ਇੰਟਰਨੈਸ਼ਨਲ ਼ਡੈਸਕ- ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਬੱਚਾ ਜਿਸ ਦੀ ਗੋਦੀ ਵਿਚ ਖੇਡਦਾ ਹੈ, ਉਹ ਉਸ ਲਈ ਹਮੇਸ਼ਾ ਪਿਓ ਜਾਂ ਮਾਂ ਵਰਗਾ ਹੁੰਦਾ ਹੈ। ਹਾਲਾਂਕਿ, ਅੱਜ ਅਸੀਂ ਇਕ ਅਜਿਹੀ ਔਰਤ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਉਕਤ ਸੋਚ ਨੂੰ ਬਦਲ ਕੇ ਰੱਖ ਦਿੱਤਾ ਹੈ। ਇਸ ਔਰਤ ਨੇ ਉਸੇ ਸ਼ਖ਼ਸ ਨਾਲ ਵਿਆਹ ਕਰਾ ਲਿਆ, ਜਿਸ ਨੇ ਉਸ ਨੂੰ 4 ਸਾਲ ਦੀ ਛੋਟੀ ਉਮਰ ਤੋਂ ਪਾਲਿਆ ਸੀ। ਔਰਤ ਨੇ ਇਹ ਕਹਾਣੀ ਖੁਦ ਸੋਸ਼ਲ ਮੀਡੀਆ 'ਤੇ ਦੱਸੀ ਹੈ।
ਜਿਸਨੇ ਬਚਪਨ ਤੋਂ ਪਾਲਿਆ ਉਸ ਨੂੰ ਹੀ ਬਣਾਆ ਆਪਣਾ ਪਤੀ

ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਸਮੰਥਾ ਗਿਜ਼ਲ ਨਾਂ ਦੀ 29 ਸਾਲਾ ਔਰਤ ਨੇ 44 ਸਾਲਾ ਵਿਅਕਤੀ ਨਾਲ ਵਿਆਹ ਕੀਤਾ। ਉਸ ਨੇ ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਹੇ ' ‘When We Were Young’ ਤਹਿਤ ਆਪਣੇ ਸਾਥੀ ਨਾਲ ਨਵੀਆਂ ਅਤੇ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਲੋਕ ਹੈਰਾਨ ਰਹਿ ਗਏ। ਪੁਰਾਣੀ ਫੋਟੋ ਵਿੱਚ ਸਮੰਥਾ 4 ਸਾਲ ਦੀ ਹੈ ਅਤੇ ਉਸਦਾ ਪਤੀ 19 ਸਾਲ ਦਾ ਹੈ। ਉਹ ਉਸਦੀ ਗੋਦੀ ਵਿੱਚ ਖੇਡ ਰਹੀ ਹੈ। ਸਮੰਥਾ ਨੇ ਅੱਗੇ ਲਿਖਿਆ- 'ਤੁਸੀਂ ਸਭ ਤੋਂ ਵਧੀਆ ਬੇਬੀ ਸਿਟਰ ਸੀ। ਮੈਨੂੰ ਖੁਸ਼ੀ ਹੈ ਕਿ ਅਸੀਂ ਉਮਰ ਨੂੰ ਪਿੱਛੇ ਛੱਡ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰ ਸਕਦੇ ਹਾਂ। ਤੁਸੀਂ ਮੈਨੂੰ ਖੁਸ਼ ਕਰਦੇ ਹੋ, ਮੈਨੂੰ ਹਸਾਉਂਦੇ ਹੋ ਅਤੇ ਮੈਂ ਤੁਹਾਨੂੰ ਬਿਨਾਂ ਸ਼ਰਤ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਲੋਕ ਨੇ ਇਸ ਹਰਕਤ ਨੂੰ ਦੱਸਿਆ ਪਾਗਲਪਨ

ਸਮੰਥਾ ਦੀ ਪੋਸਟ ਆਉਣ ਤੋਂ ਬਾਅਦ ਲੋਕ ਹੈਰਾਨ ਰਹਿ ਗਏ। ਲੋਕਾਂ ਨੇ ਉਸ ਨੂੰ ਪੀੜਤ ਤੱਕ ਕਰਾਰ ਦਿੱਤਾ ਅਤੇ ਕਿਹਾ- ਤੁਹਾਡੇ ਪਤੀ ਨੇ ਤੁਹਾਨੂੰ ਵੱਡਾ ਹੁੰਦੇ ਦੇਖਿਆ ਅਤੇ ਤੁਹਾਡੇ 18 ਸਾਲ ਦੇ ਹੋਣ ਦਾ ਇੰਤਜ਼ਾਰ ਕੀਤਾ ਤਾਂ ਜੋ ਉਹ ਤੁਹਾਡੇ ਨਾਲ ਵਿਆਹ ਕਰ ਸਕੇ। ਕੁਝ ਲੋਕ ਇਸ ਨੂੰ ਪਾਗਲਪਨ ਅਤੇ ਮੂਰਖਤਾ ਵੀ ਕਹਿੰਦੇ ਹਨ। ਹਾਲਾਂਕਿ ਸਮੰਥਾ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਪੀੜਤ ਨਹੀਂ ਹੈ। ਉਹ ਉਹੀ ਸੀ ਜਿਸ ਨੇ ਆਪਣੇ ਬੇਬੀਸਿਟਰ ਨੂੰ ਪ੍ਰਸਤਾਵਿਤ ਕੀਤਾ ਸੀ। ਉਸਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਲੋਕ ਉਸਨੂੰ ਕਿੰਨੀ ਨਫ਼ਰਤ ਕਰਦੇ ਹਨ। ਉਹ ਕਿਸੇ ਵੀ ਹਾਲਤ ਵਿੱਚ ਆਪਣੇ ਪਤੀ ਨੂੰ ਨਹੀਂ ਛੱਡੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਾਲ 2023 ਪ੍ਰਵਾਸੀਆਂ ਲਈ ਅਣਹੋਣੀਆਂ ਨਾਲ ਰਿਹਾ ਭਰਿਆ, ਸਿੱਖ ਸੰਗਤ ਦੀ ਆਸ ਨੂੰ ਵੀ ਨਹੀਂ ਪਿਆ ਬੂਰ
NEXT STORY