ਗੁਰਦਾਸਪੁਰ/ਅਫ਼ਗਾਨਿਸਤਾਨ (ਵਿਨੋਦ)-ਅਫ਼ਗਾਨਿਸਤਾਨ ’ਚ ਤਾਲਿਬਾਨ ਨੇ ਭਵਿੱਖ ਲਈ ਔਰਤਾਂ ਸਬੰਧੀ ਨਵਾਂ ਫਤਵਾ ਜਾਰੀ ਕਰਕੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਔਰਤਾਂ ਰੈਸਟੋਰੈਂਟ ਦੇ ਪਾਰਕ ਜਾਂ ਬਗੀਚਿਆਂ ’ਚ ਆਪਣੇ ਪਰਿਵਾਰ ਨਾਲ ਵੀ ਨਹੀਂ ਬੈਠ ਸਕਣਗੀਆਂ, ਜੋ ਰੈਸਟੋਰੈਂਟ ਆਪਣੇ ਪਾਰਕ ਜਾਂ ਬਗੀਚਿਆਂ ’ਚ ਔਰਤਾਂ ਨੂੰ ਜਾਣ ਦੀ ਇਜਾਜ਼ਤ ਦੇਣਗੇ, ਉਨ੍ਹਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਸੂਤਰਾਂ ਅਨੁਸਾਰ ਤਾਲਿਬਾਨ ਅਧਿਕਾਰੀ ਨੇ ਕਿਹਾ ਕਿ ਪਹਿਲੇ ਚਰਨ ’ਚ ਅਫ਼ਗਾਨਿਸਤਾਨ ਦੇ ਰਿਆਤ ਰਾਜ ਵਿਚ ਬਗੀਚਿਆਂ, ਪਾਰਕਾਂ ਅਤੇ ਰੈਸਟੋਰੈਂਟਾਂ ਦੇ ਪਾਰਕ ਆਦਿ ਵਿਚ ਔਰਤਾਂ ਦੇ ਬੈਠਣ ’ਤੇ ਰੋਕ ਲਗਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਕਦਮ ਧਾਰਮਿਕ ਗੁਰੂਆਂ ਦੀ ਸ਼ਿਕਾਇਤ ਤੋਂ ਬਾਅਦ ਉਠਾਇਆ ਗਿਆ ਹੈ।
ਹੇਰਾਤ ਵਿਚ ਵਾਈਸ ਐਂਡ ਵਰਚੂ ਡਾਇਰੈਕਟੋਰੇਟ ਦੇ ਮੁਖੀ ਅਜੀਜੂ ਰਹਿਮਾਨ ਅਲ ਮੁਜ਼ਾਹਿਰ ਨੇ ਕਿਹਾ ਕਿ ਇਹ ਇਕ ਰੈਸਟੋਰੈਂਟ ਦੇ ਪਾਰਕ ਵਿਚ ਮਰਦ ਅਤੇ ਔਰਤਾਂ ਇਕੱਠੇ ਬੈਠਦੇ ਹਨ, ਜੋ ਇਸਲਾਮ ਦੇ ਉਲਟ ਹੈ। ਹੁਣ ਸਾਡੇ ਆਦਮੀ ਇਸ ਸਬੰਧੀ ਲਗਾਤਾਰ ਨਿਗਰਾਨੀ ਕਰਨਗੇ ਅਤੇ ਔਰਤਾਂ ਨੂੰ ਪਾਰਕ ਆਦਿ ਵਿਚ ਬੈਠਣ ਦੇਣ ਦੀ ਇਜਾਜ਼ਤ ਦੇਣ ਵਾਲੇ ਰੈਸਟੋਰੈਂਟ ਮਾਲਕਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਉਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਟਾਂਡਾ ਵਿਖੇ ਇਕ ਮਹੀਨਾ ਪਹਿਲਾਂ ਵਿਆਹੇ ਨੌਜਵਾਨ ਦੀ ਹੋਈ ਦਰਦਨਾਕ ਮੌਤ
ਅਧਿਕਾਰੀਆਂ ਅਨੁਸਾਰ ਲਿੰਗ ਮਿਲਾਵਟ ਕਾਰਨ ਔਰਤਾਂ ਕਥਿਤ ਰੂਪ ਵਿਚ ਸਹੀ ਢੰਗ ਨਾਲ ਹਿਜ਼ਾਬ ਨਹੀਂ ਪਾ ਰਹੀਆਂ ਸੀ, ਜੋ ਨਿਯਮ ਲਾਗੂ ਕਰਨ ਦਾ ਮੁੱਖ ਕਾਰਨ ਹੈ। ਵਰਣਨਯੋਗ ਹੈ ਕਿ ਅਗਸਤ 2021 ਵਿਚ ਸੱਤਾ ਸੰਭਾਲਣ ਦੇ ਬਾਅਦ ਅਫ਼ਗਾਨਿਸਤਾਨ ਵਿਚ ਕਈ ਪਾਬੰਧੀਆਂ ਲਗਾਈਆਂ ਹਨ। ਛੇਵੀਂ ਕਲਾਸ ਤੋਂ ਜ਼ਿਆਦਾ ਲੜਕੀਆਂ ਅਤੇ ਯੂਨੀਵਰਸਿਟੀ ਵਿਚ ਔਰਤਾਂ ਲਈ ਸਿੱਖਿਆ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਦਕਿ ਪਾਰਕ ਆਦਿ ਜਨਤਕ ਸਥਾਨਾਂ ’ਤੇ ਪਹਿਲਾਂ ਹੀ ਔਰਤਾਂ ਦੇ ਜਾਣ ’ਤੇ ਰੋਕ ਲਗਾਈ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਰਿਹਾਇਸ਼ੀ ਇਲਾਕੇ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਲੋਕਾਂ ਨੇ ਔਰਤਾਂ ਦਾ ਚਾੜ੍ਹਿਆ ਕੁਟਾਪਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਓ ਦਾ ਸਸਕਾਰ ਕਰ ਕੈਨੇਡਾ ਪੁੱਜੇ ਪੁੱਤ ਨੇ ਵੀ ਦੁਨੀਆ ਨੂੰ ਕਿਹਾ ਅਲਵਿਦਾ
NEXT STORY