਤੀ ਗਈ ਸਖ਼ਤ ਕਾਰਵਾਈ ਤੋਂ ਬਾਅਦ ਆਈ ਹੈ। ਪ੍ਰਸ਼ਾਸਨ ਨੇ ਫਿਲਸਤੀਨ ਪੱਖੀ ਪ੍ਰਦਰਸ਼ਨਾਂ ਨਾਲ ਜੁੜੇ ਵਿਦਿਆਰਥੀਆਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਕਾਰਵਾਈਆਂ ’ਚ ਸ਼ਾਮਲ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਮਈ-ਜੂਨ ’ਚ ਕੁਝ ਹਫ਼ਤਿਆਂ ਲਈ ਇਸ ਨੇ ਬਿਨੈਕਾਰਾਂ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ ਦੀ ਸਖ਼ਤੀ ਨਾਲ ਜਾਂਚ ਕਰਨ ਲਈ ਵਿਦਿਆਰਥੀ ਵੀਜ਼ਾ ਬਿਨੈਕਾਰਾਂ ਦੇ ਇੰਟਰਵਿਊ ਵੀ ਮੁਅੱਤਲ ਕਰ ਦਿੱਤੇ ਸਨ। ਇਸ ਤੋਂ ਬਾਅਦ ਅਮਰੀਕੀ ਦੂਤਘਰਾਂ ਨੇ ਵਿਦਿਆਰਥੀ ਵੀਜ਼ਾ ਬਿਨੈਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਨੂੰ ਜਨਤਕ ਕਰਨ ਲਈ ਕਿਹਾ।
ਇਹ ਵੀ ਪੜ੍ਹੋ: ਗਾਜ਼ਾ ਨਾਲ ਜੰਗਬੰਦੀ ਮਗਰੋਂ ਇਜ਼ਰਾਈਲ ਨੇ ਹੁਣ ਇਸ ਦੇਸ਼ 'ਤੇ ਕਰ'ਤਾ ਹਮਲਾ !
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
''ਨੋਬਲ ਲਈ ਨਹੀਂ, ਲੋਕਾਂ ਦੀ ਜਾਨ ਬਚਾਉਣ ਲਈ...'' , ਟਰੰਪ ਨੇ ਮੁੜ ਲਿਆ ਭਾਰਤ-ਪਾਕਿ ਜੰਗ ਰੁਕਵਾਉਣ ਦਾ ਕ੍ਰੈਡਿਟ
NEXT STORY