ਰੋਮ — ਇਟਲੀ ਦੀ ਜਨਵਾਦੀ ਸਰਕਾਰ ਤੀਜਾ ਬੱਚਾ ਪੈਦਾ ਕਰਨ ਵਾਲੇ ਜੋੜੇ ਨੂੰ ਖੇਤੀਬਾੜੀ ਯੋਗ ਜ਼ਮੀਨ ਦਾ ਟੁਕੜਾ ਤੋਹਫੇ ਵੱਜੋਂ ਦੇਣ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਜ਼ਰੀਏ ਤੇਜ਼ੀ ਨਾਲ ਹੇਠਾਂ ਡਿੱਗਦੀ ਜਨਮ ਦਰ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਹਾਲਾਂਕਿ ਇਸ ਯੋਜਨਾ ਦਾ ਫਾਇਦਾ ਸਿਰਫ ਉਸ ਵਿਦੇਸ਼ੀ ਜੋੜੇ ਨੂੰ ਮਿਲ ਸਕੇਗਾ, ਜਿਹੜਾ ਘੱਟੋਂ-ਘੱਟ 10 ਸਾਲਾਂ ਤੋਂ ਇਟਲੀ 'ਚ ਰਹਿ ਰਿਹਾ ਹੈ।
ਮੀਡੀਆ ਰਿਪੋਰਟ ਮੁਤਾਬਕ ਫਾਰ ਰਾਈਟ ਲੀਗ ਪਾਰਟੀ ਵੱਲੋਂ ਤਿਆਰ ਇਸ ਯੋਜਨਾ ਨੂੰ ਆਉਣ ਵਾਲੇ ਬਜਟ ਦੇ ਮਸੌਦੇ 'ਚ ਸ਼ਾਮਲ ਕਰ ਲਿਆ ਗਿਆ ਹੈ। ਇਸ ਦੇ ਤਹਿਤ ਸਾਲ 2019-21 ਵਿਚਾਲੇ ਤੀਜਾ ਬੱਚਾ ਪੈਦਾ ਕਰਨ ਵਾਲੇ ਜੋੜੇ ਨੂੰ 20 ਸਾਲ ਲਈ ਲੀਜ਼ 'ਤੇ ਜ਼ਮੀਨ ਦਾ ਟੁਕੜਾ ਦਿੱਤਾ ਜਾਵੇਗਾ।
ਖੇਤੀਬਾੜੀ ਮੰਤਰੀ ਜਿਆਨ ਮਾਰਕੋ ਸੈਂਟੀਨੀਓ ਨੇ ਆਖਿਆ ਕਿ ਲੋਕ ਕਹਿੰਦੇ ਹਨ ਕਿ ਇਟਲੀ 'ਚ ਬੱਚਿਆਂ ਦੀ ਬਹੁਤ ਘੱਟ ਹੈ। ਇਸ ਵਿਚਾਰ ਨੂੰ ਬਦਲਣਾ ਹੋਵੇਗਾ, ਇਸ ਲਈ ਮੰਤਰਾਲੇ ਮਦਦ ਕਰਨਾ ਚਾਹੁੰਦਾ ਹੈ। ਖਾਸ ਕਰਕੇ ਪੇਂਡੂ ਖੇਤਰਾਂ 'ਚ ਜਿੱਥੇ ਲੋਕਾਂ 'ਚ ਬੱਚਿਆਂ ਦੇ ਪ੍ਰਤੀ ਝੁਕਾਅ ਅਜੇ ਵੀ ਹੈ। ਪੂਰੇ ਯੂਰਪ 'ਚ ਇਟਲੀ ਦੀ ਜਨਮਦਰ ਬਹੁਤ ਹੀ ਘੱਟ ਹੈ।
ਪਿਛਲੇ ਸਾਲ ਉਥੇ ਸਿਰਫ 4,64,000 ਬੱਚਿਆਂ ਦੀ ਰਜਿਸਟ੍ਰੇਸ਼ਨ ਹੋਈ ਹੈ, ਜੋ ਹੁਣ ਤੱਕ ਸਭ ਤੋਂ ਘੱਟ ਹੈ। ਉਥੇ ਬਜ਼ੁਰਗਾਂ ਦੀ ਆਬਾਦੀ ਜ਼ਿਆਦਾ ਹੈ। ਇਸ ਯੋਜਨਾ ਨੂੰ ਅਲਟਰਾ ਕੈਥੋਲਿਕ ਪਰਿਵਾਰ ਮੰਤਰੀ ਲੋਰੇਂਜੋ ਫੋਂਟਾਨਾ ਦਾ ਸਮਰਥਨ ਹੈ। ਉਨ੍ਹਾਂ ਆਖਿਆ ਕਿ ਇਹ ਯੋਜਨਾ ਸਿਰਫ ਵਿਆਹੇ ਜੋੜਿਆਂ ਤੱਕ ਸੀਮਤ ਹੈ।
ਰੈਲੀ 'ਚ 'ਹੈਪੀ' ਗੀਤ ਚਲਾਉਣ 'ਤੇ ਡੋਨਾਲਡ ਟਰੰਪ ਨੂੰ ਨੋਟਿਸ
NEXT STORY