ਇੰਟਰਨੈਸ਼ਨਲ ਡੈਸਕ : ਕਈ ਵਾਰ ਬੇਵਫ਼ਾਈ ਵਿਅਕਤੀ ਨੂੰ ਪੂਰੀ ਤਰ੍ਹਾਂ ਤੋੜ ਦਿੰਦੀ ਹੈ। ਕੁਝ ਲੋਕ ਇਸ ਨਾਲ ਟੁੱਟ ਜਾਂਦੇ ਹਨ, ਜਦੋਂਕਿ ਕੁਝ ਇਸ 'ਤੇ ਕਾਬੂ ਪਾ ਕੇ ਅੱਗੇ ਵਧਦੇ ਹਨ। ਪਰ ਸੋਚੋ ਜੇਕਰ ਕਿਸੇ ਦੀ ਮੌਤ ਤੋਂ ਬਾਅਦ ਉਸ ਦੀ ਬੇਵਫ਼ਾਈ ਦਾ ਸੱਚ ਸਾਹਮਣੇ ਆ ਜਾਵੇ ਤਾਂ ਕੀ ਹੋਵੇਗਾ? ਅਜਿਹਾ ਹੀ ਕੁਝ ਇਕ ਕੈਨੇਡੀਅਨ ਔਰਤ ਨਾਲ ਹੋਇਆ। ਉਸ ਨੂੰ ਆਪਣੇ ਪਤੀ ਦੇ ਧੋਖੇ ਦਾ ਪਤਾ ਉਸ ਦੀ ਮੌਤ ਤੋਂ ਬਾਅਦ ਲੱਗਾ ਅਤੇ ਅੱਗੇ ਜੋ ਹੋਇਆ, ਉਹ ਅਜਿਹਾ ਅਨੋਖਾ ਬਦਲਾ ਬਣ ਗਿਆ ਕਿ ਇਸ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ।
ਇਹ ਕੈਨੇਡਾ ਦੀ ਜੈਸਿਕਾ ਵੇਟ ਦੀ ਕਹਾਣੀ ਹੈ। ਉਸਦੇ ਪਤੀ ਸੀਨ ਵੇਟ ਦੀ 2015 ਵਿਚ ਟੈਕਸਾਸ ਦੀ ਯਾਤਰਾ ਦੌਰਾਨ ਮੌਤ ਹੋ ਗਈ ਸੀ। ਪਰ ਉਸ ਦੀ ਮੌਤ ਦੇ ਕਈ ਸਾਲਾਂ ਬਾਅਦ ਜੈਸਿਕਾ ਨੂੰ ਇਸ ਭਿਆਨਕ ਸੱਚਾਈ ਦਾ ਪਤਾ ਲੱਗਾ ਕਿ ਸੀਨ ਨੇ ਉਸ ਨਾਲ ਕਈ ਵਾਰ ਧੋਖਾ ਕੀਤਾ ਸੀ।
ਮੌਤ ਤੋਂ ਬਾਅਦ ਪਤਾ ਲੱਗਾ ਪਤੀ ਦੀ ਬੇਵਫ਼ਾਈ ਦਾ ਕਿੱਸਾ
ਇਕ ਦਿਨ ਜੈਸਿਕਾ ਆਪਣੇ ਘਰ ਲਈ ਹਸਪਤਾਲ ਦਾ ਨੰਬਰ ਲੱਭ ਰਹੀ ਸੀ, ਜਦੋਂ ਉਸ ਨੂੰ ਯਾਦ ਆਇਆ ਕਿ ਇਹ ਨੰਬਰ ਉਸਦੇ ਪਤੀ ਦੇ ਆਈਪੈਡ ਵਿਚ ਹੋ ਸਕਦਾ ਹੈ। ਬਸ ਫਿਰ ਕੀ! ਜਿਵੇਂ ਹੀ ਉਸਨੇ ਆਪਣੇ ਪਤੀ ਦਾ ਆਈਪੈਡ ਖੋਲ੍ਹਿਆ, ਉਸ ਨੂੰ ਇਕ ਬ੍ਰਾਊਜ਼ਿੰਗ ਇਤਿਹਾਸ ਮਿਲਿਆ ਜਿਸ ਨੇ ਉਸਦੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। 