ਲੰਡਨ - ਯੂਰਪੀ ਯੂਨੀਅਨ ਤੋਂ ਵੱਖ ਹੋਣ ਨੂੰ ਲੈ ਕੇ ਲੰਬੇ ਸਮੇਂ ਤੋਂ ਘਮਾਸਾਨ ਮਚਿਆ ਹੋਇਆ ਹੈ। ਬ੍ਰੈਗਜ਼ਿਟ ਨੂੰ ਲੈ ਕੇ ਬ੍ਰਿਟੇਨ ਭਾਂਵੇ ਹੀ ਹੁਣ ਤੱਕ ਕਿਸੇ ਨਤੀਜੇ ਤੱਕ ਨਹੀਂ ਪਹੁੰਚ ਸਕਿਆ ਪਰ ਉਸ ਨੇ ਆਪਣੀ ਮੂਲ ਪਛਾਣ ਵਾਲਾ ਪਾਸਪੋਰਟ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਨਵੇਂ ਪਾਸਪੋਰਟ ਦੇ ਕਵਰ ਤੋਂ ਯੂਰਪੀ ਯੂਨੀਅਨ ਦਾ ਨਾਂ ਹਟਾ ਦਿੱਤਾ ਗਿਆ ਹੈ ਅਤੇ ਉਸ 'ਤੇ ਬ੍ਰਿਟਿਸ਼ ਪਾਸਪੋਰਟ ਲਿੱਖਿਆ ਜਾ ਰਿਹਾ ਹੈ। ਪਾਸਪੋਰਟ ਦਾ ਨਵਾਂ ਫਾਰਮੈੱਟ 30 ਮਾਰਚ ਤੋਂ ਪ੍ਰਭਾਵ 'ਚ ਆਇਆ ਹੈ। ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਨੇ ਆਖਿਆ ਹੈ ਕਿ ਬ੍ਰੈਗਜ਼ਿਟ ਦੀ ਪਹਿਲਾਂ ਨਿਰਧਾਰਤ ਤਰੀਕ 29 ਮਾਰਚ, 2019 ਦੇ ਅਗਲੇ ਦਿਨ 30 ਮਾਰਚ ਤੋਂ ਨਵਾਂ ਪਾਸਪੋਰਟ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਅਜਿਹਾ 2017 'ਚ ਲਏ ਫੈਸਲੇ ਦੇ ਤਹਿਤ ਕੀਤਾ ਗਿਆ।

ਹਾਲਾਂਕਿ ਪਹਿਲਾਂ ਜਾਰੀ ਯੂਰਪੀ ਯੂਨੀਅਨ ਦੇ ਪਾਸਪੋਰਟ ਵੀ ਚਲਨ 'ਚ ਹਨ ਪਰ ਇਹ ਕਦੋਂ ਤੱਕ ਚੱਲਣਗੇ, ਇਹ ਅਜੇ ਤੈਅ ਨਹੀਂ ਹੋ ਸਕਿਆ। ਹਾਲਾਂਕਿ ਇਹ ਤੈਅ ਹੈ ਕਿ ਜਦੋਂ ਤੱਕ ਬ੍ਰਿਟੇਨ ਦਾ ਯੂਰਪੀ ਯੂਨੀਅਨ ਤੋਂ ਰਸਮੀ ਵਿਭਾਜਨ ਨਹੀਂ ਹੋ ਜਾਂਦਾ ਉਦੋਂ ਤੱਕ ਪੁਰਾਣੇ ਪਾਸਪੋਰਟ ਬੰਦ ਹੋਣ ਦੀ ਸੰਭਾਵਨਾ ਨਹੀਂ ਹੈ। ਸਰਕਾਰ ਦੀ ਬੁਲਾਰੀ ਨੇ ਕਿਹਾ ਹੈ ਕਿ ਦੋਵੇਂ ਹੀ ਪਾਸਪੋਰਟ 'ਚ ਕੋਈ ਫਰਕ ਨਹੀਂ ਹੋਵੇਗਾ, ਉਹ ਬਰਾਬਰ ਰੂਪ ਨਾਲ ਚੱਲਦੇ ਰਹਿਣਗੇ। ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਯੂਰਪੀ ਯੂਨੀਅਨ ਤੋਂ ਵਿਭਾਜਨ ਲਈ ਹੁਣ 30 ਜੂਨ ਤੱਕ ਦਾ ਸਮਾਂ ਮੰਗਿਆ ਹੈ। ਫਿਲਹਾਲ ਇਹ ਸਮਾਂ ਸੀਮਾ 22 ਮਈ ਦੀ ਹੈ। 10 ਅਪ੍ਰੈਲ ਨੂੰ ਹੋਣ ਵਾਲੀ 27 ਦੇਸ਼ਾਂ ਦੀ ਬੈਠਕ 'ਚ ਤੈਅ ਹੋਵੇਗਾ ਕਿ ਬ੍ਰਿਟੇਨ ਨੂੰ ਬ੍ਰੈਗਜ਼ਿਟ ਲਈ ਹੁਣ ਹੋਰ ਕਿੰਨਾ ਸਮਾਂ ਮਿਲੇਗਾ।
ਓਨਟਾਰੀਓ ਦੀਆਂ ਸੜਕਾਂ 'ਤੇ ਉਤਰੇ ਵਿਦਿਆਰਥੀ, ਲੱਗੇ ਫੋਰਡ ਵਿਰੋਧੀ ਨਾਅਰੇ
NEXT STORY