ਬੈਰੂਤ— ਲੇਬਨਾਨ ਦੇ ਬੈਰੂਤ 'ਚ ਬਣੀ ਇਹ ਪਤਲੀ ਇਮਾਰਤ ਤੁਹਾਨੂੰ ਵੀ ਅਜੀਬ ਲੱਗੇਗੀ। ਦੋ ਭਰਾਵਾਂ ਦੇ ਝਗੜੇ 'ਚ ਅਜਿਹੀ ਇਮਾਰਤ ਬਣੀ ਹੈ ਜੋ ਬਹੁਤ ਪਤਲੀ ਹੋਣ ਕਾਰਨ ਖਾਸ ਹੈ। ਅਜਿਹਾ ਇਸ ਦੇ ਮਾਲਕ ਨੇ ਇਸ ਲਈ ਕੀਤਾ ਤਾਂ ਕਿ ਉਸ ਦੇ ਭਰਾ ਦੇ ਘਰ ਦੇ ਬਾਹਰ ਭੂ-ਮੱਧ ਸਾਗਰ ਦਾ ਨਜ਼ਾਰਾ ਦਿਖਾਈ ਨਾ ਦੇਵੇ।
ਗਰਜ ਨਾਂ ਦੀ ਇਹ ਇਮਾਰਤ 14 ਮੀਟਰ ਉੱਚੀ ਹੈ ਅਤੇ ਚੌੜਾਈ 1 ਮੀਟਰ ਤੋਂ ਵੀ ਘੱਟ ਹੈ। ਇਸ ਨੂੰ 120 ਸਕੁਆਇਰ ਮੀਟਰ 'ਚ ਬਣਾਇਆ ਗਿਆ ਸੀ। ਦੋਵਾਂ ਭਰਾਵਾਂ ਨੇ ਆਪਣੇ ਪਿਤਾ ਦੇ ਦੋ ਪਲਾਟਾਂ 'ਚੋਂ ਹਿੱਸਾ ਲੈ ਕੇ ਘਰ ਬਣਾਇਆ ਸੀ। ਦੱਸਿਆ ਜਾਂਦਾ ਹੈ ਕਿ ਇਸ ਦਾ ਨਿਰਮਾਣ 1954 'ਚ ਹੋਇਆ ਸੀ। ਹੁਣ ਟਵਿੱਟਰ 'ਤੇ ਇਸ ਦੀਆਂ ਤਸਵੀਰਾਂ ਸਾਹਮਣੇ ਆਉਣ ਮਗਰੋਂ ਇਹ ਸੁਰਖੀਆਂ 'ਚ ਆਈ। ਇਸ ਨੂੰ ਹੁਣ ਤਕ ਦੀ ਸਭ ਤੋਂ ਪਤਲੀ ਇਮਾਰਤ ਮੰਨਿਆ ਜਾਂਦਾ ਹੈ।
ਮੈਲਬੌਰਨ 'ਚ ਚੱਲਦੀ ਟਰੇਨ 'ਚ ਫਸੇ ਕੁੰਡੀਆਂ ਦੇ ਸਿੰਗ, ਹੋਏ ਗੁੱਥਮ-ਗੁੱਥੀ
NEXT STORY