ਜਲੰਧਰ (ਖੁਰਾਣਾ)–ਜਲੰਧਰ ਨਗਰ ਨਿਗਮ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਨੂੰ ਲਗਾਤਾਰ ਦੂਜਾ ਝਟਕਾ ਦਿੱਤਾ ਹੈ, ਜਿਸ ਨਾਲ ਇਲਾਕੇ ਦੇ ਵਿਕਾਸ ਕਾਰਜਾਂ ਵਿਚ ਦੇਰੀ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਵੈਸਟ ਵਿਧਾਨ ਸਭਾ ਹਲਕੇ ਨੂੰ ਪਹਿਲਾ ਝਟਕਾ ਉਦੋਂ ਲੱਗਾ ਸੀ, ਜਦੋਂ ਨਿਗਮ ਅਧਿਕਾਰੀਆਂ ਅਤੇ ਠੇਕੇਦਾਰਾਂ ਨੇ ਆਪਸੀ ਸੈਟਿੰਗ ਕਰਕੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਟੈਂਡਰਾਂ ਵਿਚ ਫਿਕਸਿੰਗ ਅਤੇ ਪੂਲਿੰਗ ਕਰ ਲਈ ਸੀ। 'ਜਗ ਬਾਣੀ' ਨੇ ਇਹ ਖ਼ੁਲਾਸਾ ਟੈਂਡਰ ਖੁੱਲ੍ਹਣ ਤੋਂ ਪਹਿਲਾਂ ਹੀ ਕਰ ਦਿੱਤਾ ਸੀ, ਜੋ ਬਾਅਦ ਵਿਚ ਸੱਚ ਸਾਬਿਤ ਹੋਇਆ।
ਦਬਾਅ ਵਿਚ ਆ ਕੇ ਨਿਗਮ ਪ੍ਰਸ਼ਾਸਨ ਨੂੰ ਵੈਸਟ ਹਲਕੇ ਨਾਲ ਜੁੜੇ 44 ਟੈਂਡਰ ਰੱਦ ਕਰਨੇ ਪਏ ਸਨ। ਉਸ ਮਾਮਲੇ ਵਿਚ ਨਿਗਮ ਪ੍ਰਸ਼ਾਸਨ ਨੇ ਆਪਣੇ ਇਕ ਐੱਸ. ਡੀ. ਓ. ਦਾ ਤਬਾਦਲਾ ਕਰ ਦਿੱਤਾ ਪਰ ਇਸ ਖੇਡ ਵਿਚ ਸ਼ਾਮਲ ਠੇਕੇਦਾਰਾਂ ’ਤੇ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਨਿਗਮ ਪ੍ਰਸ਼ਾਸਨ ਵੱਲੋਂ ਵੈਸਟ ਹਲਕੇ ਨੂੰ ਦੂਜਾ ਝਟਕਾ ਵੀ ਟੈਂਡਰਾਂ ਦੇ ਮੁੱਦੇ ’ਤੇ ਹੀ ਲੱਗਾ ਹੈ। ਨਿਗਮ ਕਮਿਸ਼ਨਰ ਦੇ ਹੁਕਮਾਂ ’ਤੇ ਹਾਲ ਹੀ ਵਿਚ ਵੈਸਟ ਹਲਕੇ ਨਾਲ ਸਬੰਧਤ 78 ਟੈਂਡਰਾਂ ਨੂੰ ਖੋਲ੍ਹਣ ’ਤੇ ਰੋਕ ਲਾ ਦਿੱਤੀ ਗਈ। ਇਹ ਸਾਰੇ ਟੈਂਡਰ ਕਰੋੜਾਂ ਰੁਪਏ ਦੀ ਕੀਮਤ ਹਨ ਅਤੇ ਸਿਰਫ਼ ਵੈਸਟ ਵਿਧਾਨ ਸਭਾ ਹਲਕੇ ਨਾਲ ਜੁੜੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਲਗਾਤਾਰ ਦੋ ਛੁੱਟੀਆਂ ਦਾ ਐਲਾਨ, ਇਹ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ
ਬਾਕੀ ਵਿਧਾਨ ਸਭਾ ਹਲਕਿਆਂ ਦੇ ਟੈਂਡਰ ਖੋਲ੍ਹੇ
ਨਗਰ ਨਿਗਮ ਦੇ ਟੈਂਡਰ ਸੈੱਲ ਨੇ ਬੁੱਧਵਾਰ ਨੂੰ ਚਾਰਾਂ ਵਿਧਾਨ ਸਭਾ ਹਲਕਿਆਂ ਲਈ ਟੈਂਡਰ ਖੋਲ੍ਹਣੇ ਸਨ ਪਰ ਹੁਕਮ ਮਿਲੇ ਕਿ ਵੈਸਟ ਹਲਕੇ ਨਾਲ ਜੁੜੇ 78 ਟੈਂਡਰਾਂ ਨੂੰ ਨਾ ਖੋਲ੍ਹਿਆ ਜਾਵੇ। ਸਿਰਫ ਵੈਸਟ ਹਲਕੇ 2 ਟੈਂਡਰ ਹੀ ਖੋਲ੍ਹੇ ਗਏ, ਜੋ ਪਹਿਲਾਂ ਰੀ-ਕਾਲ ਕੀਤੇ ਗਏ ਸਨ। ਉਥੇ ਹੀ ਸੈਂਟਰਲ, ਕੈਂਟ ਅਤੇ ਨਾਰਥ ਵਿਧਾਨ ਸਭਾ ਹਲਕੇ ਨਾਲ ਜੁੜੇ ਸਾਰੇ ਟੈਂਡਰ ਨਿਗਮ ਨੇ ਖੋਲ੍ਹ ਦਿੱਤੇ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਹੋਟਲ 'ਚ ਪੁਲਸ ਦੀ ਵੱਡੀ ਕਾਰਵਾਈ! 39 ਮੁੰਡੇ-ਕੁੜੀਆਂ ਗ੍ਰਿਫ਼ਤਾਰ, ਹੈਰਾਨ ਕਰੇਗਾ ਪੂਰਾ ਮਾਮਲਾ
ਵੈਸਟ ਹਲਕੇ ਦੇ ਵਿਕਾਸ ਵਿਚ ਹੋਵੇਗੀ ਦੇਰੀ
ਜਿਹੜੇ ਇਲਾਕਿਆਂ ਦੇ ਵਿਕਾਸ ਕਾਰਜ ਟੈਂਡਰਾਂ ਨੂੰ ਰੋਕਣ ਕਾਰਨ ਪ੍ਰਭਾਵਿਤ ਹੋਣਗੇ, ਉਨ੍ਹਾਂ ਵਿਚ ਸੰਤ ਰਾਮਾਨੰਦ ਪਾਰਕ, ਸ੍ਰੀ ਗੁਰੂ ਰਵਿਦਾਸ ਪਾਰਕ, ਭਗਵਾਨ ਵਾਲਮੀਕਿ ਪਾਰਕ, ਜੇ. ਪੀ. ਨਗਰ, ਟੈਂਕੀ ਵਾਲੀ ਪਾਰਕ, ਬਸਤੀ ਮਿੱਠੂ ਗੁਰਦੁਆਰੇ ਦੇ ਨੇੜੇ ਪਾਰਕ, ਹਰਬੰਸ ਨਗਰ ਪਾਰਕ, ਨਿਜਾਤਮ ਨਗਰ ਪਾਰਕ, ਵਾਰਡ 56 ਦਾ ਪਾਰਕ, ਬਸਤੀ ਮਿੱਠੂ ਦੀਆਂ ਗਲੀਆਂ, ਹਰਗੋਬਿੰਦ ਨਗਰ ਕਾਲੋਨੀ ਦਾ ਪਾਰਕ, ਗੁਰੂ ਨਾਨਕ ਪਾਰਕ, ਭਗਵਾਨ ਵਾਲਮੀਕਿ ਕਮਿਊਨਿਟੀ ਹਾਲ, ਪੱਪੂ ਪ੍ਰਧਾਨ ਵਾਲੀ ਗਲੀ, ਸਤਰੰਗੀ ਮੁਹੱਲਾ, ਬਸਤੀ ਗੁਜ਼ਾਂ, ਗੋਬਿੰਦ ਨਗਰ, ਢੰਡਾਰ ਮੰਦਰ ਗਲੀ, ਆਰੀਆ ਸਕੂਲ ਵਾਲੀ ਗਲੀ, ਜੁਗਲ ਸੋਨੀ ਸਟੀਲ ਵਾਲੀ ਗਲੀ, ਮਨਜੀਤ ਨਗਰ, ਵੱਡਾ ਵਿਹੜਾ ਬਸਤੀ ਸ਼ੇਖ, ਪਾਹਵਾ ਸਰਜੀਕਲ ਵਾਲੀ ਗਲੀ, ਘਈ ਫਰਨੀਚਰ ਨੇੜੇ ਗਲੀ, ਅਵਤਾਰ ਨਗਰ, ਭਾਰਗੋ ਕੈਂਪ ਦੇ ਪਾਰਕ ਅਤੇ ਗਲੀਆਂ, ਕਰਤਾਰ ਨਗਰ, ਜੱਲੋਵਾਲ ਆਬਾਦੀ, ਕੇ. ਪੀ. ਪਾਰਕ, ਲਕਸ਼ਮੀ ਨਾਰਾਇਣ ਮੰਦਰ ਪਾਰਕ, ਤੇਜਮੋਹਨ ਨਗਰ, ਉੱਤਮ ਸਿੰਘ ਨਗਰ ਅਤੇ ਕੋਟ ਸਦੀਕ ਦੀਆਂ ਗਲੀਆਂ ਸ਼ਾਮਲ ਹਨ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ ! ਕਾਂਗਰਸ ਪਾਰਟੀ 'ਚ ਸਾਹਮਣੇ ਆਈ ਧੜੇਬੰਦੀ
ਵੈਸਟ ਦੇ ਟੈਂਡਰ ਰੋਕਣ ਦਾ ਕਾਰਨ
ਦਰਅਸਲ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਅਤੇ ਵਿਜੀਲੈਂਸ ਨੂੰ ਸ਼ਿਕਾਇਤ ਮਿਲੀ ਸੀ ਕਿ ਜਲੰਧਰ ਨਿਗਮ ਦੇ ਜੇ. ਈ. ਘਰ ਬੈਠੇ ਹੀ ਐਸਟੀਮੇਟ ਤਿਆਰ ਕਰ ਰਹੇ ਹਨ। ਦੱਸਿਆ ਗਿਆ ਕਿ ਵੈਸਟ ਹਲਕੇ ਦੇ ਲੱਗਭਗ 12 ਵਾਰਡਾਂ ਦ ਮੇਨਟੀਨੈਂਸ ਸਬੰਧੀ ਐਸਟੀਮੇਟ ਇਕ ਹੀ ਰਾਸ਼ੀ 9.94 ਲੱਖ ਰੁਪਏ ਦੇ ਬਣਾਏ ਗਏ, ਜੋ ਕਿਸੇ ਵੀ ਸੂਰਤ ਵਿਚ ਤਰਕਸੰਗਤ ਨਹੀਂ ਕਿਹਾ ਜਾ ਸਕਦਾ। ਇਸ ਦੇ ਇਲਾਵਾ ਜੇ. ਈਜ਼ ’ਤੇ ਦੋਸ਼ ਹੈ ਕਿ ਵੈਸਟ ਹਲਕੇ ਦੇ 