ਵਾਸ਼ਿੰਗਟਨ- ਜਾਨਲੇਵਾ ਇਬੋਲਾ ਵਾਇਰਸ ਪਹਿਲੀ ਵਾਰ ਕਿਸੇ ਵਿਅਕਤੀ ਨੂੰ ਆਪਣੀ ਕੈਦ ਵਿਚ ਲੈਣ ਤੋਂ ਬਾਅਦ ਦੋ ਸਾਲ ਤੋਂ ਜ਼ਿਆਦਾ ਸਮੇਂ ਤੱਕ ਉਸ ਦੇ ਵੀਰਜ ਵਿਚ ਰਹਿ ਸਕਦਾ ਹੈ। ਅਮਰੀਕਾ ਦੇ ਚੈਪਲ ਹਿੱਲ ਵਿਚ ਯੂਨੀਵਰਸਿਟੀ ਆਫ ਨਾਰਥ ਕੈਰੋਲਿਨਾ ਦੇ ਖੋਜਕਾਰਾਂ ਨੇ ਇਬੋਲਾ ਤੋਂ ਪੀੜਤ ਰਹੇ ਮਰਦਾਂ ਦੇ ਵੀਰਜ ਵਿਚ ਇਸ ਜਾਨਲੇਵਾ ਵਾਇਰਸ ਦੇ ਆਰ. ਐੱਨ. ਏ. ਦਾ ਪਤਾ ਲਗਾਇਆ ਹੈ। ਅਧਿਐਨ ਦੇ ਨਤੀਜਿਆਂ ਨੇ ਖੋਜਕਾਰਾਂ ਨੂੰ ਸੈਕਸ ਸਬੰਧਾਂ ਤੋਂ ਇਬੋਲਾ ਇਨਫੈਕਸ਼ਨ ਹੋਣ ਨਾਲ ਸੰਬੰਧਿਤ 2016 ਦੇ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ ਨਿਰਦੇਸ਼ਾਂ ਦੀ ਸਮੀਖਿਆ ਕਰਨ ਦਾ ਸੁਝਾਅ ਦਿੱਤਾ ਹੈ।
ਜਲਵਾਯੂ ਪਰਿਵਰਤਨ ਚਮਗਿੱਦੜਾਂ ਦੀ ਦੁਰਲੱਭ ਪ੍ਰਜਾਤੀਆਂ ਲਈ ਖਤਰਾ : ਅਧਿਐਨ
NEXT STORY