ਸਿਡਨੀ (ਸਨੀ ਚਾਂਦਪੁਰੀ) : ਪੰਜਾਬੀਆਂ ਦੀ ਮਿਹਨਤ ਅਤੇ ਚੰਗੀ ਸੋਚ ਨੂੰ ਤਾਂ ਜੱਗ ਜਾਣਦਾ ਹੈ । ਪੰਜਾਬੀ ਭਾਈਚਾਰੇ ਦੇ ਲੋਕ ਦੁਨੀਆ ਦੇ ਜਿਸ ਵੀ ਕੋਨੇ ’ਚ ਰਹਿੰਦੇ ਹੋਣ, ਆਪਣੀ ਮਿਹਨਤ, ਲਗਨ ਅਤੇ ਈਮਾਨਦਾਰੀ ਨਾਲ ਆਪਣਾ ਮੁਕਾਮ ਬਣਾ ਹੀ ਲੈਂਦੇ ਹਨ। ਸਿਡਨੀ ’ਚ ਇਸੇ ਤਰ੍ਹਾਂ ਦੀ ਈਮਾਨਦਾਰੀ ਦੀ ਮਿਸਾਲ ਦੇਖਣ ਨੂੰ ਮਿਲੀ, ਜਦੋਂ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸੰਬੰਧਿਤ ਸ਼ਰਮਾ ਪਰਿਵਾਰ ਵੱਲੋਂ ਆਸਟਰੇਲੀਆ ਦੀ ਕ੍ਰਿਸਟਨ ਨਾਂ ਦੀ ਔਰਤ ਦਾ ਗੁੰਮ ਹੋਇਆ ਆਈਫੋਨ 10 ਵਾਪਸ ਕੀਤਾ । ਸੁਖਜਿੰਦਰ ਸੋਨੂੰ ਸ਼ਰਮਾ ਨੇ ਦੱਸਿਆ ਕਿ ਉਹ ਪਰਿਵਾਰ ਦੇ ਨਾਲ ਬਲੈਕਟਾਊਨ ਦੇ ਵੈਸਟ ਪੁਆਇੰਟ ਸ਼ਾਪਿੰਗ ਮਾਲ ’ਚ ਗਏ ਹੋਏ ਸਨ, ਜਿੱਥੇ ਫ਼ਰਸ਼ ’ਤੇ ਉਨ੍ਹਾਂ ਨੂੰ ਇਕ ਆਈਫੋਨ 10 ਮਿਲਿਆ।
ਉਨ੍ਹਾਂ ਨੇੜੇ ਖੜ੍ਹੇ ਲੋਕਾਂ ਤੋਂ ਫ਼ੋਨ ਬਾਰੇ ਪੁੱਛਿਆ ਪਰ ਫ਼ੋਨ ਦੇ ਮਾਲਕ ਦਾ ਪਤਾ ਨਾ ਲੱਗਾ । ਬਾਅਦ ’ਚ ਫ਼ੋਨ ਦੇ ਮਾਲਕ ਵੱਲੋਂ ਕਿਸੇ ਨਾਲ ਦੇ ਵਿਅਕਤੀ ਦੇ ਫ਼ੋਨ ਤੋਂ ਫ਼ੋਨ ਕੀਤਾ ਗਿਆ, ਜਿਸ ’ਤੇ ਸ਼ਰਮਾ ਪਰਿਵਾਰ ਨੇ ਫ਼ੋਨ ਦੀ ਨਿਸ਼ਾਨੀ ਅਤੇ ਗੁੰਮ ਹੋਣ ਬਾਰੇ ਪੁੱਛਣ ਤੋਂ ਬਾਅਦ ਫ਼ੋਨ ਉਸ ਦੇ ਅਸਲ ਮਾਲਕ ਨੂੰ ਦੇ ਦਿੱਤਾ । ਫ਼ੋਨ ਦੀ ਮਾਲਕ ਕ੍ਰਿਸਟਨ ਵੱਲੋਂ ਸ਼ਰਮਾ ਪਰਿਵਾਰ ਦਾ ਧੰਨਵਾਦ ਕੀਤਾ ਗਿਆ । ਸ਼ਰਮਾ ਪਰਿਵਾਰ ਦੀ ਈਮਾਨਦਾਰੀ ਨੇ ਪੰਜਾਬੀ ਭਾਈਚਾਰੇ ਦਾ ਕੱਦ ਵਿਦੇਸ਼ਾਂ ’ਚ ਹੋਰ ਵੀ ਉੱਚਾ ਕੀਤਾ ਹੈ।
ਠੰਡ ’ਚ ਅਫ਼ਗਾਨਿਸਤਾਨ ਨੂੰ ਕਰਨਾ ਪੈ ਸਕਦੈ ਭੋਜਨ ਸੰਕਟ ਦਾ ਸਾਹਮਣਾ, ਕੌਮਾਂਤਰੀ ਭਾਈਚਾਰੇ ਨੇ ਜਤਾਈ ਚਿੰਤਾ
NEXT STORY