90 ਫ਼ੀਸਦੀ ਐਸਟੀਮੇਟ 10 ਲੱਖ ਰੁਪਏ ਤੋਂ ਘੱਟ ਰਾਸ਼ੀ ਦੇ ਬਣਾਏ ਗਏ ਤਾਂ ਕਿ ਠੇਕੇਦਾਰਾਂ ਨੂੰ ਥਰਡ ਪਾਰਟੀ ਜਾਂਚ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸ਼ਿਕਾਇਤ ਦੇ ਬਾਅਦ ਚੰਡੀਗੜ੍ਹ ਬੈਠੇ ਅਧਿਕਾਰੀਆਂ ਨੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਤੋਂ ਰਿਪੋਰਟ ਤਲਬ ਕਰ ਲਈ ਹੈ। ਇਸੇ ਕਾਰਨ ਫਿਲਹਾਲ ਵੈਸਟ ਦੇ ਟੈਂਡਰ ਖੋਲ੍ਹਣ ’ਤੇ ਰੋਕ ਲਾ ਦਿੱਤੀ ਗਈ ਹੈ। ਨਿਗਮ ਅਧਿਕਾਰੀ ਹੁਣ ਇਸ ਮਾਮਲੇ ਵਿਚ ਰਿਪੋਰਟ ਤਿਆਰ ਕਰ ਰਹੇ ਹਨ।
-ਐੱਨ. ਆਈ. ਟੀ. (ਸੀ. ਈ.) 1377 ਦੇ ਟੈਂਡਰਾਂ ਬਾਬਤ ਜਲੰਧਰ ਨਿਗਮ ਤੋਂ ਰਿਪੋਰਟ ਤਲਬ ਕੀਤੀ ਗਈ ਹੈ। ਨਿਗਮ ਅਧਿਕਾਰੀਆਂ ਤੋਂ ਪੁੱਛਿਆ ਗਿਆ ਹੈ ਕਿ ਵੱਖ-ਵੱਖ ਵਾਰਡਾਂ ਦੇ ਮੇਨਟੀਨੈਂਸ ਸਬੰਧੀ ਐਸਟੀਮੇਟ ਇਕੋ ਜਿਹੀ ਰਾਸ਼ੀ ਦੇ ਕਿਉਂ ਬਣਾਏ ਗਏ ਅਤੇ ਇਕ ਹੀ ਇਲਾਕੇ ਦੀ ਡਿਵੈੱਲਪਮੈਂਟ ਲਈ 10 ਲੱਖ ਰੁਪਏ ਤੋਂ ਛੋਟੇ ਐਸਟੀਮੇਟ ਕਿਉਂ ਬਣਾਏ ਗਏ।-ਅਸ਼ਵਨੀ ਚੌਧਰੀ, ਚੀਫ ਇੰਜੀਨੀਅਰ, ਲੋਕਲ ਬਾਡੀਜ਼, ਚੰਡੀਗੜ੍ਹ
ਇਹ ਵੀ ਪੜ੍ਹੋ: ਪ੍ਰਵਾਸੀ ਜਲੰਧਰ ਤੋਂ ਅਗਵਾ ਕਰਕੇ ਲੈ ਗਿਆ ਕੁੜੀ, ਯੂਪੀ ਤੋਂ ਹੋਈ ਬਰਾਮਦ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਕੀਲ ਤੋਂ 2008 ਦੇ ਮਿੱਕੀ ਕਿਡਨੈਪਿੰਗ ਕੇਸ ਦੇ ਮੁਲਜ਼ਮ ਦਾ ਨਾਂ ਲੈ ਕੇ ਮੰਗੀ ਫਿਰੌਤੀ, ਪੈਸੇ ਲੈਣ ਆਇਆ ਬਦਮਾਸ਼ ਗ੍ਰਿਫ਼ਤਾਰ
NEXT STORY