ਰੋਮ (ਕੈਂਥ) : ਰਾਜਧਾਨੀ ਰੋਮ ਦੇ ਸਮੁੰਦਰੀ ਕੰਢੇ 'ਤੇ ਵਸੇ ਕਸਬਾ ਲੀਦੋ ਦੀ ਪੀਨੀ ਵਿਖੇ ਲੋਹੜੀ ਦੇ ਤਿਉਹਾਰ ਮੌਕੇ ਭਾਰਤੀ ਔਰਤਾਂ ਵਲੋਂ ਲੋਹੜੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਤੇ ਧੂਮਧਾਮ ਨਾਲ ਰਲ-ਮਿਲ ਕੇ ਮਨਾਇਆ ਗਿਆ। ਇਸ ਤਿਉਹਾਰ ਨੂੰ ਮਨਾਉਣ ਲਈ ਇਲਾਕੇ ਦੀਆਂ ਔਰਤਾਂ ਵਲੋਂ ਇਕੱਠੀਆਂ ਹੋ ਕੇ ਅੱਗ ਬਾਲ ਕੇ ਲੋਹੜੀ ਮਨਾਈ ਗਈ। ਇਸ ਮੌਕੇ ਪੰਜਾਬੀ ਸੱਭਿਆਚਾਰ ਦੀ ਮਹਿਕ ਸਾਫ਼ ਦਿਖਾਈ ਦਿੱਤੀ।
ਇਹ ਵੀ ਪੜ੍ਹੋ : ਇਟਲੀ ਦੇ ਲਾਦੀਸਪੋਲੀ ਵਿੱਚ ਲੋਹੜੀ ਦੀਆਂ ਰੌਣਕਾਂ, ਭਾਰਤੀਆਂ ਦੇ ਨਾਲ ਇਟਲੀ ਦੇ ਲੋਕਾਂ ਨੇ ਵੀ ਕੀਤੀ ਸ਼ਿਰਕਤ
ਇਸ ਦੌਰਾਨ ਔਰਤਾਂ ਵੱਲੋਂ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ਅਤੇ ਲੋਹੜੀ ਦੇ ਤਿਉਹਾਰ ਨੂੰ ਸਮਰਪਿਤ ਲੋਕ ਗੀਤ 'ਸੁੰਦਰ ਮੁੰਦਰੀਏ' ਗਾ ਕੇ ਅਤੇ ਲੋਹੜੀ ਦੀ ਰਵਾਇਤ ਅਨੁਸਾਰ ਮੂੰਗਫਲੀ ਅਤੇ ਰਿਓੜੀਆਂ ਵੰਡ ਕੇ ਆਪਸੀ ਭਾਈਚਾਰਕ ਸਾਂਝ ਨੂੰ ਵਧਾਇਆ ਗਿਆ। ਕੁਝ ਕੁ ਔਰਤਾਂ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਵਿਦੇਸ਼ੀ ਧਰਤੀ ਤੇ ਸਾਡਾ ਇਸ ਤਿਉਹਾਰ ਨੂੰ ਮਨਾਉਣ ਦਾ ਮਕਸਦ ਸਿਰਫ਼ ਤੇ ਸਿਰਫ਼ ਆਪਣੇ ਵਿਰਸੇ, ਸੱਭਿਆਚਾਰ ਅਤੇ ਵਿਰਾਸਤ ਨੂੰ ਜਿਉਂਦਾ ਰੱਖਣਾ ਹੈ ਤਾਂ ਜੋ ਸਾਡੀ ਨਵੀਂ ਪੀੜ੍ਹੀ ਨੂੰ ਇਨ੍ਹਾਂ ਤਿਉਹਾਰਾਂ ਬਾਰੇ ਜਾਣੂ ਕਰਵਾਇਆ ਜਾ ਸਕੇ, ਕਿਉਂਕਿ ਅਸੀਂ ਵਿਦੇਸ਼ਾਂ ਦੀ ਧਰਤੀ 'ਤੇ ਰਹਿੰਦੇ ਹੋਏ ਆਪਣਾ ਸੱਭਿਆਚਾਰ ਤੇ ਵਿਰਸਾ ਹੌਲੀ-ਹੌਲੀ ਭੁੱਲ ਰਹੇ ਹਾਂ।
ਅਮਰੀਕੀ ਹਮਲੇ ਦੇ ਡਰੋਂ ਈਰਾਨ ਨੇ ਆਪਣਾ Airspace ਕੀਤਾ ਬੰਦ, ਅੰਤਰਰਾਸ਼ਟਰੀ ਉਡਾਣਾਂ 'ਤੇ ਪਿਆ ਅਸਰ
NEXT STORY