ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਭਾਰਤੀ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੇ ਹਨਨ ਦਾ ਝੂਠਾ ਪ੍ਰਚਾਰ ਕਰਨ ਵਾਲੇ ਪਾਕਿਸਤਾਨ ’ਚ ਗੈਰ ਮੁਸਲਿਮਾਂ ਨਾਲ ਕਿਸ ਤਰਾਂ ਦਾ ਵਿਹਾਰ ਹੋ ਰਿਹਾ ਹੈ। ਇਸ ਸਬੰਧੀ ਇਕ ਬਹੁਤ ਹੀ ਹੈਰਾਨੀ ਜਨਕ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ- ਫਾਰਚੂਨਰ ਸਾਹਮਣੇ ਮੌਤ ਬਣ ਕੇ ਆਈ ਗਾਂ, ਬੇਕਾਬੂ ਹੋਈ ਕਾਰ ਦੇ ਉੱਡੇ ਪਰਖ਼ੱਚੇ, ਵਿਅਕਤੀ ਦੀ ਮੌਤ
ਸੂਤਰਾਂ ਅਨੁਸਾਰ ਪਾਕਿਸਤਾਨ ਦੇ ਸ਼ਹਿਰ ਫ਼ੈਸਲਾਬਾਦ ਜ਼ਿਲ੍ਹੇ ਦੇ ਕਸਬਾ ਯੂਸਫ਼ਾਬਾਦ ’ਚ ਇਕ ਗਰੀਬ ਅਪਾਹਿਜ਼ ਈਸਾਈ ਵਿਅਕਤੀ ਆਰਿਫ਼ ਗਿੱਲ ਦੀ 15 ਸਾਲਾਂ ਕੁੜੀ ਸਿਤਾਰਾ ਆਰਿਫ਼ ਉਰਫ਼ ਸਾਇਰਾ ਦੇ ਅਗਵਾ, ਉਸ ਦਾ ਧਰਮ ਪਰਿਵਰਤਣ ਕਰਕੇ ਕੁੜੀ ਤੋਂ ਚਾਰ ਗੁਣਾਂ ਜ਼ਿਆਦਾ ਉਮਰ ਦੇ ਮੁਸਲਿਮ ਵਿਅਕਤੀ ਨਾਲ ਨਿਕਾਹ ਕਰਨ ਅਤੇ ਪੁਲਸ ਵੱਲੋਂ ਪਰਿਵਾਰ ਦੀ ਦੋ ਮਹੀਨੇ ਬਾਅਦ ਸ਼ਿਕਾਇਤ ਦਰਜ ਕਰਨ ਮਾਮਲਾ ਸਾਹਮਣੇ ਆਇਆ ਹੈ। ਆਰਿਫ਼ ਗਿੱਲ ਦੇ ਅਨੁਸਾਰ ਉਹ ਆਪਣੀ 15 ਸਾਲਾਂ ਕੁੜੀ ਸਾਇਰਾ ਦੇ ਹੁਣ ਫਿਰ ਮਿਲਣ ਦੀ ਉਮੀਦ ਗਵਾ ਬੈਠਾ ਹੈ।
ਇਹ ਵੀ ਪੜ੍ਹੋ- ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਮਨਿੰਦਰ ਸਿੰਘ ਨੂੰ ਪਰਿਵਾਰ ਨੇ ਦਿੱਤੀ ਸ਼ਰਧਾਂਜਲੀ, ਭੈਣ ਨੇ ਭਾਵੁਕ ਹੋ ਕੇ ਕਹੀ ਇਹ ਗੱਲ
ਆਰਿਫ਼ ਦੇ ਅਪਾਹਿਜ਼ ਹੋਣ ਦੇ ਕਾਰਨ ਉਸ ਦੀ ਪਤਨੀ, ਕੁੜੀ ਸਾਇਰਾ ਲੋਕਾਂ ਦੇ ਘਰਾਂ ’ਚ ਕੰਮ ਕਰਦੀਆਂ ਹਨ । ਸਾਇਰਾ ਵੀ ਇਕ ਵਿਅਕਤੀ ਰਾਣਾ ਤਾਇਬ ਦੇ ਘਰ ਵਿਚ ਘਰੇਲੂ ਕੰਮ ਕਰਦੀ ਸੀ। ਜਦਕਿ ਮੁਲਜ਼ਮ ਰਾਣਾ ਤਾਇਬ ਦੀ ਪਤਨੀ ਨਾਇਲਾ ਅੰਬਰੀਨ ਇਕ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਹੈ। ਆਰਿਫ਼ ਗਿੱਲ ਦੇ ਅਨੁਸਾਰ ਉਸ ਦੀ ਕੁੜੀ 15 ਦਸੰਬਰ 2022 ਨੂੰ ਰਾਣਾ ਤਾਇਬ ਦੇ ਘਰ ਕੰਮਕਾਜ ਦੇ ਲਈ ਗਈ, ਪਰ ਵਾਪਸ ਨਹੀਂ ਆਈ। ਇਸ ਸਬੰਧੀ ਪੁੱਛਗਿਛ ਕਰਨ ਤੇ ਜਦ ਸਾਇਰਾ ਦਾ ਕੁਝ ਪਤਾ ਨਹੀਂ ਲੱਗਾ ਤਾਂ ਉਹ ਪੁਲਸ ਸਟੇਸ਼ਨ ਗਿਆ, ਪਰ ਪੁਲਸ ਨੇ ਧੱਕੇ ਮਾਰ ਕੇ ਉਸ ਨੂੰ ਬਾਹਰ ਕੱਢ ਦਿੱਤਾ। ਪੁਲਸ ਨੇ ਉਸ ਨੂੰ ਬੇਇੱਜ਼ਤ ਕੀਤਾ ਅਤੇ ਗੱਲ ਤੱਕ ਨਹੀਂ ਸੁਣੀ। ਅਖੀਰ ਉਸ ਨੇ ਇਕ ਈਸਾਈ ਵਕੀਲ ਦੀ ਮਦਦ ਲਈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਭਰੇ ਬਾਜ਼ਾਰ 'ਚ ਨੌਜਵਾਨ 'ਤੇ ਹਮਲਾ ਕਰ ਲੁੱਟੇ ਲੱਖਾਂ ਰੁਪਏ
ਗਿੱਲ ਦੇ ਅਨੁਸਾਰ ਜਦ ਵਕੀਲ ਅਕਮਨ ਭੱਟੀ ਨੇ ਉੱਚ ਪੁਲਸ ਅਧਿਕਾਰੀਆਂ ਨੂੰ ਮਿਲ ਕੇ ਗੱਲ ਕੀਤੀ ਤਾਂ ਕੁਝ ਵੀ ਲਾਭ ਨਹੀਂ ਹੋਇਆ। ਪੁਲਸ ਨਾਂ ਤਾਂ ਕੁੜੀ ਅਤੇ ਨਾ ਹੀ ਮੁਲਜ਼ਮ ਨੂੰ ਤਾਲਾਸ਼ ਕਰਨਾ ਚਾਹੁੰਦੀ ਸੀ। ਜਿਸ 'ਤੇ ਵਕੀਲ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ। ਪਟੀਸ਼ਨ ਦੇ ਜਵਾਬ ਵਿਚ ਮੁਲਜ਼ਮ 60 ਸਾਲਾਂ ਰਾਣਾ ਤਾਇਬ ਦੀ ਪਤਨੀ ਨਾਇਲਾ ਅੰਬਰੀਨ ਅਦਾਲਤ ਵਿਚ ਪੇਸ਼ ਹੋਈ ਅਤੇ ਉਸ ਨੇ ਆਪਣੇ ਪਤੀ ਅਤੇ ਸਾਇਰਾ ਦੇ ਨਿਕਾਹ ਦਾ ਸਰਟੀਫਿਕੇਟ ਪੇਸ਼ ਕੀਤਾ, ਪਰ ਅਦਾਲਤ ਨੇ ਕੁੜੀ ਦੀ ਉਮਰ ਨੂੰ ਵੇਖਦੇ ਹੋਏ ਪੁਲਸ ਨੂੰ ਸਭ ਤੋਂ ਪਹਿਲਾਂ ਦੋਸ਼ੀ ਦੇ ਖ਼ਿਲਾਫ਼ ਕੇਸ ਦਰਜ ਕਰਨ ਦਾ ਆਦੇਸ਼ ਦਿੱਤਾ। ਜਿਸ 'ਤੇ 12 ਫਰਵਰੀ ਨੂੰ ਮਦੀਨਾ ਪੁਲਸ ਸਟੇਸ਼ਨ ਵਿਚ ਕੇਸ ਦਰਜ ਕੀਤਾ ਗਿਆ, ਪਰ ਕੁੜੀ ਕਿੱਥੇ ਹੈ , ਕਿਸ ਹਾਲ ਵਿਚ ਹੈ, ਅਜੇ ਕਿਸੇ ਨੂੰ ਪਤਾ ਨਹੀਂ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਪਾਕਿਸਤਾਨ ਦੇ ਲੋਕਾਂ ਦੀਆਂ ਵਧਣਗੀਆਂ ਮੁਸ਼ਕਲਾਂ, ਪੈਟਰੋਲ ਦੀਆਂ ਕੀਮਤਾਂ 'ਚ ਵਾਧੇ ਦੀ ਸੰਭਾਵਨਾ
NEXT STORY