ਬੈਰੂਤ - ਲੇਬਨਾਨੀ ਸ਼ੀਆ ਅੰਦੋਲਨ ਹਿਜ਼ਬੁੱਲਾ ਨੇ ਪੁਸ਼ਟੀ ਕੀਤੀ ਕਿ ਵਿਸ਼ੇਸ਼ ਆਪ੍ਰੇਸ਼ਨ ਕਮਾਂਡਰ ਇਬਰਾਹਿਮ ਅਕੀਲ ਦੱਖਣੀ ਬੇਰੂਤ ਉਪਨਗਰ 'ਤੇ ਇਜ਼ਰਾਈਲੀ ਹਵਾਈ ਹਮਲੇ ’ਚ ਮਾਰਿਆ ਗਿਆ ਸੀ। ਇਜ਼ਰਾਈਲ ਡਿਫੈਂਸ ਫੋਰਸਿਜ਼ (IDF) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬੇਰੂਤ ਦੇ ਦੱਖਣੀ ਉਪਨਗਰਾਂ 'ਤੇ ਹੋਏ ਹਮਲੇ 'ਚ ਅਕੀਲ ਅਤੇ ਕਈ ਹੋਰ ਕਮਾਂਡਰ ਮਾਰੇ ਗਏ। ਮੰਨਿਆ ਜਾਂਦਾ ਹੈ ਕਿ ਅਕੀਲ 1983 ’ਚ ਬੇਰੂਤ ’ਚ ਅਮਰੀਕੀ ਦੂਤਘਰ ’ਤੇ ਬੰਬ ਧਮਾਕੇ ’ਚ ਸ਼ਾਮਲ ਸੀ ਅਤੇ ਅਮਰੀਕਾ ਨੂੰ ਲੋੜੀਂਦਾ ਸੀ। ਸ਼ੁੱਕਰਵਾਰ ਨੂੰ ਬੇਰੂਤ ਦੇ ਦੱਖਣੀ ਉਪਨਗਰ (ਦਾਹੀਹ) 'ਚ ਇਕ ਰਿਹਾਇਸ਼ੀ ਇਮਾਰਤ 'ਤੇ ਇਜ਼ਰਾਇਲੀ ਹਵਾਈ ਹਮਲੇ 'ਚ ਅਕੀਲ ਸਮੇਤ ਘੱਟੋ-ਘੱਟ 14 ਲੋਕ ਮਾਰੇ ਗਏ ਅਤੇ 60 ਹੋਰ ਜ਼ਖਮੀ ਹੋ ਗਏ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੌਰੇ ’ਤੇ ਗਏ PM ਮੋਦੀ, 'ਫਿਊਚਰ ਸਮਿਟ' ’ਚ ਹੋਣਗੇ ਸ਼ਾਮਲ
ਪੜ੍ਹੋ ਇਹ ਅਹਿਮ ਖ਼ਬਰ-ਲਿਬਨਾਨ ’ਚ ਦਹਿਸ਼ਤ : ਮੋਬਾਇਲ ਫਟ ਨਾ ਜਾਵੇ, ਇਸ ਡਰ ਤੋਂ ਬੈਟਰੀ ਕੱਢ ਰਹੇ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Mpox ਕੇਸ ਵਧਣ ਕਾਰਨ WHO ਨੇ ਪੂਰੇ ਦੇਸ਼ ’ਚ ਵਧਾਈ ਨਿਗਰਾਨੀ
NEXT STORY