ਲਵੀਵ-ਯੂਕ੍ਰੇਨ 'ਚ ਕਰੀਬ 6 ਮਹੀਨੇ ਜਾਰੀ ਯੁੱਧ ਦਰਮਿਆਨ ਅਨਾਜ ਦੀ ਸਪਲਾਈ ਨੂੰ ਵਧਾਉਣ ਅਤੇ ਯੂਰਪ ਦੇ ਸਭ ਤੋਂ ਵੱਡੇ ਪ੍ਰਮਾਣੂ ਪਲਾਂਟ ਦੀ ਸੁਰੱਖਿਆ ਯਕੀਨੀ ਕਰਨ ਲਈ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਅਤੇ ਤੁਰਕੀ ਦੇ ਰਾਸ਼ਟਰਪਤੀ ਨੇ ਵੀਰਵਾਰ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ। ਯੁੱਧ ਦੇ ਮੋਰਚੇ ਤੋਂ ਦੂਰ, ਪੋਲੈਂਡ ਦੀ ਸਰਹੱਦ ਦੇ ਨਜ਼ਦੀਕ ਯੂਕ੍ਰੇਨ ਦੇ ਪੱਛਮੀ ਸ਼ਹਿਰ 'ਚ ਇਹ ਬੈਠਕ ਹੋਈ।
ਇਹ ਵੀ ਪੜ੍ਹੋ : Strike : ਰੇਲ ਸੇਵਾਵਾਂ ਬੰਦ ਹੋਣ ਕਾਰਨ ਯਾਤਰੀਆਂ ਨੂੰ ਕਰਨਾ ਪੈ ਰਿਹੈ ਮੁਸ਼ਕਲਾਂ ਦਾ ਸਾਹਮਣਾ
ਯੁੱਧ ਦੀ ਸ਼ੁਰੂਆਤ ਤੋਂ ਬਾਅਦ ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਆਰਦੋਆਨ ਦਾ ਪਹਿਲਾ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੀਨੀਓ ਗੁਤਾਰੇਸ ਦਾ ਯੂਕ੍ਰੇਨ ਦਾ ਇਹ ਦੂਜਾ ਦੌਰਾ ਹੈ। ਆਰਦੋਆਨ ਨੇ ਲਗਾਤਾਰ ਯੁੱਧ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਤੁਰਕੀ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦਾ ਮੈਂਬਰ ਹੈ ਜਿਸ ਨੇ ਯੁੱਧ 'ਚ ਯੂਕ੍ਰੇਨ ਦਾ ਸਾਥ ਦਿੱਤਾ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਦੀ ਵੈੱਬਸਾਈਟ ਮੁਤਾਬਕ ਬੈਠਕ 'ਚ ਤੁਰਕੀ ਸੜਕਾਂ ਅਤੇ ਪੁਲਾਂ ਸਮੇਤ ਯੂਕ੍ਰੇਨ ਦੇ ਬੁਨਿਆਦੀ ਢਾਂਚੇ ਦੇ ਮੁੜ ਨਿਰਮਾਣ 'ਚ ਮਦਦ ਕਰਨ ਲਈ ਸਹਿਮਤ ਹੋ ਗਿਆ।
ਇਹ ਵੀ ਪੜ੍ਹੋ : ਵਿਸ਼ਵ 'ਚ ਕੋਰੋਨਾ ਦੇ ਮਾਮਲਿਆਂ 'ਚ 24 ਫੀਸਦੀ ਆਈ ਕਮੀ : WHO
ਜ਼ੇਲੇਂਸਕੀ ਨੇ ਗੁਤਾਰੇਸ ਤੋਂ ਰੂਸ ਭੇਜੇ ਗਏ ਯੂਕ੍ਰੇਨ ਦੇ ਨਾਗਰਿਕਾਂ ਤੱਕ ਸੰਯੁਕਤ ਰਾਸ਼ਟਰ ਦੀ ਪਹੁੰਚ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ। ਜ਼ੇਲੇਂਸਕੀ ਨੇ ਬੰਦੀ ਬਣਾਏ ਗਏ ਯੂਕ੍ਰੇਨ ਦੇ ਫੌਜੀਆਂ ਅਤੇ ਮੈਡੀਕਲ ਕਰਮਚਾਰੀਆਂ ਨੂੰ ਮੁਕਤ ਕਰਵਾਉਣ 'ਚ ਸੰਯੁਕਤ ਰਾਸ਼ਟਰ ਤੋਂ ਮਦਦ ਲਈ ਵੀ ਕਿਹਾ। ਉਥੇ ਦੂਜੇ ਪਾਸੇ ਯੁੱਧ ਦੇ ਮੈਦਾਨ 'ਚ, ਯੂਕ੍ਰੇਨ ਦੇ ਖਾਰਕੀਵ ਖੇਤਰ 'ਚ ਬੁੱਧਵਾਰ ਰਾਤ ਅਤੇ ਵੀਰਵਾਰ ਸਵੇਰ ਦਰਮਿਆਨ ਰੂਸੀ ਮਿਜ਼ਾਈਲ ਹਮਲੇ 'ਚ ਘਟੋ-ਘੱਟ 11 ਲੋਕ ਮਾਰੇ ਗਏ ਅਤੇ 40 ਲੋਕ ਜ਼ਖਮੀ ਹੋ ਗਏ। ਯੂਕ੍ਰੇਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਸ਼੍ਰੀਲੰਕਾ ਪੁਲਸ ਨੇ ਸਰਕਾਰ ਵਿਰੋਧੀ ਪ੍ਰਦਰਸ਼ਨ ਸ਼ੁਰੂ ਕਰਨ ਦੇ ਦੋਸ਼ਾਂ 'ਚ ਪੰਜ ਲੋਕਾਂ ਨੂੰ ਕੀਤਾ ਗ੍ਰਿਫਤਾਰ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
Strike : ਰੇਲ ਸੇਵਾਵਾਂ ਬੰਦ ਹੋਣ ਕਾਰਨ ਯਾਤਰੀਆਂ ਨੂੰ ਕਰਨਾ ਪੈ ਰਿਹੈ ਮੁਸ਼ਕਲਾਂ ਦਾ ਸਾਹਮਣਾ
NEXT STORY