ਵਾਸ਼ਿੰਗਟਨ (ਏਪੀ) ਪਿਛਲੇ ਕਈ ਹਫ਼ਤਿਆਂ ਤੋਂ ਪੂਰਬੀ ਸੀਰੀਆ 'ਚ ਅਮਰੀਕੀ ਫੌਜੀ ਟਿਕਾਣਿਆਂ 'ਤੇ ਹੋ ਰਹੇ ਹਮਲਿਆਂ ਦੇ ਜਵਾਬ 'ਚ ਅਮਰੀਕਾ ਨੇ ਉਸੇ ਖੇਤਰ 'ਚ ਈਰਾਨ ਸਮਰਥਿਤ ਮਿਲੀਸ਼ੀਆ ਨਾਲ ਜੁੜੇ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ। ਪੈਂਟਾਗਨ ਨੇ ਇਹ ਜਾਣਕਾਰੀ ਦਿੱਤੀ। ਦੋ ਅਮਰੀਕੀ ਐੱਫ-15 ਲੜਾਕੂ ਜਹਾਜ਼ਾਂ ਨੇ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨਾਲ ਸਬੰਧਤ ਹਥਿਆਰਾਂ ਦੇ ਸਟੋਰੇਜ ਸਾਈਟ ਨੂੰ ਨਿਸ਼ਾਨਾ ਬਣਾਇਆ।
ਅਮਰੀਕੀ ਰੱਖਿਆ ਮੰਤਰੀ ਨੇ ਕਿਹਾ, ''ਰਾਸ਼ਟਰਪਤੀ ਲਈ ਅਮਰੀਕੀ ਸੈਨਿਕਾਂ ਦੀ ਸੁਰੱਖਿਆ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ ਅਤੇ ਉਨ੍ਹਾਂ ਨੇ ਅੱਜ ਦੀ ਕਾਰਵਾਈ ਨਾਲ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਆਪਣੀ, ਆਪਣੇ ਕਰਮਚਾਰੀਆਂ ਅਤੇ ਆਪਣੇ ਹਿੱਤਾਂ ਦੀ ਰੱਖਿਆ ਲਈ ਕਿੰਨਾ ਸੁਚੇਤ ਹੈ।'' ਦੋ ਹਫ਼ਤਿਆਂ ਵਿੱਚ ਇਹ ਘੱਟੋ-ਘੱਟ ਦੂਜੀ ਵਾਰ ਹੈ ਜਦੋਂ ਅਮਰੀਕਾ ਨੇ ਕੱਟੜਪੰਥੀ ਸਮੂਹਾਂ ਦੇ ਟਿਕਾਣਿਆਂ 'ਤੇ ਬੰਬਾਰੀ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਆਈ ਦੁੱਖਦਾਇਕ ਖ਼ਬਰ, ਭਾਰਤੀ ਵਿਦਿਆਰਥੀ ਨਾਲ ਵਾਪਰਿਆ ਭਾਣਾ
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ 17 ਅਕਤੂਬਰ ਤੋਂ ਹੁਣ ਤੱਕ ਘੱਟੋ-ਘੱਟ 40 ਅਜਿਹੇ ਹਮਲੇ ਕੀਤੇ ਜਾ ਚੁੱਕੇ ਹਨ। ਇਨ੍ਹਾਂ 'ਚੋਂ ਕਈ ਬੇਸ ਇਰਾਕ ਦੀ ਸੁਰੱਖਿਆ ਹੇਠ ਸਨ। ਅਮਰੀਕਾ ਨੇ ਆਪਣੇ ਤਾਜ਼ਾ ਹਮਲੇ ਦੀ ਯੋਜਨਾ ਇਸ ਤਰ੍ਹਾਂ ਤਿਆਰ ਕੀਤੀ ਸੀ ਕਿ ਉਹ ਸੀਰੀਆ ਵਿੱਚ ਮੌਜੂਦ ਈਰਾਨ ਸਮਰਥਿਤ ਕੱਟੜਪੰਥੀਆਂ ਦੀ ਕਮਰ ਤੋੜ ਸਕੇ। ਇਸੇ ਲਈ ਉਨ੍ਹਾਂ ਦੇ ਹਥਿਆਰਾਂ ਅਤੇ ਗੋਲਾ ਬਾਰੂਦ ਨੂੰ ਨਸ਼ਟ ਕਰਨ ਦੇ ਉਦੇਸ਼ ਨਾਲ ਨਿਸ਼ਾਨਾ ਬਣਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਫਗਾਨਿਸਤਾਨ ’ਚ ਅਮਰੀਕਾ ਵੱਲੋਂ ਛੱਡੇ ਹਥਿਆਰਾਂ ਦੀ ਪਾਕਿ ਖ਼ਿਲਾਫ਼ ਹੋ ਰਹੀ ਹੈ ਵਰਤੋਂ : ਕਾਕੜ
NEXT STORY