ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹਿਮੂਦ ਕੁਰੈਸ਼ੀ ਨੇ ਅਫ਼ਗਾਨਿਤਸਾਨ ਤੋਂ ਵਿਦੇਸ਼ੀ ਫ਼ੌਜੀਆਂ ਦੀ ਵਾਪਸੀ ਨੂੰ ਇਕ ਗੈਰ-ਜ਼ਿੰਮੇਦਰਾਨਾ ਅਤੇ ਅਸੰਗਠਿਤ ਕਦਮ ਕਰਾਰ ਦਿੰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਜੇਕਰ ਪੱਛਮੀ ਦੇਸ਼ ਤਾਲਿਬਾਨ ਨਾਲ ਗੱਲਬਾਤ ਕਰਨ ਵਿਚ ਅਸਫ਼ਲ ਰਹੇ ਤਾਂ ਉਥੇ ਗ੍ਰਹਿ ਯੁੱਧ ਦੀ ਸਥਿਤੀ ਪੈਦਾ ਹੋ ਸਕਦੀ ਹੈ। ਪਾਕਿਸਤਾਨ ਦੇ ਟੈਲੀਵਿਜ਼ਨ ਸਮਾਚਾਰ ਚੈਨਲ ਜਿਓ ਨਿਊਜ਼ ਦੀ ਰਿਪੋਰਟ ਮੁਤਾਬਕ ਕੁਰੈਸ਼ੀ ਨੇ ਅਫ਼ਗਾਨਿਸਤਾਨ ਵਿਚ ਸੰਭਾਵਿਤ ਅਰਾਜਕਤਾ ਅਤੇ ਅੱਤਵਾਦ ਦੇ ਫਿਰ ਤੋਂ ਸਿਰ ਚੁੱਕਣ ਦੇ ਖ਼ਤਰੇ ਨੂੰ ਲੈ ਕੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਫ਼ਗਾਨਿਸਤਾਨ ਵਿਚ ਯੁੱਧ ਖ਼ਤਮ ਕਰਨ ਦੇ ਬਾਰੇ ਵਿਚ ਪਾਕਿਸਤਾਨ ਦੀਆਂ ਚਿੰਤਾਵਾਂ ਨੂੰ ਇਕ ਪਾਸੇ ਕੀਤਾ ਗਿਆ ਅਤੇ ਗੈਰ-ਜ਼ਿੰਮੇਦਰਾਨਾ ਤਰੀਕੇ ਨਾਲ ਫ਼ੌਜੀਆਂ ਨੂੰ ਵਾਪਸ ਸੱਦ ਲਿਆ ਗਿਆ।
ਇਹ ਵੀ ਪੜ੍ਹੋ: ਤਾਲਿਬਾਨ ਦੀ ਦੋ ਟੁੱਕ- ਸਾਨੂੰ ਭਾਰਤ ਨਾਲ ਆਪਣੇ ਝਗੜਿਆਂ ’ਚ ਨਾ ਘਸੀਟੇ ਪਾਕਿਸਤਾਨ
ਅਮਰੀਕੀ ਫ਼ੌਜੀਆਂ ਨੂੰ ਲੈ ਕੇ ਆਖ਼ਰੀ ਸੀ-17 ਕਾਰਗੋ ਜਹਾਜ਼ ਨੇ ਮੰਗਲਵਾਰ ਤੜਕੇ ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ, ਜਿਸ ਦੇ ਨਾਲ ਹੀ ਅਫ਼ਗਾਨਿਸਤਾਨ ਵਿਚ ਅਮਰੀਕਾ ਦਾ 20 ਸਾਲ ਲੰਬਾ ਫ਼ੌਜੀ ਅਭਿਆਨ ਖ਼ਤਮ ਹੋ ਗਿਆ। ਪਾਕਿਸਤਾਨ ਵਿਦੇਸ਼ ਮੰਤਰੀ ਨੇ ਕਿਹਾ, ‘ਅਫ਼ਗਾਨਿਸਤਾਨ ਵਿਚ ਅਰਾਜਕਤਾ ਫੈਲ ਸਕਦੀ ਹੈ ਅਤੇ ਇਸ ਨਾਲ ਉਨ੍ਹਾਂ ਸੰਗਠਨਾਂ ਨੂੰ ਜਗ੍ਹਾ ਮਿਲੇਗੀ, ਜਿਨ੍ਹਾਂ ਤੋਂ ਅਸੀਂ ਸਾਰੇ ਡਰਦੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਅਫ਼ਗਾਨਿਤਸਾਨ ਵਿਚ ਆਪਣੀਆਂ ਜੜ੍ਹਾਂ ਮਜ਼ਬੂਤ ਕਰੇ।’
ਇਹ ਵੀ ਪੜ੍ਹੋ: ਅਫ਼ਗਾਨਿਸਤਾਨ 'ਚੋਂ ਅਮਰੀਕੀ ਮੁਹਿੰਮ ਖ਼ਤਮ, ਤਾਲਿਬਾਨ ਨੇ ਆਜ਼ਾਦੀ ਦਾ ਐਲਾਨ ਕਰ ਮਨਾਇਆ ਜਿੱਤ ਦਾ ਜਸ਼ਨ
ਕੁਰੈਸ਼ੀ ਨੇ ਕਿਹਾ ਕਿ ਪੱਛਮੀ ਦੇਸ਼ਾਂ ਨੂੰ ਇਹ ਯਕੀਨੀ ਕਰਨ ਲਈ ਨਵੀਂ ਤਾਲਿਬਾਨ ਸਰਕਾਰ ਦਾ ਪ੍ਰੀਖਣ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਵਾਅਦਿਆਂ ਨੂੰ ਪੂਰਾ ਕਰਦੀ ਹੈ ਕਿ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਪੱਛਮੀ ਦੇਸ਼ ਤਾਲਿਬਾਨ ਨਾਲ ਗੱਲਬਾਤ ਨਹੀਂ ਕਰਦੇ ਹਨ ਤਾਂ ਅਫ਼ਗਾਨਿਸਤਾਨ ਇਕ ਹੋਰ ਗ੍ਰਹਿ ਯੁੱਧ ਦਾ ਸ਼ਿਕਾਰ ਹੋ ਸਕਦਾ ਹੈ ਅਤੇ ਇਸ ਖੇਤਰ ਵਿਚ ਅੱਤਵਾਦ ਦੀ ਇਕ ਨਵੀਂ ਲਹਿਰ ਫੈਲ ਸਕਦੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪੋਪ ਫਰਾਂਸਿਸ ਨੇ ਕਰਨੀ ਸੀ ਮਰਕੇਲ ਦੀ ਨਿੰਦਾ, ਖਿਚਾਈ ਪੁਤਿਨ ਦੀ ਕਰ ਦਿੱਤੀ
NEXT STORY