ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) -ਬਰਤਾਨੀਆ 'ਚ 45,000 ਤੋਂ ਵੱਧ ਰੇਲ ਕਰਮਚਾਰੀ ਤਨਖਾਹ, ਨੌਕਰੀਆਂ ਅਤੇ ਸ਼ਰਤਾਂ ਨੂੰ ਲੈ ਕੇ ਹੜਤਾਲ ਕਰ ਰਹੇ ਹਨ। ਜਿਸ ਕਾਰਨ ਬੰਦ ਪਈਆਂ ਰੇਲਾਂ ਕਾਰਨ ਯਾਤਰੀਆਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਵੀ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵਿਸ਼ਵ 'ਚ ਕੋਰੋਨਾ ਦੇ ਮਾਮਲਿਆਂ 'ਚ 24 ਫੀਸਦੀ ਆਈ ਕਮੀ : WHO
ਇਸ ਸਬੰਧੀ ਯਾਤਰੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਲੋੜ ਪੈਣ ’ਤੇ ਹੀ ਰੇਲ ਰਾਹੀਂ ਸਫਰ ਕਰਨ। ਇਸ ਤੋਂ ਬਾਅਦ ਰੇਲ, ਮੈਰੀਟਾਈਮ ਅਤੇ ਟਰਾਂਸਪੋਰਟ (ਆਰ.ਐੱਮ.ਟੀ.) ਯੂਨੀਅਨ ਦੇ ਜਨਰਲ ਸਕੱਤਰ ਮਿਕ ਲਿੰਚ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਤਨਖਾਹ ਦਾ ਨਿਪਟਾਰਾ ਨਹੀਂ ਹੁੰਦਾ ਹੈ ਤਾਂ ਇਹ ਵਿਵਾਦ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਹੜਤਾਲ ਤੋਂ ਬਾਅਦ ਦੇ ਦਿਨਾਂ 'ਚ ਰੇਲ ਗੱਡੀਆਂ ਆਮ ਨਾਲੋਂ ਦੇਰੀ ਨਾਲ ਸ਼ੁਰੂ ਹੋਣਗੀਆਂ।
ਇਹ ਵੀ ਪੜ੍ਹੋ : ਸ਼੍ਰੀਲੰਕਾ ਪੁਲਸ ਨੇ ਸਰਕਾਰ ਵਿਰੋਧੀ ਪ੍ਰਦਰਸ਼ਨ ਸ਼ੁਰੂ ਕਰਨ ਦੇ ਦੋਸ਼ਾਂ 'ਚ ਪੰਜ ਲੋਕਾਂ ਨੂੰ ਕੀਤਾ ਗ੍ਰਿਫਤਾਰ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
UK: ਕੋਵਿਡ ਬੂਸਟਰ ਰੋਲਆਊਟ ਇੰਗਲੈਂਡ ਵਿੱਚ ਸਤੰਬਰ 'ਚ ਹੋਵੇਗਾ ਸ਼ੁਰੂ
NEXT STORY