ਕਾਠਮੰਡੂ: ਬਾਲੀਵੁੱਡ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ ਐਲਾਨ ਕੀਤਾ ਹੈ ਕਿ ਉਹ ਨੇਪਾਲ ’ਚ 20 ਨਵੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਹਿੰਦੂ ਪੱਖੀ ਰਾਸ਼ਟਰੀ ਪ੍ਰਜਾਤੰਤਰ ਪਾਰਟੀ (ਆਰ.ਪੀ.ਪੀ) ਲਈ ਪ੍ਰਚਾਰ ਕਰੇਗੀ।
ਕੋਇਰਾਲਾ ਨੇ ਕਿਹਾ ਕਿ ਪ੍ਰਗਤੀਸ਼ੀਲ ਰਾਜਨੀਤੀ ਦੇ ਨਾਂ 'ਤੇ ਰਵਾਇਤੀ ਅਤੇ ਰਾਸ਼ਟਰਵਾਦੀ ਤਾਕਤਾਂ ਨੂੰ ਬਾਹਰ ਕਰਨ ਕਾਰਨ ਦੇਸ਼ ਨੂੰ ਬਹੁਤ ਨੁਕਸਾਨ ਹੋਇਆ ਹੈ। ਨੇਪਾਲ ਦੀ ਪਹਿਲੀ ਚੁਣੀ ਹੋਈ ਪ੍ਰਧਾਨ ਮੰਤਰੀ ਅਤੇ ਨੇਪਾਲੀ ਕਾਂਗਰਸ ਦੇ ਸੰਸਥਾਪਕ ਬਿਸ਼ਵੇਸ਼ਵਰ ਪ੍ਰਸਾਦ ਕੋਇਰਾਲਾ ਦੀ ਪੋਤੀ ਮਨੀਸ਼ਾ ਕੋਇਰਾਲਾ 52 ਸ਼ੁੱਕਰਵਾਰ ਨੂੰ ਪਾਰਟੀ ਦੀਆਂ ਘੱਟੋ-ਘੱਟ ਦੋ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਵਾਲੀ ਹੈ।
ਕੋਇਰਾਲਾ ਨੇ ਟਵੀਟ ਕੀਤਾ ਕਿ ‘ਮੈਂ ਆਪਣਾ ਕੁਝ ਸਮਾਂ ਕੱਢ ਕੇ ਰਾਸ਼ਟਰੀ ਪ੍ਰਜਾਤੰਤਰ ਪਾਰਟੀ ਦੇ ਚੋਣ ਪ੍ਰਚਾਰ ਲਈ ਘਰ ਜਾ ਰਹੀ ਹਾਂ।’ ਉਨ੍ਹਾਂ ਨੇ ਕਿਹਾ ਕਿ 20 ਨਵੰਬਰ ਨੂੰ ਇਕ ਹੀ ਪੜਾਅ ’ਚ ਸੰਸਦੀ ਅਤੇ ਸੂਬਾਈ ਚੋਣ ਹੋ ਸਕਦੀ ਹੈ।
ਪਾਕਿਸਤਾਨ : 50 ਲੱਖ ਦਾ ਇਨਾਮੀ TTP ਕਮਾਂਡਰ ਮੁਕਾਬਲੇ 'ਚ ਢੇਰ
NEXT STORY