ਦੁਬਈ - ਅਦਨ ਦੀ ਖਾੜੀ ’ਚ ਸ਼ੁੱਕਰਵਾਰ ਸ਼ਾਮ ਦੇਰੀ ਨਾਲ ਇਕ ਜਹਾਜ਼ ਨੂੰ ਨਿਸ਼ਾਨਾ ਬਣਾਉਂਦਿਆਂ ਦੋ ਮਿਸਾਈਲਾਂ ਚਲਾਈਆਂ ਗਈਆਂ, ਜੋ ਕੋਲ ਦੇ ਜਲ ਖੇਤਰ ’ਚ ਡਿੱਗ ਗਈਆਂ। ਅਧਿਕਾਰੀਆਂ ਨੇ ਇਸ ਹਮਲੇ ਦੇ ਪਿੱਛੇ ਯਮਨ ਦੇ ਹੂਤੀ ਬਾਗੀਆਂ ਦੇ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਹਮਲੇ ਤੋਂ ਪਹਿਲਾਂ, ਹੂਤੀ ਬਾਗੀਆਂ ਨੇ ਯੂਨਾਨ ਦੇ ਝੰਡੇ ਵਾਲੇ ਇਕ ਤੇਲ ਟੈਂਕਰ ’ਚ ਕੇ ਉਨ੍ਹਾਂ ’ਚ ਬੰਬ ਰੱਖੇ ਸਨ, ਜਿਸ ਨਾਲ ਬਾਅਦ ’ਚ ਕਈ ਧਮਾਕੇ ਹੋਏ। ਟੈਂਕਰ ’ਚ ਧਮਾਕੇ ਦੇ ਨਾਲ ਲਾਲ ਸਾਗਰ ’ਚ ਵੱਡੇ ਪੱਧਰ ’ਤੇ ਤੇਲ ਦੇ ਰਿਸਾਅ ਦਾ ਖਤਰਾ ਬਣ ਗਿਆ ਹੈ। ਹੂਤੀ ਬਾਗੀਆਂ ਵੱਲੋਂ ਪਿਛਲੇ ਕੁਝ ਸਮੇਂ ’ਚ ਬੇੜਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਨਾਲ ਇਕ ਹਜ਼ਾਰ ਅਰਬ ਅਮਰੀਕੀ ਡਾਲਰ ਦੇ ਉਸ ਸਾਮਾਨ ਦੀ ਸਪਲਾਈ ਰੁਕ ਗਈ ਹੈ, ਜੋ ਇਜ਼ਰਾਈਲ-ਹਮਾਸ ਜੰਗ ਦੇ ਮੱਦੇਨਜ਼ਰ ਹਰ ਸਾਲ ਗਾਜ਼ਾ ਪੱਟੀ ’ਚ ਲਾਲ ਸਾਗਰ ਦੇ ਰਾਹੀਂ ਭੇਜਿਆ ਜਾਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ISI ਗਰੁੱਪਾਂ ਨਾਲ ਪਾਕਿਸਤਾਨ ਦੀ ਮਿਲੀਭੁਗਤ
ਬ੍ਰਿਟਿਸ਼ ਫੌਜ ਦੇ 'ਯੂਨਾਈਟਡ ਕਿੰਗਡਮ ਮੈਰਾਈਟਾਈਮ ਟ੍ਰੇਡ ਆਪ੍ਰੇਸ਼ਨਜ਼’ (ਯੂ.ਕੇ.ਐੱਮ.ਟੀ.ਓ.) ਕੇਂਦਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੀਤੇ ਗਏ ਹਮਲਿਆਂ ਦੌਰਾਨ ਦੋ ਮਿਸਾਈਲਾਂ ਅਦਨ ਤੋਂ ਲਗਭਗ 240 ਕਿਲੋਮੀਟਰ ਪੂਰਬ ’ਚ ਜਹਾਜ਼ ਦੇ ਕੋਲ ਗਿਰ ਗਈਆਂ। ਇਸ ਦੌਰਾਨ ਯੂ.ਕੇ.ਐੱਮ.ਟੀ.ਓ. ਨੇ ਦੱਸਿਆ ਕਿ ਜਹਾਜ਼ ਨੇ ਸੂਚਿਤ ਕੀਤਾ ਹੈ ਕਿ ਚਾਲਕ ਟੀਮ ਦੇ ਸਾਰੇ ਮੈਂਬਰ ਸੁਰੱਖਿਅਤ ਹਨ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਹੂਤੀ ਬਾਗੀਆਂ ਨੇ ਅਜੇ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਉਨ੍ਹਾਂ ਨੇ ਅਕਤੂਬਰ ’ਚ ਗਾਜ਼ਾਂ ’ਚ ਜੰਗ ਸ਼ੁਰੂ ਹੋਣ ਤੋਂ ਬਾਅਦ 80 ਤੋਂ ਵੱਧ ਜਹਾਜ਼ਾਂ ’ਤੇ ਮਿਸਾਈਲ ਅਤੇ ਡਰੋਨ ਨਾਲ ਹਮਲੇ ਕੀਤੇ ਹਨ। ਇਸ ਦੇ ਬਾਵਜੂਦ ਹੂਤੀ ਬਾਗੀਆਂ ਨੇ ਇਕ ਜਹਾਜ਼ ਨੂੰ ਅਗਵਾ ਵੀ ਕੀਤਾ ਅਤੇ ਦੋ ਜਹਾਜ਼ਾਂ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਡੁਬੋ ਦਿੱਤਾ, ਜਿਸ ’ਚ ਚਾਰ ਨੌਜਵਾਨ ਮਾਰੇ ਗਏ। ਇਸ ਦੌਰਾਨ ਅਮਰੀਕੀ ਫੌਜ ਦੇ ਸੈਂਟ੍ਰਲ ਕਮਾਂਡ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਯਮਨ ’ਚ ਹੂਤੀ ਕੰਟ੍ਰੋਲ ਖੇਤਰ ’ਚ ਦੋ ਡਰੋਨ ਨੂੰ ਨਸ਼ਟ ਕਰ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪੌਪ ਗਰੁੱਪ ਨੇ ਡੋਨਾਲਡ ਟਰੰਪ ਨੂੰ ਚੋਣਾਂ ’ਚ ਆਪਣੇ ਗੀਤਾਂ ਦੀ ਵਰਤੋਂ ਕਰਨ ’ਤੇ ਲਾਈ ਰੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬੀ ਗਾਇਕ ਨੇ ਮਾਰ 'ਤਾ ਬੰਦਾ! ਆਸਟ੍ਰੇਲੀਆ ਰਹਿੰਦੀ ਕੁੜੀ ਨਾਲ ਕੱਢੀ ਖੁੰਦਕ
NEXT STORY