ਸਿਓਲ— ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਆਪਣੀ ਪਤਨੀ ਨੂੰ ਫਸਟ ਲੇਡੀ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਦੱਖਣੀ ਕੋਰੀਆ ਅਤੇ ਅਮਰੀਕਾ ਨਾਲ ਬੈਠਕ ਤੋਂ ਪਹਿਲਾਂ ਕਿਮ ਦੀ ਪਤਨੀ ਦੇ ਦਰਜੇ ਨੂੰ ਵਧਾ ਦਿੱਤਾ ਗਿਆ ਹੈ। ਰੀ ਸੋਲ ਜੂ ਕਈ ਵਾਰ ਆਪਣੇ ਪਤੀ ਕਿਮ ਨਾਲ ਸਰਕਾਰੀ ਪ੍ਰੋਗਰਾਮਾਂ 'ਚ ਦੇਖੀ ਜਾਂਦੀ ਹੈ ਪਰ ਪਿਛਲੇ ਹਫਤੇ ਉਹ ਚੀਨ ਦੇ ਇਕ ਸਮੂਹ ਦੇ ਸੰਗੀਤ ਪ੍ਰੋਗਰਾਮ 'ਚ ਇਕੱਲੀ ਨਜ਼ਰ ਆਈ ਸੀ। ਉੱਤਰੀ ਕੋਰੀਆ ਦੀ ਮੀਡੀਆ ਦਾ ਕਹਿਣਾ ਹੈ ਕਿ ਪਿਛਲੇ 40 ਸਾਲਾਂ 'ਚ ਇੱਥੇ ਦੇ ਸ਼ਾਸਕ ਦੀ ਪਤਨੀ ਲਈ ਪਹਿਲੀ ਵਾਰ ਫਸਟ ਲੇਡੀ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਰੀ ਪਹਿਲਾਂ ਗਾਇਕਾ ਰਹਿ ਚੁੱਕੀ ਹੈ ਅਤੇ 2012 ਤੋਂ ਉਹ ਚਰਚਾ 'ਚ ਹੈ। ਉੱਤਰੀ ਕੋਰੀਆ 'ਚ ਸਭ ਤੋਂ ਖਾਸ ਔਰਤਾਂ 'ਚ ਉਸ ਦੀ ਗਿਣਤੀ ਕੀਤੀ ਜਾਂਦੀ ਹੈ।
ਇਸ ਮਾਮਲੇ 'ਚ ਕੁੱਝ ਆਲੋਚਕਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਅਜਿਹਾ ਇਸ ਲਈ ਕਰ ਰਿਹਾ ਹੈ ਤਾਂ ਕਿ ਉਹ ਦਿਖਾ ਸਕੇ ਕਿ ਉੱਤਰੀ ਕੋਰੀਆ ਵੀ 'ਨੌਰਮਲ ਸਟੇਟ' ਹੈ। ਤੁਹਾਨੂੰ ਦੱਸ ਦਈਏ ਕਿ ਅਗਲੇ ਸ਼ੁੱਕਰਵਾਰ ਨੂੰ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ-ਜੇ ਇਨ ਦੀ ਇਕ ਬੈਠਕ ਹੋ ਰਹੀ ਹੈ। ਇਸ ਤੋਂ ਬਾਅਦ ਕਿਮ ਅਤੇ ਟਰੰਪ ਦੀ ਮੁਲਾਕਾਤ ਵੀ ਹੋਣ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਇਸ ਬੈਠਕ 'ਚ ਮੇਲਾਨੀਆ ਟਰੰਪ ਹਿੱਸਾ ਲਵੇਗੀ ਤਾਂ ਕਿਮ ਜੋਂਗ ਦੀ ਪਤਨੀ ਵੀ ਜ਼ਰੂਰ ਸ਼ਾਮਲ ਹੋਵੇਗੀ।
ਭਾਰਤੀ-ਅਮਰੀਕੀਆਂ ਨੇ ਕਠੂਆ, ਉਨਾਵ ਕਾਂਡ ਵਿਰੁੱਧ ਕੀਤਾ ਪ੍ਰਦਰਸ਼ਨ
NEXT STORY