ਵਾਸ਼ਿੰਗਟਨ— ਭਾਰਤ ਤੇ ਅਮਰੀਕਾ ਨੇ ਇਕ ਸਾਂਝੀ ਇੰਟਰਵੀਊ ਜਾਰੀ ਕਰਦੇ ਹੋਏ ਅੱਤਵਾਦ ਨੂੰ ਪਨਾਹ ਦੇਣ ਵਾਲਿਆਂ ਨੂੰ ਸਖਤ ਸੰਕੇਤ ਦਿੰਦੇ ਹੋਇਆਂ ਕੱਟਰ ਇਸਲਾਮੀ ਅੱਤਵਾਦ ਨੂੰ ਮੂਲ ਰੂਪ ਨਾਲ ਨਸ਼ਟ ਕਰਨ ਦਾ ਸੰਕਲਪ ਲਿਆ ਹੈ। ਭਾਰਤ ਤੇ ਅਮਰੀਕਾ ਨੇ ਪਾਕਿਸਤਾਨ ਨੂੰ 26/11 ਅਤੇ ਪਠਾਨਕੋਟ ਹਮਲੇ ਨੂੰ ਰਚਣ ਵਾਲਿਆਂ ਖਿਲਾਫ ਮੁਕੱਦਮਾ ਚਲਾਉਣ ਲਈ ਕਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ਇਹ ਵੀ ਨਿਸ਼ਚਿਤ ਕਰਨ ਲਈ ਕਿਹਾ ਹੈ ਕਿ ਪਾਕਿਸਤਾਨ ਦੇ ਖੇਤਰ ਦੀ ਵਰਤੋਂ ਹੋਰ ਦੇਸ਼ਾਂ 'ਤੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਨਾ ਕੀਤੀ ਜਾਵੇ। ਇਸ ਤੋਂ ਪਹਿਲਾਂ ਭਾਰਤ ਤੇ ਅਮਰੀਕਾ ਦੀ ਵਫਦ (ਡੈਲੀਗੇਟਸ) ਪੱਧਰ ਦੀ ਗੱਲਬਾਤ ਹੋਈ ਸੀ। ਇਸ ਮਗਰੋਂ ਇਕ ਸਾਂਝੇ ਬਿਆਨ 'ਚ ਟਰੰਪ ਨੇ ਕਿਹਾ,''ਭਾਰਤ ਤੇ ਅਮਰੀਕਾ ਦੋਵੇਂ ਅੱਤਵਾਦ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਤੇ ਅਸੀਂ ਕੱਟੜ ਇਸਲਾਮਕ ਅੱਤਵਾਦ ਨੂੰ ਜੜ੍ਹ ਤੋਂ ਖਤਮ ਕਰਨ ਦਾ ਸੰਕਲਪ ਲੈਂਦੇ ਹਾਂ।''
ਕੌਮਾਂਤਰੀ ਅੱਤਵਾਦ 'ਤੇ ਭਾਰਤ-ਅਮਰੀਕਾ ਦੇ ਹਿੱਤ ਸਾਂਝੇ : ਮੋਦੀ
NEXT STORY