ਨਿਊਯਾਰਕ (ਏਜੰਸੀ)- ਅਮਰੀਕੀ ਮਰੀਨ ਕੋਰ ਵਿੱਚ ਭਰਤੀ ਸਿੱਖਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਦਰਅਸਲ ਸੰਘੀ ਅਪੀਲ ਅਦਾਲਤ ਨੇ ਇੱਕ ਇਤਿਹਾਸਕ ਕਦਮ ਅੱਗੇ ਵਧਾਉਂਦਿਆਂ ਇੱਕ ਫ਼ੈਸਲਾ ਸੁਣਾਇਆ ਹੈ ਕਿ ਅਮਰੀਕੀ ਮਰੀਨ ਕੋਰ ਵਿੱਚ ਭਰਤੀ ਸਿੱਖ ਹੁਣ ਦਾੜ੍ਹੀ ਰੱਖ ਸਕਦੇ ਹਨ ਅਤੇ ਪੱਗ ਬੰਨ੍ਹ ਸਕਦੇ ਹਨ। ਇਸ ਇਲੀਟ ਫੋਰਸ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਤਿੰਨ ਸਿੱਖ ਨੌਜਵਾਨਾਂ ਲਈ ਇਹ ਇੱਕ ਵੱਡੀ ਜਿੱਤ ਹੈ। ਡਿਸਟ੍ਰਿਕਟ ਆਫ ਕੋਲੰਬੀਆ ਦੀ ਸੰਘੀ ਅਪੀਲ ਅਦਾਲਤ ਦੇ ਜੱਜਾਂ ਨੇ ਸ਼ੁੱਕਰਵਾਰ ਨੂੰ ਵਾਲ ਕੱਟਣ ਅਤੇ ਦਾੜ੍ਹੀ ਕੱਟਣ ਦੇ ਮੌਜੂਦਾ ਕੋਰ ਦੇ ਬੂਟ ਕੈਂਪ ਨਿਯਮ ਨੂੰ ਧਾਰਮਿਕ ਆਜ਼ਾਦੀ ਬਹਾਲੀ ਐਕਟ (ਆਰ.ਐੱਫ.ਆਰ.ਏ.) ਦੀ ਉਲੰਘਣਾ ਵਜੋਂ ਦਰਸਾਇਆ।
ਇਹ ਵੀ ਪੜ੍ਹੋ: ਕੈਨੇਡਾ 'ਚ ਬਰਫ਼ੀਲੇ ਤੂਫ਼ਾਨ ਦਾ ਕਹਿਰ, 100 ਤੋਂ ਵੱਧ ਵਾਹਨ ਹੋਏ ਹਾਦਸੇ ਦਾ ਸ਼ਿਕਾਰ (ਵੀਡੀਓ)
ਤਿੰਨ ਸਿੱਖਾਂ ਅਕਾਸ਼ ਸਿੰਘ, ਜਸਕੀਰਤ ਸਿੰਘ ਅਤੇ ਮਿਲਾਪ ਸਿੰਘ ਚਾਹਲ ਨੇ ਆਪਣੀ ਦਾੜ੍ਹੀ ਕੱਟਣ ਦੀ ਜ਼ਰੂਰਤ ਵਾਲੇ ਮਰੀਨ ਦੇ ਨਿਯਮਾਂ ਤੋਂ ਛੋਟ ਦੇਣ ਦੀ ਮੰਗ ਕੀਤੀ ਸੀ। ਤਿੰਨਾਂ ਨੇ ਦਲੀਲ ਦਿੱਤੀ ਕਿ ਦਾੜ੍ਹੀ ਰੱਖਣਾ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਪ੍ਰਤੀ ਵਚਨਬੱਧਤਾ ਦਾ ਪ੍ਰਗਟਾਵਾ ਹੈ। ਉਨ੍ਹਾਂ ਨੇ ਇਕ ਹੇਠਲੀ ਅਦਾਲਤ ਵੱਲੋਂ ਆਪਣੀ ਬੇਨਤੀ ਠੁਕਰਾਏ ਜਾਣ ਤੋਂ ਬਾਅਦ ਸਤੰਬਰ ਵਿੱਚ ਅਮਰੀਕੀ ਕੋਰਟ ਆਫ ਅਪੀਲ ਫਾਰ ਦਿ ਡੀਸੀ ਵਿੱਚ ਅਪੀਲ ਕੀਤੀ ਸੀ। ਸਿੱਖ ਤਿਕੜੀ ਦੀ ਨੁਮਾਇੰਦਗੀ ਕਰਨ ਵਾਲੇ ਸੀਨੀਅਰ ਵਕੀਲ ਐਰਿਕ ਬੈਕਸਟਰ ਨੇ ਟਵੀਟ ਕੀਤਾ, 'ਇੱਕ ਸੰਘੀ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਸਿੱਖ ਅਮਰੀਕੀ ਮਰੀਨ ਕੋਰ ਵਿੱਚ ਦੇਸ਼ ਦੀ ਸੇਵਾ ਕਰਦੇ ਹੋਏ ਦਾੜ੍ਹੀ ਰੱਖ ਸਕਦੇ ਹਨ। ਹੁਣ ਤਿੰਨੋਂ ਸਿੱਖ ਆਪਣੀ ਧਾਰਮਿਕ ਪਛਾਣ ਨਾਲ ਮੁੱਢਲੀ ਸਿਖਲਾਈ ਲੈ ਸਕਦੇ ਹਨ।' ਉਨ੍ਹਾਂ ਅੱਗੇ ਕਿਹਾ, 'ਇਹ ਧਾਰਮਿਕ ਆਜ਼ਾਦੀ ਲਈ ਇੱਕ ਮਹੱਤਵਪੂਰਨ ਫ਼ੈਸਲਾ ਹੈ, ਕਈ ਸਾਲਾਂ ਤੋਂ ਮਰੀਨ ਕੋਰ ਨੇ ਦਾੜ੍ਹੀ ਵਾਲੇ ਸਿੱਖਾਂ ਨੂੰ ਮੁੱਢਲੀ ਸਿਖਲਾਈ ਤੋਂ ਰੋਕਿਆ ਹੋਇਆ ਸੀ।" ਸਿੱਖ ਧਰਮ ਵਿੱਚ ਪੁਰਸ਼ ਪੱਗ ਬੰਨ੍ਹਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਦਾੜ੍ਹੀ ਅਤੇ ਵਾਲ ਕਟਵਾਉਣ ਦੀ ਮਨਾਹੀ ਹੁੰਦੀ ਹੈ। ਮਰੀਨ ਕੋਰ ਨੇ ਪਹਿਲਾਂ ਇਹਨਾਂ ਸਾਰੀਆਂ ਬੇਨਤੀਆਂ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ: US-ਮੈਕਸੀਕੋ ਸਰਹੱਦ 'ਤੇ 'ਟਰੰਪ ਵਾਲ' ਪਾਰ ਕਰਦੇ ਸਮੇਂ ਗੁਜਰਾਤ ਦੇ ਨੌਜਵਾਨ ਦੀ ਮੌਤ, ਪਤਨੀ ਤੇ ਬੱਚਾ ਗੰਭੀਰ ਜ਼ਖ਼ਮੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ 'ਚ ਬਰਫੀਲੇ ਤੂਫ਼ਾਨ ਦੀ ਲਪੇਟ 'ਚ ਆਏ 20 ਕਰੋੜ ਲੋਕ, 12 ਜਣਿਆਂ ਦੀ ਮੌਤ
NEXT STORY