ਸਾਊਦੀ ਅਰਬ—ਸਾਊਦੀ ਅਰਬ ਦੇ ਅਰਬਪਤੀ ਰਾਜਕੁਮਾਰ ਅਲਵਾਲੀਦ-ਬਿਨ-ਤਲਾਲ ਨੂੰ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਤਹਿਤ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਮਗਰੋਂ ਉਸ ਦੀ ਜਾਇਦਾਦ ਨੂੰ 1.2 ਬਿਲੀਅਨ ਡਾਲਰ (ਲਗਭਗ 78 ਅਰਬ ਰੁਪਏ) ਦਾ ਚੂਨਾ ਲੱਗ ਗਿਆ। ਦਰਅਸਲ ਤਲਾਲ ਦੀ ਗ੍ਰਿਫਤਾਰੀ ਮਗਰੋਂ ਉਸ ਦੀ ਕੰਪਨੀ ਕਿੰਗਡਮ ਹੋਲਡਿੰਗ ਕੰਪਨੀ (ਕੇ. ਐੱਚ. ਸੀ.) ਦੀ ਮਾਰਕੀਟ ਵੈਲਯੂ (ਬਾਜ਼ਾਰ 'ਚ ਕੀਮਤ) 19 ਬਿਲੀਅਨ ਡਾਲਰ ਤੋਂ ਘਟ ਕੇ 17.8 ਬਿਲੀਅਨ ਡਾਲਰ ਹੋ ਗਈ।
ਸੋਮਵਾਰ ਕੇ. ਐੱਚ. ਸੀ. ਦਾ ਸ਼ੇਅਰ ਪਿਛਲੇ 6 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਬੰਦ ਹੋਇਆ। 2013 ਦੀ ਫੋਰਬਸ ਪ੍ਰੋਫਾਈਲ ਅਨੁਸਾਰ ਅਲਵਾਲੀਦ ਕੋਲ ਇਕ ਮਾਰਬਲ ਫੀਲਡ ਹੈ, 420 ਕਮਰਿਆਂ ਵਾਲਾ ਰਿਆਦ ਪੈਲੇਸ, ਤਾਜਾਂ ਨਾਲ ਸਜਿਆ ਇਕ ਪ੍ਰਾਈਵੇਟ ਬੋਇੰਗ 747 ਅਤੇ ਸਾਊਦ ਅਰਬ ਦੀ ਰਾਜਧਾਨੀ ਦੇ ਕੰਢੇ 120 ਏਕੜ 'ਚ ਫੈਲਿਆ ਇਕ ਰਿਜ਼ਾਰਟ ਹੈ। ਇਸ ਰਿਜ਼ਾਰਟ 'ਚ 5 ਸ਼ਾਨਦਾਰ ਬੰਗਲੇ, 5 ਬਨਾਉਟੀ ਝੀਲਾਂ ਅਤੇ ਇਕ ਛੋਟਾ ਜਿਹਾ ਗ੍ਰੈਂਡ ਕੈਨਯਨ ਹੈ। ਕੇ. ਐੱਚ. ਸੀ. 'ਚ ਅਲਵਾਲੀਦ ਦਾ 95 ਫੀਸਦੀ ਸ਼ੇਅਰ ਹੈ ਜਿਸ ਦੀ ਬਾਜ਼ਾਰ 'ਚ ਕੀਮਤ 9.6 ਬਿਲੀਅਨ ਡਾਲਰ (ਲਗਭਗ 62.450 ਕਰੋੜ ਰੁਪਏ) ਹੈ।
ਖਹਿਰਾ ਨੂੰ ਸਾਜਿਸ਼ ਤਹਿਤ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ: ਗਿੱਦੜ ਪਿੰਡੀ
NEXT STORY