'ਹਿਊਸਟਨ ਐਸਕਾਰਟਸ' ਦੀ ਬ੍ਰਾਊਜ਼ਿੰਗ ਹਿਸਟਰੀ ਦੇਖ ਕੇ ਉਹ ਹੈਰਾਨ ਰਹਿ ਗਈ। ਉਸ ਨੇ ਡੂੰਘਾਈ ਨਾਲ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਦੇ ਪਤੀ ਦੇ ਵੱਖ-ਵੱਖ ਸ਼ਹਿਰਾਂ ਵਿਚ ਐਸਕਾਰਟਸ ਨਾਲ ਸਬੰਧ ਸਨ ਅਤੇ ਉਸ ਨੇ ਉਨ੍ਹਾਂ 'ਤੇ ਵੱਡੀ ਰਕਮ ਵੀ ਖਰਚ ਕੀਤੀ ਸੀ।
ਇਹ ਵੀ ਪੜ੍ਹੋ : ਹੁਣ ਚੋਰੀ ਨਹੀਂ ਹੋਵੇਗਾ ਤੁਹਾਡਾ ਫੋਨ! ਗੂਗਲ ਲਿਆਇਆ 3 ਖ਼ਾਸ ਸਕਿਓਰਿਟੀ ਫੀਚਰਸ
ਮਰੇ ਹੋਏ ਪਤੀ ਤੋਂ ਬਦਲਾ ਲੈਣ ਦਾ ਅਨੋਖਾ ਤਰੀਕਾ
ਸੀਨ ਦੀ ਮੌਤ ਤੋਂ ਬਾਅਦ ਜੈਸਿਕਾ ਨੂੰ ਹੌਲੀ-ਹੌਲੀ ਸੱਚਾਈ ਦਾ ਪਤਾ ਲੱਗਣਾ ਸ਼ੁਰੂ ਹੋ ਗਿਆ। ਉਸ ਨੂੰ ਪਤਾ ਲੱਗਾ ਕਿ ਸੀਨ ਰੋਜ਼ਾਨਾ ਐਸਕਾਰਟਸ ਨੂੰ ਮਿਲਦਾ ਸੀ ਅਤੇ ਕਈ ਔਰਤਾਂ ਨਾਲ ਉਸ ਦੇ ਸਬੰਧ ਸਨ। ਉਸਨੇ ਇਹ ਵੀ ਪਤਾ ਲਗਾਇਆ ਕਿ ਸੀਨ ਨੇ ਕੋਲੋਰਾਡੋ ਵਿਚ ਇਕ ਅਪਾਰਟਮੈਂਟ ਕਿਰਾਏ 'ਤੇ ਲਿਆ ਸੀ, ਜਿੱਥੇ ਉਹ ਡੇਟ 'ਤੇ ਐਸਕਾਰਟਸ ਅਤੇ ਔਰਤਾਂ ਨੂੰ ਲੈ ਗਿਆ ਸੀ।
ਇਹ ਸਭ ਸੁਣ ਕੇ ਜੈਸਿਕਾ ਦਾ ਦਿਲ-ਦਿਮਾਗ ਫਟ ਗਿਆ। ਉਸਨੇ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਦਰਦ ਅਤੇ ਗੁੱਸੇ ਨੇ ਉਸ ਨੂੰ ਅੰਦਰੋਂ ਖੋਖਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਇਕ ਦਿਨ ਉਸਨੇ ਆਪਣਾ ਗੁੱਸਾ ਇਸ ਤਰ੍ਹਾਂ ਪ੍ਰਗਟ ਕੀਤਾ ਕਿ ਦੁਨੀਆ ਹੈਰਾਨ ਰਹਿ ਗਈ। ਉਸ ਨੇ ਚਾਕੂ ਨਾਲ ਆਪਣੇ ਪਤੀ ਦੀਆਂ ਅਸਥੀਆਂ ਵਾਲਾ ਕੱਪੜਾ ਪਾੜ ਦਿੱਤੀਆਂ ਅਤੇ ਉਨ੍ਹਾਂ ਨੂੰ ਆਪਣੇ ਕੁੱਤੇ ਦੇ ਮਲ ਨਾਲ ਮਿਲਾ ਦਿੱਤਾ। ਇੰਨਾ ਹੀ ਨਹੀਂ, ਉਹ ਡੂੰਘੇ ਪਛਤਾਵੇ ਅਤੇ ਦਰਦ ਵਿਚ ਡੁੱਬ ਗਈ ਅਤੇ ਅਸਲ ਵਿਚ ਆਪਣੇ ਪਤੀ ਦੀਆਂ ਅਸਥੀਆਂ ਦਾ ਇਕ ਹਿੱਸਾ ਖਾ ਗਈ।
ਪਤੀ ਦੀਆਂ ਅਸਥੀਆਂ ਨਾਲ ਜੋ ਕੀਤਾ....
ਜੈਸਿਕਾ ਨੇ ਇਸ ਭਿਆਨਕ ਅਨੁਭਵ ਨੂੰ ਆਪਣੀ ਕਿਤਾਬ 'ਏ ਵਿਡੋਜ਼ ਗਾਈਡ ਟੂ ਡੈੱਡ ਬਾਸਟਾਰਡਸ' ਵਿਚ ਸਾਂਝਾ ਕੀਤਾ ਹੈ। ਉਸਨੇ ਲਿਖਿਆ, ''ਮੇਰੇ ਹੱਥਾਂ ਵਿਚ ਸੁਆਹ ਸੁੱਕੀ ਮਹਿਸੂਸ ਹੋਈ, ਬੇਕਿੰਗ ਪਾਊਡਰ ਜਿੰਨੀ ਮੋਟੀ ਅਤੇ ਨਮਕ ਜਿੰਨੀ ਦਾਣੇਦਾਰ। ਜਦੋਂ ਮੈਂ ਇਸ ਨੂੰ ਆਪਣੇ ਹੰਝੂਆਂ ਵਿਚ ਘੋਲ ਕੇ ਨਿਗਲਿਆ ਤਾਂ ਇਹ ਖਣਿਜਾਂ ਨਾਲ ਭਰਿਆ ਚਿੱਕੜ ਵਾਂਗ ਜਾਪਦਾ ਸੀ। ਇਸ ਇਕ ਘਟਨਾ ਨੇ ਜੈਸਿਕਾ ਦੀਆਂ ਭਾਵਨਾਵਾਂ ਅਤੇ ਮਾਨਸਿਕ ਸਥਿਤੀ ਨੂੰ ਡੂੰਘਾ ਝੰਜੋੜ ਕੇ ਰੱਖ ਦਿੱਤਾ ਜੋ ਉਸਦੇ ਪਤੀ ਦੀ ਬੇਵਫ਼ਾਈ ਅਤੇ ਉਸ ਦੀ ਮੌਤ ਤੋਂ ਬਾਅਦ ਸਾਹਮਣੇ ਆਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੂਡਾਨ ਦੇ ਉੱਤਰੀ ਦਾਰਫੁਰ 'ਚ ਚੱਲ ਰਹੇ ਸੰਘਰਸ਼ 'ਚ ਘੱਟੋ-ਘੱਟ 13 ਬੱਚਿਆਂ ਦੀ ਮੌਤ: ਯੂਨੀਸੇਫ
NEXT STORY