ਮਨੀਲਾ (ਏਜੰਸੀ)—ਫਿਲੀਪੀਨਜ਼ ਦੇ ਰਾਸ਼ਟਰਪਤੀ ਰਾਡਿਰਗੋ ਦੁਤਰਤੇ ਆਪਣੇ ਊਟ-ਪਟਾਂਗ ਬਿਆਨਾਂ ਲਈ ਅਕਸਰ ਚਰਚਾ 'ਚ ਆਏ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਦੇ ਇਕ ਅਜੀਬ ਜਿਹੇ ਹੁਕਮ ਨੇ ਉਨ੍ਹਾਂ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ। ਰਾਸ਼ਟਰਪਤੀ ਦੇ ਹੁਕਮ 'ਤੇ ਫਿਲੀਪੀਨਜ਼ ਦੇ ਕਾਗਾਇਨ ਸੂਬੇ 'ਚ 76 ਲਗਜ਼ਰੀ ਗੱਡੀਆਂ ਅਤੇ ਮੋਟਰਸਾਈਕਲਾਂ 'ਤੇ ਬੁਲਡੋਜ਼ਰ ਚਲਾ ਦਿੱਤਾ ਗਿਆ। ਇਨ੍ਹਾਂ ਵਾਹਨਾਂ ਦੀ ਕੀਮਤ 55 ਲੱਖ ਡਾਲਰ ਭਾਵ ਲਗਭਗ 37.77 ਕਰੋੜ ਰੁਪਏ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਇਨ੍ਹਾਂ ਵਾਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਸੀ ਤਾਂ ਉਸੇ ਸਮੇਂ ਰਾਸ਼ਟਰਪਤੀ ਦੁਤਰਤੇ ਵੀ ਉਥੇ ਮੌਜੂਦ ਸਨ। ਰਾਸ਼ਟਰਪਤੀ ਦੇ ਇਸ ਹੁਕਮ ਨੂੰ ਭ੍ਰਿਸ਼ਟਾਚਾਰ ਅਤੇ ਅਪਰਾਧਿਕ ਸਰਗਰਮੀਆਂ ਵਿਰੁੱਧ ਸਖਤ ਨੀਤੀ ਦੇ ਦੌਰ 'ਤੇ ਦੇਖਿਆ ਜਾ ਰਿਹਾ ਹੈ। ਇਹ ਵਾਹਨ ਉਨ੍ਹਾਂ 800 ਵਾਹਨਾਂ ਦਾ ਹਿੱਸਾ ਸਨ, ਜਿਨ੍ਹਾਂ ਨੂੰ ਫਿਲੀਪੀਨਜ਼ ਵਿਚ ਗੈਰ-ਕਾਨੂੰਨੀ ਢੰਗ ਨਾਲ ਲਿਆਂਦਾ ਗਿਆ ਸੀ।
ਇਮਰਾਨ 14 ਅਗਸਤ ਨੂੰ ਚੁੱਕ ਸਕਦੇ ਹਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ
NEXT STORY