ਇਸਲਾਮਾਬਾਦ (ਇੰਟ.) : ਪਾਕਿਸਤਾਨ ਵਿਚ ਕਾਰਜਸ਼ੀਲ ਚੀਨੀ ਮੁਲਾਜ਼ਮਾਂ ਦੀ ਮੁਸੀਬਤ ਵਧਦੀ ਜਾ ਰਹੀ ਹੈ। ਖਾਸ ਕਰ ਕੇ ਗਵਾਦਰ ਇਲਾਕੇ ਵਿਚ ਉਨ੍ਹਾਂ ਦੀ ਸੁਰੱਖਿਆ ਲਈ ਖਤਰਾ ਵਧ ਰਿਹਾ ਹੈ। ਚੀਨ ਆਪਣੀ ਬੈਲਟ ਐਂਡ ਰੋਡ ਇਨਿਸ਼ੀਏਟਿਵ (ਬੀ. ਆਰ. ਆਈ.) ਦੇ ਤਹਿਤ ਬਲੋਚਿਸਤਾਨ ਸੂਬੇ ਦੇ ਗਵਾਦਰ ਵਿਚ ਕਈ ਵੱਡੇ ਪ੍ਰਾਜੈਕਟਾਂ ਦੀ ਉਸਾਰੀ ਵਿਚ ਜੁਟਿਆ ਹੋਇਆ ਹੈ। ਇਸ ਸਿਲਸਿਲੇ ਵਿਚ ਉਥੇ ਵੱਡੀ ਗਿਣਤੀ ਵਿਚ ਚੀਨੀ ਮੁਲਾਜ਼ਮ ਤਾਇਨਾਤ ਹਨ।
ਇਹ ਵੀ ਪੜ੍ਹੋ : ਮਾਣ ਵਾਲੀ ਗੱਲ, ਅਮਰੀਕੀ ਮਰੀਨ 'ਚ ਸਿੱਖਾਂ ਨੂੰ ਦਾੜ੍ਹੀ ਰੱਖਣ ਤੇ ਦਸਤਾਰ ਸਜਾਉਣ ਦੀ ਮਿਲੀ ਇਜਾਜ਼ਤ
ਗਵਾਦਰ ਪ੍ਰਾਜੈਕਟ ਦੇ ਵਿਰੋਧੀ ਇਕ ਨੇਤਾ ਨੇ ਹੁਣ ਅਲਟੀਮੇਟਮ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਚੀਨੀ ਨਾਗਰਿਕ ਜਲਦੀ ਤੋਂ ਜਲਦੀ ਗਵਾਦਰ ਇਲਾਕੇ ਤੋਂ ਚਲੇ ਜਾਣ। ਗਵਾਦਰ ਵਿਚ 50 ਦਿਨ ਤੋਂ ਵੀ ਜ਼ਿਆਦਾ ਸਮੇਂ ਤੋਂ ਇਕ ਧਰਨਾ ਚਲ ਰਿਹਾ ਹੈ। ਇਸਦੀ ਅਗਵਾਈ ‘ਹੱਕ ਦੋ ਤਹਿਰੀਕ’ ਨਾਂ ਦਾ ਸੰਗਠਨ ਕਰ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਡਿਪਟੀ ਕਮਿਸ਼ਨਰ ਵਲੋਂ ਨਾਂ ਪੰਜਾਬੀ ’ਚ ਲਿਖਣ ਦੀ ਹਦਾਇਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਇਨ੍ਹਾਂ ਸਰਕਾਰੀ ਅਧਿਆਪਕਾਂ ’ਤੇ ਡਿੱਗ ਸਕਦੀ ਗਾਜ, ਅਮਰੀਕਾ ਤੋਂ ਸਿੱਖ ਭਾਈਚਾਰੇ ਲਈ ਵੱਡੀ ਖ਼ਬਰ, ਪੜ੍ਹੋ Top 10
NEXT STORY