ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਕੋਸਟ ਗਾਰਡਾਂ ਦੁਆਰਾ ਪਿਛਲੇ ਦਿਨਾਂ ਦੌਰਾਨ ਸਮੁੰਦਰ ਰਸਤੇ ਕਿਸ਼ਤੀ ਰਾਹੀਂ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 200 ਤੋਂ ਵੱਧ ਹੈਤੀਆਈ ਪ੍ਰਵਾਸੀਆਂ ਦੀ ਜਾਨ ਬਚਾ ਕੇ ਵਾਪਸ ਭੇਜਿਆ ਹੈ। ਕੋਸਟ ਗਾਰਡਾਂ ਦੁਆਰਾ ਬੁੱਧਵਾਰ ਨੂੰ ਹੈਤੀ ਦੇ ਕੈਪ ਡੂ ਮੋਲ ਤੋਂ 35 ਮੀਲ ਦੀ ਦੂਰੀ 'ਤੇ 183 ਲੋਕਾਂ ਨੂੰ ਲੈ ਕੇ 55 ਫੁੱਟ ਦੀ ਇੱਕ ਕਿਸ਼ਤੀ ਨੂੰ ਰੋਕਿਆ ਗਿਆ ਅਤੇ ਲਾਈਫ ਜੈਕਟਾਂ ਮੁਹੱਈਆਂ ਕਰਵਾਈਆਂ।
ਇਹ ਵੀ ਪੜ੍ਹੋ : ਕੈਲੀਫੋਰਨੀਆ 'ਚ ਗੋਲੀਬਾਰੀ ਕਾਰਨ ਹੋਈ 1 ਮੌਤ ਤੇ 1 ਜ਼ਖਮੀ
ਇਸ ਤੋਂ ਪਿਛਲੇ ਹਫਤੇ ਵੀ ਗਾਰਡਾਂ ਦੁਆਰਾ 77 ਲੋਕਾਂ ਦੇ ਸਮੂਹ ਨੂੰ ਰੋਕਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਇਨ੍ਹਾਂ ਪ੍ਰਵਾਸੀਆਂ ਨੂੰ ਕੁਝ ਦਿਨਾਂ ਬਾਅਦ ਹੈਤੀ ਵਾਪਸ ਭੇਜ ਦਿੱਤਾ ਗਿਆ ਸੀ। ਅਮਰੀਕੀ ਫੈਡਰਲ ਕਾਨੂੰਨ ਦੇ ਤਹਿਤ, ਕੋਸਟ ਗਾਰਡਾਂ ਕੋਲ ਅੰਤਰਰਾਸ਼ਟਰੀ ਪਾਣੀਆਂ 'ਚ ਇੱਕ ਜਹਾਜ਼ ਤੇ ਕਿਸ਼ਤੀ ਨੂੰ ਰੋਕਣ ਦੀ ਸਮਰੱਥਾ ਹੁੰਦੀ ਹੈ।
ਇਹ ਵੀ ਪੜ੍ਹੋ : ਡੇਰਾ ਬਿਆਸ ਨਾਮਦਾਨ ਦੇ ਚਾਹਵਾਨ ਪ੍ਰਵਾਸੀ ਭਾਰਤੀਆਂ ਲਈ ਖੁੱਲ੍ਹਿਆ, ਰਜਿਸਟ੍ਰੇਸ਼ਨ 30 ਅਕਤੂਬਰ ਤੋਂ
ਹੈਤੀ 'ਚ ਅਮਰੀਕੀ ਦੂਤਾਵਾਸ ਦੇ ਕੋਸਟ ਗਾਰਡ ਸੰਪਰਕ ਅਧਿਕਾਰੀ ਲੈਫਟੀਨੈਂਟ ਡੇਵਿਡ ਸਟੀਲ ਅਨੁਸਾਰ ਸਮੁੰਦਰੀ ਰਸਤੇ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਪ੍ਰਵਾਸੀ ਅਕਸਰ ਬਹੁਤ ਜ਼ਿਆਦਾ ਭਾਰ ਅਤੇ ਸੁਰੱਖਿਆ ਉਪਕਰਣਾਂ ਤੋਂ ਬਿਨਾਂ ਹੁੰਦੇ ਹਨ ਅਤੇ ਇਸ ਕੋਸ਼ਿਸ਼ ਦੌਰਾਨ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਵੀ ਗੁਆਈਆਂ ਹਨ। ਕੋਸਟ ਗਾਰਡ ਨੇ ਜਾਣਕਾਰੀ ਦਿੱਤੀ ਕਿ ਅਕਤੂਬਰ 2000 ਤੋਂ ਸਮੁੰਦਰ ਰਾਹੀਂ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ 1,328 ਲੋਕਾਂ ਨੂੰ ਅਧਿਕਾਰੀਆਂ ਦੁਆਰਾ ਬਚਾਇਆ ਗਿਆ ਹੈ। ਜਿਨ੍ਹਾਂ 'ਚੋਂ ਤਕਰੀਬਨ 1,119 ਹੈਤੀਆਈ ਪ੍ਰਵਾਸੀ ਸਨ।
ਇਹ ਵੀ ਪੜ੍ਹੋ : ਅਮਰੀਕਾ 'ਚ ਲੱਖਾਂ ਨਸ਼ੀਲੀਆਂ ਗੋਲੀਆਂ ਜ਼ਬਤ ਹੋਣ ਦੇ ਨਾਲ ਹੋਈਆਂ 800 ਤੋਂ ਵੱਧ ਗ੍ਰਿਫਤਾਰੀਆਂ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੈਲੀਫੋਰਨੀਆ 'ਚ ਗੋਲੀਬਾਰੀ ਕਾਰਨ ਹੋਈ 1 ਮੌਤ ਤੇ 1 ਜ਼ਖਮੀ
NEXT STORY