ਪੈਰਿਸ (ਬਿਊਰੋ): ਐੱਚਆਈਵੀ ਦਾ ਇਲਾਜ ਲੱਭਣ ਵਿੱਚ ਲੱਗੇ ਡਾਕਟਰ ਅਤੇ ਵਿਗਿਆਨੀ ਹੁਣ ਆਪਣੀਆਂ ਕੋਸ਼ਿਸ਼ਾਂ ਵਿੱਚ ਕਾਮਯਾਬ ਹੁੰਦੇ ਨਜ਼ਰ ਆ ਰਹੇ ਹਨ। ਉਂਂਝ ਐੱਚਆਈਵੀ ਦੇ ਨਾਲ-ਨਾਲ ਕੈਂਸਰ ਹੋਣਾ ਜੋਖਮ ਭਰਪੂਰ ਹੈ, ਕਿਉਂਕਿ ਦੋਵੇਂ ਬੀਮਾਰੀਆਂ ਘਾਤਕ ਹਨ। ਸੋਮਵਾਰ ਨੂੰ ਜਰਮਨੀ ਦੇ ਇਕ ਮਰੀਜ਼ ਬਾਰੇ ਪਤਾ ਚੱਲਿਆ, ਜਿਸ ਨੂੰ ਸਾਲਾਂ ਤੋਂ ਐੱਚਆਈਵੀ ਅਤੇ ਕੈਂਸਰ ਦੋਵੇਂ ਸਨ, ਪਰ ਉਹ ਹੁਣ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ। ਸੋਮਵਾਰ ਨੂੰ ਹੋਏ ਇੱਕ ਅਧਿਐਨ ਵਿੱਚ ਦੱਸਿਆ ਗਿਆ ਕਿ ਐੱਚਆਈਵੀ ਅਤੇ ਕੈਂਸਰ ਤੋਂ ਪੀੜਤ ਇੱਕ ਮਰੀਜ਼ ਨਵੀਂ ਤਕਨੀਕ ਨਾਲ ਠੀਕ ਹੋ ਗਿਆ।
ਨਿਊਜ਼ ਏਜੰਸੀ ਏਐਫਪੀ ਦੀ ਰਿਪੋਰਟ ਮੁਤਾਬਕ ਇਹ 53 ਸਾਲਾ ਵਿਅਕਤੀ ਜਰਮਨੀ ਦੇ ਡਸੇਲਡੋਰਫ ਦਾ ਰਹਿਣ ਵਾਲਾ ਹੈ। 2008 ਵਿੱਚ ਉਸ ਨੂੰ ਪਤਾ ਲੱਗਾ ਕਿ ਉਹ ਐੱਚ.ਆਈ.ਵੀ. ਪਾਜ਼ੇਟਿਵ ਹੈ, ਫਿਰ 3 ਸਾਲ ਬਾਅਦ ਹੀ ਉਸ ਨੂੰ ਬਲੱਡ ਕੈਂਸਰ ਹੋ ਗਿਆ, ਜਿਸ ਦੀ ਪਛਾਣ ਐਕਿਊਟ ਮਾਈਲੋਇਡ ਲਿਊਕੇਮੀਆ ਵਜੋਂ ਹੋਈ। 2013 ਵਿੱਚ ਉਸ ਦਾ ਸਟੈਮ ਸੈੱਲਾਂ ਦੀ ਮਦਦ ਨਾਲ ਬੋਨ ਮੈਰੋ ਟ੍ਰਾਂਸਪਲਾਂਟ ਕੀਤਾ ਗਿਆ ਸੀ। ਇਹ ਇੱਕ ਔਰਤ ਦਾਨੀ ਦੇ ਕਾਰਨ ਸੰਭਵ ਹੋ ਸਕਿਆ। ਔਰਤ ਦੇ ਸੀ.ਸੀ.ਆਰ.5 ਮਿਊਟੇਸ਼ਨ ਜੀਨ ਨੇ ਇਸ ਬਿਮਾਰੀ ਨੂੰ ਸਰੀਰ ਵਿੱਚ ਫੈਲਣ ਤੋਂ ਰੋਕਿਆ। ਇਹ ਇੱਕ ਦੁਰਲੱਭ ਜੀਨ ਹੈ, ਜੋ HIV ਨੂੰ ਸੈੱਲਾਂ ਵਿੱਚ ਫੈਲਣ ਤੋਂ ਰੋਕਦਾ ਹੈ। ਇਸ ਵਿਅਕਤੀ ਦੀ ਐੱਚਆਈਵੀ ਲਈ ਐਂਟੀਰੇਟਰੋਵਾਇਰਲ ਥੈਰੇਪੀ 2018 ਵਿੱਚ ਬੰਦ ਕਰ ਦਿੱਤੀ ਗਈ ਸੀ। 4 ਸਾਲਾਂ ਤੱਕ ਲਗਾਤਾਰ ਜਾਂਚ ਕੀਤੀ ਗਈ, ਪਰ HIV ਦੇ ਵਾਪਸ ਆਉਣ ਦੇ ਕੋਈ ਸੰਕੇਤ ਨਹੀਂ ਮਿਲੇ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਲੋਕਾਂ ਲਈ ਪੰਜਵਾਂ ਕੋਵਿਡ-19 ਬੂਸਟਰ ਟੀਕਾ ਅੱਜ ਤੋਂ ਉਪਲਬਧ
ਮਰੀਜ਼ ਦਾ ਨਾਂ ਅਜੇ ਜਨਤਕ ਨਹੀਂ ਕੀਤਾ ਗਿਆ ਹੈ ਪਰ ਉਹ ਠੀਕ ਹੋਣ ਤੋਂ ਬਾਅਦ ਕਾਫੀ ਖੁਸ਼ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਮਹਿਲਾ ਦਾਨੀ ਦਾ ਧੰਨਵਾਦ ਕੀਤਾ ਅਤੇ ਦੁਨੀਆ ਭਰ ਦੇ ਡਾਕਟਰਾਂ ਦੀ ਟੀਮ ਨੂੰ ਕਿਹਾ ਕਿ ਮੈਨੂੰ ਤੁਹਾਡੇ ਸਾਰਿਆਂ 'ਤੇ ਮਾਣ ਹੈ, ਜੋ ਮੇਰੇ ਕੈਂਸਰ ਅਤੇ ਐੱਚ.ਆਈ.ਵੀ. ਦਾ ਇਲਾਜ ਕਰਨ 'ਚ ਸਫਲ ਰਹੇ। ਐੱਚਆਈਵੀ ਅਤੇ ਕੈਂਸਰ ਵਾਲੇ ਦੋ ਹੋਰ ਲੋਕਾਂ ਦੀ ਰਿਕਵਰੀ ਦੀ ਘੋਸ਼ਣਾ ਪਿਛਲੇ ਸਾਲ ਵੱਖਰੀਆਂ ਵਿਗਿਆਨਕ ਕਾਨਫਰੰਸਾਂ ਵਿੱਚ ਕੀਤੀ ਗਈ ਸੀ, ਹਾਲਾਂਕਿ ਉਨ੍ਹਾਂ ਮਾਮਲਿਆਂ ਬਾਰੇ ਖੋਜ ਅਜੇ ਪ੍ਰਕਾਸ਼ਿਤ ਕੀਤੀ ਜਾਣੀ ਬਾਕੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
OMG ! ਰਾਤੋ-ਰਾਤ ਸੁੱਤੇ ਹੋਏ ਗਾਇਬ ਹੋ ਗਈ ਮੁੰਡੇ ਦੀ ਅੱਖ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
NEXT STORY