ਕਾਬੁਲ- ਤਾਲਿਬਾਨ ਦੀ ਸੱਤਾ ਵਿਚ ਵਾਪਸੀ ਨੇ ਅਫਗਾਨਾਂ ਵਿਚ ਇਹ ਸ਼ੰਕਾ ਪੈਦਾ ਕਰ ਦਿੱਤੀ ਹੈ ਕਿ ਉਹ ਨੌਜਵਾਨਾਂ ਨੂੰ ਅੱਤਵਾਦੀ ਸਰਗਰਮੀਆਂ ਲਈ ਤਿਆਰ ਕਰਨ ਲਈ ਜ਼ਬਰਦਸਤੀ ਭਰਤੀ ਕਰ ਸਕਦਾ ਹੈ। ਸੰਯੁਕਤ ਰਾਸ਼ਟਰ ਇਸ ਮੁੱਦੇ ਨੂੰ ਪਹਿਲਾਂ ਹੀ ਚੁੱਕ ਚੁੱਕਾ ਹੈ। ਮਨੁੱਖੀ ਅਧਿਕਾਰਾਂ ਲਈ ਹਾਈ ਕਮਿਸ਼ਨਰ ਮਿਸ਼ੇਲ ਬਾਚੇਲੇਟ ਨੇ ਤਾਲਿਬਾਨ ਦੀ ਸੱਤਾ ਵਿਚ ਵਾਪਸੀ ਤੋਂ ਬਾਅਦ ਪਹਿਲਾਂ ਤੋਂ ਲਾਗੂ ਕੀਤੇ ਗਏ ਬੇਰਹਿਮ ਰਾਜ ’ਤੇ ਸ਼ੰਕਾ ਪ੍ਰਗਟਾਉਣ ਤੋਂ ਬਾਅਦ ਮਨੁੱਖੀ ਅਧਿਕਾਰ ਪ੍ਰੀਸ਼ਦ ਨੂੰ ਨਿਡਰ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ।
ਪਿਛਲੇ ਰਾਜਕਾਲ ਦਾ ਰਿਕਾਰਡ ਦੇਖ ਕੇ ਡਰੇ ਅਫਗਾਨੀ
ਤਾਲਿਬਾਨ ਦੇ ਪਿਛਲੇ ਰਾਜ ਵਿਚ 18 ਸਾਲ ਤੋਂ ਘੱਟ ਉਮਰ ਦੇ ਹਜ਼ਾਰਾਂ ਅਫਗਾਨ ਬੱਚੇ ਅੱਤਵਾਦੀ ਸਮੂਹਾਂ ਵਿਚ ਨਾਮਜ਼ਦ ਸਨ ਅਤੇ ਭਰਤੀ ਪ੍ਰਕਿਰਿਆ ਲਾਜ਼ਮੀ ਸੀ। ਉਸ ਸਮੇਂ ਮਨੁੱਖੀ ਅਧਿਕਾਰ ਸੰਸਥਾਨਾਂ ਨੇ ਰਿਪੋਰਟ ਵਿਚ ਦੱਸਿਆ ਸੀ ਕਿ ਬੱਚਿਆਂ ਦਾ ਪਹਿਲਾਂ ਬ੍ਰੇਨ ਵਾਸ਼ ਕੀਤਾ ਗਿਆ, ਫਿਰ ਹਥਿਆਰ ਚਲਾਉਣ ਦੀ ਟਰੇਨਿੰਗ ਦਿੱਤੀ ਗਈ ਅਤੇ ਅਖੀਰ ਵਿਚ ਜੰਗ ਲਈ ਭੇਜਿਆ ਗਿਆ। ਮੁਸ਼ਕਲ ਨਾਲ 6 ਸਾਲ ਦੀ ਉਮਰ ਵਿਚ ਬੱਚਿਆਂ ਨੂੰ ਆਤਮਘਾਤੀ ਹਮਲਾਵਰਾਂ ਦੇ ਰੂਪ ਵਿਚ ਇਸਤੇਮਾਲ ਕੀਤਾ ਗਿਆ ਸੀ।
ਪਣਡੁੱਬੀ ਵਿਵਾਦ : ਬ੍ਰਿਟੇਨ ਤੇ ਫਰਾਂਸ ਦੇ ਰੱਖਿਆ ਮੰਤਰੀਆਂ ਦਰਮਿਆਨ ਹੋਣ ਵਾਲੀ ਮੀਟਿੰਗ ਰੱਦ
NEXT STORY